ਦਸ਼ਰਥ ਮਾਂਝੀ ਦੇ ਪਰਿਵਾਰ ਦੀ ਮਦਦ ਕਰਨ ਦਾ ਸੋਨੂੰ ਸੂਦ ਨੇ ਚੁੱਕਿਆ ਬੀੜਾ

07/27/2020 12:47:09 PM

ਮੁੰਬਈ (ਬਿਊਰੋ) — ਬਾਲੀਵੁੱਡ ਅਦਾਕਾਰ ਸੋਨੂੰ ਸੂਦ ਨੇ ਮਾਊਂਟੇਨ ਮੈਨ ਦਸ਼ਰਥ ਮਾਂਝੀ ਦਾ ਪਰਿਵਾਰ ਇਨ੍ਹੀਂ ਦਿਨੀਂ ਗਰੀਬੀ 'ਚ ਜੀਵਨ ਬਸਰ ਕਰ ਰਿਹਾ ਹੈ। ਸੰਸਾਰਕ ਮਹਾਂਮਾਰੀ ਕੋਰੋਨਾ ਕਾਰਨ ਜਿਥੇ ਇੱਕ ਪਾਸੇ ਪਰਿਵਾਰ ਦੇ ਮੈਂਬਰਾਂ ਨੂੰ ਦਾਣੇ-ਦਾਣੇ ਦੇ ਲਾਲੇ ਪਏ ਹਨ, ਉਥੇ ਹੀ ਦੂਜੇ ਪਾਸੇ ਪਰਿਵਾਰ ਦੀ ਇੱਕ ਨੰਨ੍ਹੀ ਬੱਚੀ ਨਾਲ ਦੁਰਘਟਨਾ ਹੋ ਗਈ। ਇਸ ਖ਼ਬਰ ਦੀ ਇੱਕ ਕਟਿੰਗ ਨਾਲ ਇੱਕ ਯੂਜਰ ਨੇ ਟਵੀਟ ਕਰਕੇ ਸੋਨੂੰ ਸੂਦ ਤੋਂ ਮਦਦ ਦੀ ਅਪੀਲ ਕੀਤੀ ਸੀ। ਇਸ ਦੇ ਜਵਾਬ 'ਚ ਸੋਨੂੰ ਸੂਦ ਨੇ ਟਵੀਟ ਕੀਤਾ, 'ਅੱਜ ਤੋਂ ਤੰਗੀ ਖ਼ਤਮ, ਅੱਜ ਹੀ ਹੋ ਜਾਵੇਗਾ ਭਰਾ।'
ਦਸ਼ਰਥ ਮਾਂਝੀ ਦੇ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਸੋਨੂੰ ਸੂਦ ਅਜਿਹੇ ਸੰਕਟ ਦੀ ਘੜੀ 'ਚ ਭਗਵਾਨ ਦੇ ਰੂਪ 'ਚ ਆਏ ਹਨ। ਉਨ੍ਹਾਂ ਦੀ ਜਿੰਨ੍ਹੀ ਪ੍ਰਸ਼ੰਸਾ ਕੀਤੀ ਜਾਵੇ ਉਨ੍ਹੀਂ ਹੀ ਘੱਟ ਹੋਵੇਗੀ।

