ਬਾਇਓਪਿਕ ''ਚ ਰਣਬੀਰ ਕਪੂਰ ਨਹੀਂ ਸਗੋਂ ਇਹ ਐਕਟਰ ਨਿਭਾਏਗਾ ਸੌਰਵ ਗਾਂਗੁਲੀ ਦਾ ਕਿਰਦਾਰ

Wednesday, May 31, 2023 - 04:39 PM (IST)

ਬਾਇਓਪਿਕ ''ਚ ਰਣਬੀਰ ਕਪੂਰ ਨਹੀਂ ਸਗੋਂ ਇਹ ਐਕਟਰ ਨਿਭਾਏਗਾ ਸੌਰਵ ਗਾਂਗੁਲੀ ਦਾ ਕਿਰਦਾਰ

ਮੁੰਬਈ (ਬਿਊਰੋ) : ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਸੌਰਵ ਗਾਂਗੁਲੀ ਦੀ ਬਾਇਓਪਿਕ ਇੰਨੀਂ ਦਿਨੀਂ ਕਾਫ਼ੀ ਸੁਰਖੀਆਂ ਬਟੋਰ ਰਹੀ ਹੈ। ਪਹਿਲਾ ਖ਼ਬਰਾਂ ਆਈਆਂ ਸਨ ਕਿ ਫ਼ਿਲਮ 'ਚ ਬਾਲੀਵੁੱਡ ਅਦਾਕਾਰ ਰਣਬੀਰ ਕਪੂਰ ਸੌਰਵ ਗਾਂਗੁਲੀ ਦਾ ਕਿਰਦਾਰ ਨਿਭਾਉਣਗੇ। ਹਾਲਾਂਕਿ, ਰਣਬੀਰ ਜਾਂ ਨਿਰਮਾਤਾਵਾਂ ਤੋਂ ਇਸ ਬਾਰੇ ਕੋਈ ਅਧਿਕਾਰਤ ਪੁਸ਼ਟੀ ਨਹੀਂ ਹੋਈ ਹੈ। ਖ਼ਬਰਾਂ ਦੀ ਮੰਨੀਏ ਤਾਂ ਸੌਰਵ ਗਾਂਗੁਲੀ ਦੀ ਬਾਇਓਪਿਕ ਨੂੰ ਲੈ ਕੇ ਲਵ ਫ਼ਿਲਮ ਅਤੇ ਆਯੁਸ਼ਮਾਨ ਖੁਰਾਨਾ ਵਿਚਾਲੇ ਲੰਬੇ ਸਮੇਂ ਤੋਂ ਗੱਲਬਾਤ ਚੱਲ ਰਹੀ ਹੈ। ਸੂਤਰਾਂ ਦਾ ਦਾਅਵਾ ਹੈ ਕਿ ਨਿਰਮਾਤਾ ਆਯੁਸ਼ਮਾਨ ਖੁਰਾਨਾ ਨਾਲ ਪਿਛਲੇ ਕਈ ਮਹੀਨਿਆਂ ਤੋਂ ਚਰਚਾ 'ਚ ਹਨ।

ਇਹ ਖ਼ਬਰ ਵੀ ਪੜ੍ਹੋ : ‘ਕੈਰੀ ਆਨ ਜੱਟਾ 3’ ਦੇ ਟਰੇਲਰ ਲਾਂਚ ਇਵੈਂਟ ’ਚ ਪਹੁੰਚੇ ਆਮਿਰ ਖ਼ਾਨ ਤੇ ਕਪਿਲ ਸ਼ਰਮਾ, ਦੇਖੋ ਤਸਵੀਰਾਂ

ਮੀਡੀਆ ਰਿਪੋਰਟਸ ਮੁਤਾਬਕ, ਮੇਕਰਸ ਆਯੁਸ਼ਮਾਨ ਖੁਰਾਨਾ ਦੇ ਨਾਂ ਨੂੰ ਲੈ ਕੇ ਕਾਫ਼ੀ ਆਸਵੰਦ ਹਨ। ਉਸ ਨੂੰ ਲੱਗਦਾ ਹੈ ਕਿ ਉਹ ਖੁਦ ਖੱਬੇ ਹੱਥ ਦਾ ਬੱਲੇਬਾਜ਼ ਹੈ, ਇਸ ਲਈ ਉਹ ਦਾਦਾ (ਸੌਰਵ ਗਾਂਗੁਲੀ) ਦੇ ਕਿਰਦਾਰ ਲਈ ਬਿਲਕੁਲ ਸਹੀ ਹੈ। ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਖੁਦ ਸੌਰਵ ਗਾਂਗੁਲੀ ਨੇ ਵੀ ਆਯੁਸ਼ਮਾਨ ਖੁਰਾਨਾ ਦੇ ਨਾਂ 'ਤੇ ਸਹਿਮਤੀ ਜਤਾਈ ਹੈ ਅਤੇ ਉਹ ਜਲਦ ਹੀ ਉਨ੍ਹਾਂ ਨੂੰ ਨਿੱਜੀ ਤੌਰ 'ਤੇ ਮਿਲ ਸਕਦੇ ਹਨ। 

ਇਹ ਖ਼ਬਰ ਵੀ ਪੜ੍ਹੋ : ਸਿੱਧੂ ਮੂਸੇਵਾਲਾ ਦੀ ਪਹਿਲੀ ਬਰਸੀ ਮੌਕੇ ਪਾਕਿ ਪੁਲਸ ਨੇ ਨੌਜਵਾਨ ਪ੍ਰਸ਼ੰਸਕ ਨੂੰ ਕੀਤਾ ਗ੍ਰਿਫਤਾਰ, ਜਾਣੋ ਪੂਰਾ ਮਾਮਲਾ

ਇਸ ਫ਼ਿਲਮ ਦਾ ਨਿਰਦੇਸ਼ਨ ਪਹਿਲਾਂ ਜੁਬਲੀ ਨਿਰਦੇਸ਼ਕ ਵਿਕਰਮਾਦਿਤਿਆ ਮੋਟਵਾਨੀ ਨੇ ਕਰਨਾ ਸੀ ਪਰ ਉਨ੍ਹਾਂ ਦਾ ਹੱਥ ਖਿੱਚਣ ਤੋਂ ਬਾਅਦ ਐਸ਼ਵਰਿਆ ਰਜਨੀਕਾਂਤ ਨਿਰਦੇਸ਼ਕ ਦੀ ਕੁਰਸੀ ਸੰਭਾਲਦੀ ਨਜ਼ਰ ਆਵੇਗੀ। ਸੌਰਵ ਗਾਂਗੁਲੀ ਦੀ ਬਾਇਓਪਿਕ ਨੂੰ ਲੈ ਕੇ ਅਭਿਨੇਤਾ ਅਤੇ ਨਿਰਦੇਸ਼ਕ ਦੇ ਨਾਂ ਨੂੰ ਲੈ ਕੇ ਨਿਰਮਾਤਾਵਾਂ ਵੱਲੋਂ ਕੋਈ ਅਧਿਕਾਰਤ ਐਲਾਨ ਨਹੀਂ ਕੀਤਾ ਗਿਆ ਹੈ।

 

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

sunita

Content Editor

Related News