ਭਾਰਤੀ ਸਿੰਘ ਪਹਿਲੀ ਵਾਰ ਬੋਲੀ ਆਪਣੀ ਗ੍ਰਿਫ਼ਤਾਰੀ ''ਤੇ, ਸਲਮਾਨ ਨੂੰ ਦੱਸਿਆ ਆਪਣਾ ਗੁਰੂ

01/25/2022 5:23:42 PM

ਮੁੰਬਈ (ਬਿਊਰੋ) : ਬਾਲੀਵੁੱਡ ਅਦਾਕਾਰ ਸਲਮਾਨ ਖ਼ਾਨ ਕਈ ਵਾਰ ਜੇਲ੍ਹ ਜਾ ਚੁੱਕੇ ਹਨ। ਅਜਿਹੇ 'ਚ ਕਈ ਵਾਰ ਉਨ੍ਹਾਂ ਦਾ ਮਜ਼ਾਕ ਸੋਸ਼ਲ ਮੀਡੀਆ 'ਤੇ ਉਡਾਉਂਦੇ ਵੀ ਵੇਖਿਆ ਗਿਆ ਹੈ। ਇਸ ਲਈ ਪਿਛਲੇ ਸਾਲ ਜਦੋਂ ਲਾਫਟਰ ਕੁਈਨ ਭਾਰਤੀ ਸਿੰਘ ਅਤੇ ਉਨ੍ਹਾਂ ਦੇ ਪਤੀ ਹਰਸ਼ ਲਿੰਬਾਚੀਆ ਨੂੰ ਡਰੱਗ ਮਾਮਲੇ 'ਚ ਗ੍ਰਿਫ਼ਤਾਰ ਕੀਤਾ ਗਿਆ ਸੀ ਤਾਂ ਇਹ ਖ਼ਬਰ ਸੁਣ ਕੇ ਹਰ ਕੋਈ ਹੈਰਾਨ ਸੀ। ਲੰਬੇ ਸਮੇਂ ਬਾਅਦ ਭਾਰਤੀ ਸਿੰਘ ਨੇ ਪਹਿਲੀ ਵਾਰ ਆਪਣੀ ਗ੍ਰਿਫ਼ਤਾਰੀ ਦੇ ਦਿਨਾਂ ਨੂੰ ਯਾਦ ਕਰਕੇ ਨੈਸ਼ਨਲ ਟੈਲੀਵਿਜ਼ਨ 'ਤੇ ਇਸ ਬਾਰੇ ਗੱਲ ਕੀਤੀ। ਇਸ ਦੇ ਨਾਲ ਹੀ ਇਸ ਗੱਲ 'ਚ ਸਲਮਾਨ ਖ਼ਾਨ ਨੂੰ ਆਪਣਾ ਗੁਰੂ ਵੀ ਆਖਿਆ ਹੈ।  

ਦੱਸ ਦਈਏ ਕਿ ਭਾਰਤੀ ਸਿੰਘ ਹਰ ਦੂਜੇ ਸ਼ੋਅ 'ਚ ਹੋਸਟ ਵਜੋਂ ਨਜ਼ਰ ਆਉਂਦੀ ਹੈ। ਉਹ ਖੁਦ ਮੰਨਦੀ ਹੈ ਕਿ ਉਸ ਕੋਲ ਰਿਐਲਿਟੀ ਸ਼ੋਅਜ਼ ਦਾ ਭੰਡਾਰ ਹੈ। ਕਲਰਜ਼ ਟੀ. ਵੀ. ਦੇ ਨਵੇਂ ਸ਼ੋਅ 'ਹੁਨਰਬਾਜ਼' ਨੂੰ ਪ੍ਰਮੋਟ ਕਰਨ ਲਈ ਭਾਰਤੀ ਆਪਣੇ ਪਤੀ ਅਤੇ ਸ਼ੋਅ ਦੇ ਜੱਜ ਮਿਥੁਨ ਚੱਕਰਵਰਤੀ ਨਾਲ 'ਬਿੱਗ ਬੌਸ 15' ਦੇ ਸੈੱਟ 'ਤੇ ਪਹੁੰਚੀ। 'ਵੀਕੈਂਡ ਕਾ ਵਾਰ' 'ਚ ਇਨ੍ਹਾਂ ਸਿਤਾਰਿਆਂ ਨੇ ਇਕੱਠਿਆਂ ਖੂਬ ਮਸਤੀ ਕੀਤੀ। ਭਾਰਤੀ ਸਿੰਘ ਨੇ ਹਮੇਸ਼ਾ ਵਾਂਗ ਮਿਥੁਨ ਤੇ ਸਲਮਾਨ ਖ਼ਾਨ ਨਾਲ ਮੌਜ ਮਸਤੀ ਕੀਤੀ ਪਰ ਸ਼ੋਅ 'ਚ ਭਾਰਤੀ ਨੇ ਸਲਮਾਨ ਦੇ ਸਾਹਮਣੇ ਅਜਿਹੀ ਮੰਗ ਕੀਤੀ, ਜਿਸ ਨੂੰ ਸੁਣ ਕੇ ਸਲਮਾਨ ਨੂੰ ਆਪਣੇ ਕੋਰਟ ਦੇ ਦਿਨ ਯਾਦ ਆ ਗਏ।