ਪੂਰੀ ਮਾਨਵਤਾ ਲਈ ਦਸ਼ਰਥ ਮਾਂਝੀ ਨੇ ਕਾਇਮ ਕੀਤੀ ਸੀ ਮਿਸਾਲ
ਦੱਸ ਦਈਏ ਕਿ ਭਾਰਤ ਦੇ ਮਾਊਂਟੇਨ ਮੈਨ ਦੇ ਨਾਂ ਨਾਲ ਮਸ਼ਹੂਰ ਦਸ਼ਰਥ ਮਾਂਝੀ ਨੇ ਪੂਰੀ ਮਾਨਵਤਾ ਲਈ ਮਿਸਾਲ ਕਾਇਮ ਕੀਤੀ ਸੀ। ਉਨ੍ਹਾਂ ਨੇ ਆਪਣੀ ਪਤਨੀ ਲਈ ਪਹਾੜ ਨੂੰ ਚੀਰ ਕੇ ਰਸਤਾ ਬਣਾ ਦਿੱਤਾ ਸੀ। ਉਨ੍ਹਾਂ ਦੀ ਜ਼ਿੰਦਗੀ 'ਤੇ ਫ਼ਿਲਮ 'ਦਿ ਮਾਊਂਟੇਨ ਮੈਨ' ਵੀ ਬਣੀ ਸੀ। ਉਨ੍ਹਾਂ ਦੀ ਇਸ ਉਪਲਬਧੀ ਨੂੰ ਦੇਖਦੇ ਹੋਏ ਕਈ ਸੜਕਾਂ ਅਤੇ ਹਸਪਤਾਲ ਦਾ ਨਾਂ ਉਨ੍ਹਾਂ ਦੇ ਨਾਂ 'ਤੇ ਰੱਖਿਆ ਗਿਆ ਹੈ ਪਰ ਹੁਣ ਉਨ੍ਹਾਂ ਦਾ ਪਰਿਵਾਰ ਭੁੱਖ ਨਾਲ ਜੂਝ ਰਿਹਾ ਹੈ। ਉਨ੍ਹਾਂ ਦਾ ਪਰਿਵਾਰ ਕਰਜ਼ 'ਚ ਡੁੱਬ ਗਿਆ ਹੈ ਅਤੇ ਘਰ ਦੇ ਗੁਜ਼ਾਰੇ ਲਈ ਲੋਕਾਂ ਅੱਗੇ ਹੱਥ ਅੱਡਣੇ ਪੈ ਰਹੇ ਹਨ।
PunjabKesari
ਦਸ਼ਰਥ ਮਾਂਝੀ ਦੇ  ਪਰਿਵਾਰ ਕੋਰੋਨਾ ਦੀ ਪਈ ਮਾਰ
ਮਾਊਂਟੇਨ ਮੈਨ ਦੇ ਬੇਟੇ ਨੂੰ ਬੁਢਾਪਾ ਪੈਨਸ਼ਨ ਅਤੇ ਧੀ ਨੂੰ ਵਿਧਵਾ ਪੈਨਸ਼ਨ ਮਿਲਦੀ ਸੀ, ਜਿਹੜੀ ਕਿ ਕਿਸੇ ਕਾਰਨ ਕਰਕੇ ਬੰਦ ਹੋ ਗਈ ਹੈ। ਦਸ਼ਰਥ ਮਾਂਝੀ ਦਾ ਦੋਹਤਾ ਮਦਰਾਸ 'ਚ ਕੰਮ ਕਰਦਾ ਸੀ, ਜਿਹੜਾ ਕਿ ਤਾਲਾਬੰਦੀ ਕਰਕੇ ਘਰ ਵਾਪਸ ਆ ਗਿਆ ਹੈ। ਹੁਣ ਉਸ ਕੋਲ ਕੋਈ ਕੰਮ ਨਹੀਂ ਹੈ। ਫ਼ਿਲਹਾਲ ਸਾਰੇ ਵਿਹਲੇ ਹੀ ਬੈਠੇ ਹਨ। ਦੱਸਿਆ ਜਾ ਰਿਹਾ ਹੈ ਕਿ ਕੁਝ ਦਿਨ ਪਹਿਲਾਂ ਹੀ ਮਾਝੀ ਦੀ ਦੋਹਤੀ ਹਾਦਸੇ ਦਾ ਸ਼ਿਕਾਰ ਹੋਈ ਹੈ, ਜਿਸ ਦੇ ਇਲਾਜ਼ ਲਈ ਇਸ ਪਰਿਵਾਰ ਨੂੰ ਕਰਜ਼ ਲੈਣਾ ਪਿਆ ਹੈ। ਇਸ ਨਾਲ ਘਰ ਦਾ ਗੁਜ਼ਾਰਾ ਕਰਨਾ ਹੋਰ ਵੀ ਔਖਾ ਹੋ ਗਿਆ। ਹੁਣ ਮਾਂਝੀ ਦਾ ਪਰਿਵਾਰ ਲੋਕਾਂ ਵਲੋਂ ਕੀਤੀ ਗਈ ਮਾਲੀ ਸਹਾਇਤਾ ਨਾਲ ਆਪਣਾ ਗੁਜ਼ਾਰਾ ਕਰ ਰਿਹਾ ਹੈ ਤੇ ਘਰ 'ਚ ਖਾਣ ਦੇ ਵੀ ਲਾਲੇ ਪਏ ਹੋਏ ਹਨ।
PunjabKesari
ਸਾਲ 2007 'ਚ ਹੋਇਆ ਸੀ ਕੈਂਸਰ ਕਾਰਨ ਦਿਹਾਂਤ
ਦਸ਼ਰਥ ਦਾ ਦਿਹਾਂਤ ਸਾਲ 2007 'ਚ ਕੈਂਸਰ ਕਾਰਨ ਹੋਇਆ ਸੀ। ਦਸ਼ਰਥ ਦੀ ਪਤਨੀ ਫਗੁਨੀ ਦੇਵੀ ਦਾ ਦਿਹਾਂਤ ਪਹਾੜੀ ਤੋਂ ਡਿੱਗਣ ਕਾਰਨ ਹੋਈ ਸੀ। ਪਿੰਡ ਲਈ ਉਨ੍ਹਾਂ ਨੇ ਪਹਾੜ ਕੱਟ ਕੇ ਰਸਤਾ ਬਣਾਇਆ ਸੀ।
PunjabKesari


sunita

Content Editor

Related News