ਦੇਰ ਰਾਤ ਕਿਸਾਨਾਂ ਨਾਲ ਧਰਨੇ ''ਤੇ ਬੈਠੀ ਰਹੀ ਸੋਨੀਆ ਮਾਨ, ਸਰਕਾਰਾਂ ਨੂੰ ਪਾਈਆਂ ਲਾਹਨਤਾਂ

Tuesday, Oct 06, 2020 - 01:39 PM (IST)

ਦੇਰ ਰਾਤ ਕਿਸਾਨਾਂ ਨਾਲ ਧਰਨੇ ''ਤੇ ਬੈਠੀ ਰਹੀ ਸੋਨੀਆ ਮਾਨ, ਸਰਕਾਰਾਂ ਨੂੰ ਪਾਈਆਂ ਲਾਹਨਤਾਂ

ਜਲੰਧਰ(ਬਿਊਰੋ) ਕਿਸਾਨਾਂ ਦਾ ਖੇਤੀ ਕਾਨੂੰਨਾਂ ਨੂੰ ਲੈ ਕੇ ਸੰਘਰਸ਼ ਲਗਾਤਾਰ ਜਾਰੀ ਹੈ।ਕਿਸਾਨ ਆਪਣੇ ਹੱਕਾਂ ਲਈ ਸੜਕਾਂ 'ਤੇ ਲਗਾਤਾਰ ਧਰਨਾ ਲਗਾ ਰਹੇ ਹਨ।ਅਜਿਹੇ 'ਚ ਕਿਸਾਨਾਂ ਨਾਲ ਪੰਜਾਬੀ ਕਲਾਕਾਰ ਵੀ ਧਰਨੇ 'ਤੇ ਬੈਠ ਰਹੇ ਹਨ ਤੇ ਕਿਸਾਨਾਂ ਦੀ ਆਵਾਜ਼ ਨੂੰ ਬੁਲੰਦ ਕਰ ਰਹੇ ਹਨ।ਕਿਸਾਨਾਂ ਨਾਲ ਜਿੱਥੇ ਸੰਗੀਤ ਜਗਤ ਦੇ ਨਾਮੀਂ ਗਾਇਕ ਧਰਨਿਆਂ 'ਚ ਹਿੱਸਾ ਬਣ ਰਹੇ ਹਨ ਉਥੇ ਹੀ ਬਾਲੀਵੁੱਡ ਤੇ ਪਾਲੀਵੁੱਡ ਅਦਾਕਾਰਾ ਸੋਨੀਆ ਮਾਨ ਵੀ ਕਿਸਾਨਾਂ ਦੇ ਹੱਕਾਂ ਲਈ ਧਰਨੇ 'ਤੇ ਪਹੁੰਚੀ । ਸੋਨੀਆ ਮਾਨ ਸਿਰਫ ਦਿਨ ਵੇਲੇ ਹੀ ਨਹੀਂ ਬਲਕਿ ਦੇਰ ਰਾਤ ਕਿਸਾਨਾਂ ਨਾਲ ਧਰਨੇ 'ਤੇ ਬੈਠੀ ਰਹੀ।

 
 
 
 
 
 
 
 
 
 
 
 
 
 

Love Punjabi suits ❤️ #soniamann #punjabisuits #punjabiculture #tikka

A post shared by Sonia Mann (@soniamann01) on Apr 20, 2020 at 2:38am PDT


ਦੇਰ ਰਾਤ 1 ਵਜੇ ਟੋਲ ਪਲਾਜਾ ਤੋਂ ਲਾਈਵ ਹੋਈ ਸੋਨੀਆ ਮਾਨ ਨੇ ਜਿੱਥੇ ਕਿਸਾਨਾਂ ਦਾ ਦਰਦ ਬਿਆਨ ਕੀਤਾ ਉਥੇ ਹੀ ਸਰਕਾਰਾਂ ਖਿਲਾਫ ਸੋਨੀਆ ਮਾਨ ਨੇ ਰੱਜਵੀਂ ਭੜਾਸ ਕੱਢੀ। ਸੋਨੀਆ ਮਾਨ ਨੇ ਸਰਕਾਰਾਂ ਨੂੰ ਲਾਹਨਤਾਂ ਪਾਉਂਦੇ ਕਿਹਾ ਕਿ ਸਾਰੇ ਦੇਸ਼ ਦਾ ਢੀਠ ਭਰਨ ਵਾਲੇ ਅੰਨਦਾਤਾ ਅੱਜ ਸੜਕਾਂ 'ਤੇ ਆਪਣੇ ਹੱਕਾਂ ਲਈ ਸੰਘਰਸ਼ ਕਰ ਰਹੇ ਹਨ। ਦੱਸ ਦਈਏ ਕਿ ਟੋਲ ਪਲਾਜਾ ਨੇੜੇ ਲਗੇ ਇਸ ਧਰਨੇ 'ਚ ਜ਼ਿਆਦਾਤਰ ਬਜ਼ੁਰਗ ਕਿਸਾਨ ਸ਼ਾਮਲ ਸਨ।ਜੋ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਦੀ ਮੰਗ ਕਰ ਰਹੇ ਸਨ। 


author

Lakhan Pal

Content Editor

Related News