ਸੋਨੂੰ ਸੂਦ ਦੇ ਨਾਂ ''ਤੇ ਹੋ ਰਹੀ ਹੈ ਧੋਖਾਧੜੀ, ਅਦਾਕਾਰ ਨੇ ਦਿੱਤੀ ਚੇਤਾਵਨੀ (ਵੀਡੀਓ)

06/29/2020 4:01:17 PM

ਨਵੀਂ ਦਿੱਲੀ (ਬਿਊਰੋ) : ਹੁਣ ਤਕ ਹਜ਼ਾਰਾਂ ਪ੍ਰਵਾਸੀਆਂ ਨੂੰ ਉਨ੍ਹਾਂ ਦੇ ਘਰ ਪਹੁੰਚਾ ਚੁੱਕੇ ਬਾਲੀਵੁੱਡ ਅਦਾਕਾਰ ਸੋਨੂੰ ਸੂਦ ਦੇ ਕੰਮ ਤੋਂ ਲਗਪਗ ਹਰ ਦੇਸ਼ਵਾਸੀ ਜਾਣੂ ਹੈ ਪਰ ਕੁਝ ਅਜਿਹੇ ਵੀ ਅਸਮਾਜਿਕ ਤੱਤ ਹਨ, ਜੋ ਇਸ ਆਫ਼ਤ 'ਚ ਵੀ ਸੋਨੂੰ ਸੂਦ ਦੇ ਨਾਂ 'ਤੇ ਲੋਕਾਂ ਨੂੰ ਘਰ ਪਹੁੰਚਾਉਣ ਲਈ ਪੈਸੇ ਮੰਗ ਰਹੇ ਹਨ। ਐਤਵਾਰ ਨੂੰ ਇੰਸਟਾਗ੍ਰਾਮ 'ਤੇ ਇਕ ਵੀਡੀਓ ਜਾਰੀ ਕਰਦਿਆਂ ਸੋਨੂੰ ਸੂਦ ਨੇ ਇਨ੍ਹਾਂ ਜਾਲਸਾਜ਼ ਤੋਂ ਸਾਵਧਾਨ ਰਹਿਣ ਲਈ ਕਿਹਾ। ਇਸ ਵੀਡੀਓ 'ਚ ਸੋਨੂੰ ਆਖਦੇ ਹਨ, 'ਮੈਂ ਦੇਖਿਆ ਹੈ ਕਿ ਬਹੁਤ ਲੋਕ ਪ੍ਰਵਾਸੀ ਭਰਾਵਾਂ ਨੂੰ ਗੁੰਮਰਾਹ ਕਰਕੇ ਪਰਮਿਟ 'ਤੇ ਟਿਕਟ ਦੇ ਨਾਂ 'ਤੇ ਪੈਸੇ ਠੱਗਣ ਦੀ ਕੋਸ਼ਿਸ਼ ਕਰ ਰਹੇ ਹਨ। ਮੈਂ ਤੁਹਾਨੂੰ ਸਾਰਿਆਂ ਨੂੰ ਕਹਿਣਾ ਚਾਹੁੰਦਾ ਹਾਂ ਕਿ ਸਾਡੀ ਇਹ ਸੇਵਾ ਪੂਰੀ ਤਰ੍ਹਾ ਫ੍ਰੀ/ਮੁਫ਼ਤ ਹੈ। ਇਸ ਲਈ ਜੇ ਕੋਈ ਕਿਸੇ ਤੋਂ ਇਕ ਰੁਪਇਆ ਵੀ ਮੰਗਦਾ ਹੈ, ਤਾਂ ਆਪਣੇ ਨੇੜੇ ਦੇ ਪੁਲਸ ਸਟੇਸ਼ਨ 'ਚ ਸੂਚਿਤ ਕਰੋ, ਨਾਲ ਹੀ ਸਾਨੂੰ ਵੀ ਦੱਸਣ।'

ਅਜਿਹੇ ਬਹੁਤ ਸਾਰੇ ਲੋਕਾਂ ਨੂੰ ਅਸੀਂ ਫੜ੍ਹਿਆ ਹੈ। ਅਜਿਹੇ ਲੋਕਾਂ ਦੀ ਗੱਲਾਂ 'ਚ ਨਾ ਆਓ ਤੇ ਕਿਸੇ ਨੂੰ ਵੀ ਪੈਸੇ ਨਾ ਦਿਓ। ਅਜਿਹਾ ਕਰ ਰਹੇ ਲੋਕਾਂ ਨੂੰ ਮੇਰੀ ਅਪੀਲ ਹੈ ਕਿ ਸਾਡੇ ਸ਼ਮ੍ਰਿਕ ਭਰਾ-ਭੈਣ ਬਹੁਤ ਤਕਲੀਫ 'ਚ ਹਨ। ਉਨ੍ਹਾਂ ਤੋਂ ਹਰ ਕੋਈ ਪੈਸੇ ਠੱਗਣ ਦੀ ਕੋਸ਼ਿਸ਼ ਨਾ ਕਰੇ। ਜੇ ਕਈ ਅਜਿਹਾ ਕਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਉਸ ਖ਼ਿਲਾਫ਼ ਅਸੀਂ ਸਖ਼ਤ ਕਾਰਵਾਈ ਕਰਾਂਗੇ।


sunita

Content Editor

Related News