ਸੋਨੂੰ ਸੂਦ ਵਰਗੀ ਬਾਡੀ ਚਾਹੁੰਦੇ ਹੋ ਤਾਂ ਜਾਣੋ ਉਸ ਦਾ ਵਰਕਆਊਟ ਸ਼ੈਡਿਊਲ

Friday, Jul 09, 2021 - 06:26 PM (IST)

ਸੋਨੂੰ ਸੂਦ ਵਰਗੀ ਬਾਡੀ ਚਾਹੁੰਦੇ ਹੋ ਤਾਂ ਜਾਣੋ ਉਸ ਦਾ ਵਰਕਆਊਟ ਸ਼ੈਡਿਊਲ

ਮੁੰਬਈ (ਬਿਊਰੋ)– ਇਨ੍ਹੀਂ ਦਿਨੀਂ ਲੋੜਵੰਦਾਂ ਲਈ ਫ਼ਰਿਸ਼ਤਾ ਬਣੇ ਸੋਨੂੰ ਸੂਦ ਕਿਸੇ ਨਾ ਕਿਸੇ ਕਾਰਨ ਸੁਰਖ਼ੀਆਂ ’ਚ ਬਣੇ ਰਹਿੰਦੇ ਹਨ। ਉਨ੍ਹਾਂ ਨੂੰ ‘ਦਬੰਗ’ ਫ਼ਿਲਮ ’ਚ ਵਿਲੇਨ ਦੇ ਰੂਪ ’ਚ ਦੇਖ ਕੇ ਸਾਰੇ ਹੈਰਾਨ ਸਨ ਤੇ ਸਭ ਨੇ ਉਨ੍ਹਾਂ ਦੀ ਕਾਫੀ ਤਾਰੀਫ਼ ਕੀਤੀ ਸੀ। ਇਸ ਫ਼ਿਲਮ ’ਚ ਉਨ੍ਹਾਂ ਦੇ 6 ਪੈਕ ਐਬਸ ਨੇ ਹਰ ਕਿਸੇ ਦਾ ਧਿਆਨ ਖਿੱਚਿਆ ਸੀ।

PunjabKesari

ਹਾਲਾਂਕਿ ਇਸ ਤਰ੍ਹਾਂ ਦੀ ਬਾਡੀ ਬਣਾਉਣਾ ਸੌਖਾ ਕੰਮ ਨਹੀਂ ਹੈ। ਇਸ ਲਈ ਛੇਦੀ ਸਿੰਘ ਉਰਫ ਸੋਨੂੰ ਸੂਦ ਨੇ ਕਸਰਤ ਦੇ ਨਾਲ-ਨਾਲ ਚੰਗੀ ਡਾਈਟ ਵੀ ਲਈ ਹੈ। ਸੋਨੂੰ ਸੂਦ ਕਸਰਤ ਰੁਟੀਨ ਦਾ ਸਖਤੀ ਨਾਲ ਪਾਲਣ ਕਰਦੇ ਹਨ। ਜੀ ਹਾਂ, ਸੋਨੂੰ ਹਰ ਦਿਨ ਕਸਰਤ ਕਰਦੇ ਹਨ।

PunjabKesari

ਸੋਨੂੰ ਸ਼ਾਕਾਹਾਰੀ ਹਨ ਪਰ ਅੰਡੇ ਖਾਂਦੇ ਹਨ ਤੇ ਉਨ੍ਹਾਂ ਦੀ ਡਾਈਟ ’ਚ ਪ੍ਰੋਟੀਨ ਕਾਫੀ ਮਾਤਰਾ ’ਚ ਹੁੰਦਾ ਹੈ। ਉਹ ਸ਼ਰਾਬ ਜਾਂ ਸਿਗਰੇਟ ਨਹੀਂ ਪੀਂਦੇ। ਮੀਡੀਆ ਰਿਪੋਰਟਾਂ ਮੁਤਾਬਕ ਸੋਨੂੰ ਨਾਸ਼ਤੇ ’ਚ ਤਾਜ਼ੇ ਫਲਾਂ ਦੇ ਜੂਸ ਨਾਲ ਮੂਸਲੀ ਲੈਂਦੇ ਹਨ। ਨਾਲ ਹੀ ਉਹ ਨਾਸ਼ਤੇ ’ਚ 8 ਅੰਡੇ ਦੀ ਸਫੈਦੀ ਨਾਲ ਬਣਿਆ ਆਮਲੇਟ ਖਾਂਦੇ ਹਨ। ਲੰਚ ’ਚ ਦਾਲ, ਰੋਟੀ, ਸਬਜ਼ੀ ਤੇ ਇਕ ਕਟੋਰੀ ਦਹੀਂ ਤੇ ਉਨ੍ਹਾਂ ਦੇ ਰਾਤ ਦੇ ਖਾਣੇ ’ਚ ਆਮ ਤੌਰ ’ਤੇ ਸੂਪ, ਸਲਾਦ ਤੇ ਸਬਜ਼ੀਆਂ ਹੁੰਦੀਆਂ ਹਨ।

PunjabKesari

ਇਸ ਤੋਂ ਇਲਾਵਾ ਸੋਨੂੰ ਕਸਰਤ ਤੋਂ ਬਾਅਦ ਸਲਾਦ ਤੇ ਸਪ੍ਰਾਊਟਸ ਦੇ ਨਾਲ ਆਪਣਾ ਪ੍ਰੋਟੀਨ ਸ਼ੇਕ ਲੈਂਦੇ ਹਨ। ਦੱਸ ਦੇਈਏ ਕਿ ਸੋਨੂੰ ਸੂਦ ਰੋਜ਼ਾਨਾ 2 ਘੰਟੇ ਕਸਰਤ ਕਰਦੇ ਹਨ। 20 ਮਿੰਟ ਕਾਰਡੀਓ, 40 ਮਿੰਟ ਜਾਗਿੰਗ ਤੋਂ ਇਲਾਵਾ ਉਹ ਸਖ਼ਤ ਕਸਰਤ ਕਰਦੇ ਹਨ। ਨਾਲ ਹੀ ਸੋਨੂੰ ਸੂਦ ਹਰ ਦਿਨ ਆਪਣੀ 8 ਘੰਟੇ ਦੀ ਨੀਂਦ ਜ਼ਰੂਰ ਪੂਰੀ ਕਰਦੇ ਹਨ।

PunjabKesari

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News