'ਇਕ ਹੋਰ ਮਾਂ ਦਾ ਪੁੱਤ ਚਲਾ ਗਿਆ' ਮੂਸੇਵਾਲਾ ਦੇ ਦਿਹਾਂਤ 'ਤੇ ਸੋਨੂੰ ਸੂਦ ਦਾ ਅੱਖਾਂ ਨਮ ਕਰ ਦੇਣ ਵਾਲਾ ਟਵੀਟ

Monday, May 30, 2022 - 11:39 AM (IST)

'ਇਕ ਹੋਰ ਮਾਂ ਦਾ ਪੁੱਤ ਚਲਾ ਗਿਆ' ਮੂਸੇਵਾਲਾ ਦੇ ਦਿਹਾਂਤ 'ਤੇ ਸੋਨੂੰ ਸੂਦ ਦਾ ਅੱਖਾਂ ਨਮ ਕਰ ਦੇਣ ਵਾਲਾ ਟਵੀਟ

ਮੁੰਬਈ- ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਨਾਲ ਪੂਰੇ ਦੇਸ਼ 'ਚ ਦੁੱਖ ਦੀ ਲਹਿਰ ਦੌੜ ਗਈ ਹੈ। 29 ਮਈ ਦੀ ਸ਼ਾਮ ਨੂੰ ਸਿੱਧੂ ਨੂੰ ਪੰਜਾਬ ਦੇ ਮਾਨਸਾ 'ਚ ਗੋਲੀਆਂ ਮਾਰੀਆਂ ਗਈਆਂ। ਜਿਸ ਕਾਰਨ ਗਾਇਕ ਨੂੰ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਅਤੇ ਇਲਾਜ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ।

PunjabKesari
ਇਕਲੌਤੇ ਪੁੱਤ ਦੇ ਇਸ ਤਰ੍ਹਾਂ ਚਲੇ ਜਾਣ ਨਾਲ ਮਾਂ-ਪਿਓ ਦਾ ਰੌ-ਰੌ ਕੇ ਬੁਰਾ ਹਾਲ ਹੈ। ਉਧਰ ਬਾਲੀਵੁੱਡ ਇੰਡਸਟਰੀ ਵੀ ਇਸ ਖ਼ਬਰ ਨੂੰ ਸੁਣ ਕੇ ਸਦਮੇ 'ਚ ਹੈ। ਵਿੱਕੀ ਕੌਸ਼ਲ ਤੋਂ ਲੈ ਕੇ ਅਜੇ ਦੇਵਗਨ ਤੱਕ ਨੇ ਟਵੀਟ ਕਰਕੇ ਸਿੱਧੂ ਮੂਸੇਵਾਲਾ ਦੇ ਦਿਹਾਂਤ 'ਤੇ ਦੁੱਖ ਪ੍ਰਗਟਾਇਆ ਹੈ।

PunjabKesari
ਉਧਰ ਅਦਾਕਾਰ ਸੋਨੂੰ ਸੂਦ ਨੇ ਵੀ ਮੂਸੇਵਾਲਾ ਦੀ ਮੌਤ 'ਤੇ ਇਕ ਪੋਸਟ ਸਾਂਝੀ ਕੀਤੀ ਹੈ। ਇਸ ਪੋਸਟ 'ਚ ਗਾਇਕ ਆਪਣੀ ਮਾਂ ਦੇ ਨਾਲ ਨਜ਼ਰ ਆ ਰਹੇ ਹਨ। ਮਾਂ-ਪੁੱਤ ਦੀ ਹੱਸਦੀ ਮੁਸਕੁਰਾਉਂਦੀ ਇਹ ਤਸਵੀਰ ਦੇਖ ਹਰ ਕਿਸੇ ਦਾ ਦਿਲ ਟੁੱਟ ਗਿਆ।

PunjabKesari
ਉਧਰ ਸੋਨੂੰ ਸੂਦ ਦੇ ਕੈਪਸ਼ਨ ਨੇ ਤਾਂ ਹਰ ਕਿਸੇ ਦੀਆਂ ਅੱਖਾਂ 'ਚ ਹੰਝੂ ਲਿਆ ਦਿੱਤੇ। ਉਨ੍ਹਾਂ ਨੇ ਤਸਵੀਰ ਦੇ ਨਾਲ ਲਿਖਿਆ-'ਇਕ ਹੋਰ ਮਾਂ ਦਾ ਪੁੱਤ ਚਲਾ ਗਿਆ'। ਇਸ ਪੋਸਟ ਦੇ ਨਾਲ ਉਨ੍ਹਾਂ ਨੇ ਦਿਲ ਤੋੜਣ ਵਾਲੀ ਇਮੋਜ਼ੀ ਬਣਾਈ ਹੈ।

PunjabKesari
ਦੱਸਿਆ ਜਾ ਰਿਹਾ ਹੈ ਕਿ ਸਿੱਧੂ ਨੂੰ ਗੈਂਗਸਟਰ ਨੇ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਸੀ। ਸੂਤਰਾਂ ਦੀ ਮੰਨੀਏ ਤਾਂ ਕੈਨੇਡਾ ਬੇਸਡ ਗੈਂਗਸਟਰ ਗੋਲਡ ਬਰਾੜ ਨੇ ਸਿੱਧੂ ਮੂਸੇਵਾਲਾ ਦੀ ਮੌਤ ਦੀ ਜ਼ਿੰਮੇਵਾਰੀ ਲਈ ਹੈ। ਖ਼ਬਰ ਮੁਤਾਬਕ ਮੂਸੇਵਾਲਾ ਪੰਜਾਬ ਦੇ ਟਾਪ ਮੋਸਟ ਗੈਂਗਸਟਰ ਲਾਰੇਂਸ ਬਿਸ਼ਨੋਈ ਦੇ ਟਾਰਗੇਟ 'ਤੇ ਸਨ। 2019 ਤੋਂ ਸਿੱਧੂ ਮੂਸੇਵਾਲਾ ਕੈਨੇਡਾ ਦੇ ਬ੍ਰੈਂਪਟਨ 'ਚ ਰਹਿ ਗਏ ਸਨ।


author

Aarti dhillon

Content Editor

Related News