 
 
 
 
 
 
 
 
 
 
 
 
 
 
 

A post shared by ColorsTV (@colorstv)

ਭਾਰਤੀ ਸ਼ੋਅ 'ਚ ਜੱਜ ਤੇ ਹੋਸਟ 'ਚ ਫਰਕ ਦੱਸ ਰਹੀ ਸੀ ਅਤੇ ਚੈੱਕ ਦੇ ਪਿੱਛੇ ਜ਼ੀਰੋ ਗਿਣ ਰਹੀ ਸੀ। ਇਸ ਦੇ ਨਾਲ ਹੀ ਸਲਮਾਨ ਨੂੰ ਜੱਜ ਬਣਨ ਦੀ ਬੇਨਤੀ ਕਰ ਰਹੀ ਸੀ, ਜਿਸ ਨੂੰ ਸੁਣ ਕੇ ਸਲਮਾਨ ਨੇ ਆਖਿਆ, ''ਮੈਂ ਅੱਜ ਤੱਕ ਕਦੇ ਜੱਜ ਨਹੀਂ ਬਣਿਆ, ਕਈ ਵਾਰ ਜੱਜ ਦੇ ਸਾਹਮਣੇ ਖੜ੍ਹਾ ਹੋਇਆ ਹਾਂ, ਜਿਸ ਨੂੰ ਸੁਣ ਕੇ ਭਾਰਤੀ ਸਿੰਘ ਤੇ ਹਰਸ਼ ਲਿੰਬਾਚੀਆ ਨੂੰ ਗ੍ਰਿਫ਼ਤਾਰੀ ਦਾ ਦਿਨ ਯਾਦ ਆ ਗਏ।'' ਸਲਮਾਨ ਦੀਆਂ ਗੱਲਾਂ ਸੁਣ ਕੇ ਭਾਰਤੀ ਨੇ ਕਿਹਾ- ''ਨਾ ਕਹੋ ਜਨਾਬ, ਸਾਨੂੰ ਵੀ ਯਾਦ ਆ ਜਾਂਦਾ ਹੈ।'' ਇਸ ਤੋਂ ਬਾਅਦ ਹਰਸ਼ ਕਹਿੰਦੇ ਹਨ, ''ਅਸੀਂ ਇੱਥੇ ਵੀ ਤੁਹਾਡਾ ਪਿੱਛਾ ਕੀਤਾ ਹੈ।'' ਇਹ ਗੱਲਾਂ ਸੁਣ ਕੇ ਮਿਥੁਨ ਚੱਕਰਵਰਤੀ ਨਾ ਚਾਹੁੰਦਿਆਂ ਹੋਏ ਵੀ ਆਪਣੇ ਹਾਸੇ ਨੂੰ ਰੋਕ ਨਹੀਂ ਸਕੇ। 

 

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਪ੍ਰਤੀਕਿਰਿਆ, ਕੁਮੈਂਟ ਰਾਹੀਂ ਸਾਡੇ ਨਾਲ ਜ਼ਰੂਰ ਸਾਂਝੀ ਕਰੋ।


sunita

Content Editor

Related News