ਟਰੈਕਟਰ ਰੈਲੀ ’ਚ ਸ਼ਾਮਲ ਹੋਈ ਸੋਨੀਆ ਮਾਨ ਨੇ ਸਾਂਝੀ ਕੀਤੀ ਇਹ ਵੀਡੀਓ

Thursday, Jan 07, 2021 - 05:49 PM (IST)

ਟਰੈਕਟਰ ਰੈਲੀ ’ਚ ਸ਼ਾਮਲ ਹੋਈ ਸੋਨੀਆ ਮਾਨ ਨੇ ਸਾਂਝੀ ਕੀਤੀ ਇਹ ਵੀਡੀਓ

ਨਵੀਂ ਦਿੱਲੀ (ਬਿਊਰੋ)– ਅੱਜ ਦਿੱਲੀ ਵਿਖੇ ਕਿਸਾਨਾਂ ਵਲੋਂ ਟਰੈਕਟਰ ਰੈਲੀ ਦਾ ਆਯੋਜਨ ਕੀਤਾ ਗਿਆ। ਪਹਿਲਾਂ ਇਹ ਰੈਲੀ 6 ਜਨਵਰੀ ਨੂੰ ਕੱਢੀ ਜਾਣੀ ਸੀ ਪਰ ਖਰਾਬ ਮੌਸਮ ਨੂੰ ਦੇਖਦਿਆਂ ਇਸ ਨੂੰ 7 ਜਨਵਰੀ ਯਾਨੀ ਅੱਜ ਕੱਢਣ ਦਾ ਫ਼ੈਸਲਾ ਕੀਤਾ ਗਿਆ। ਇਸ ਟਰੈਕਟਰ ਰੈਲੀ ’ਚ ਜਿਥੇ ਲੱਖਾਂ ਦੀ ਗਿਣਤੀ ’ਚ ਕਿਸਾਨਾਂ ਦੇ ਸ਼ਮੂਲੀਅਤ ਕੀਤੀ, ਉਥੇ ਪੰਜਾਬੀ ਗਾਇਕਾਂ ਨੇ ਵੀ ਵੱਧ-ਚੜ੍ਹ ਕੇ ਹਿੱਸਾ ਲਿਆ।

ਸੋਨੀਆ ਮਾਨ ਨੇ ਟਰੈਕਟਰ ਰੈਲੀ ’ਚ ਸ਼ਮੂਲੀਅਤ ਕਰਦਿਆਂ ਦੀ ਇਕ ਵੀਡੀਓ ਇੰਸਟਾਗ੍ਰਾਮ ਅਕਾਊਂਟ ’ਤੇ ਸਾਂਝੀ ਕੀਤੀ ਹੈ। ਵੀਡੀਓ ਦੀ ਕੈਪਸ਼ਨ ’ਚ ਸੋਨੀਆ ਮਾਨ ਲਿਖਦੀ ਹੈ, ‘ਫਾਰਮਰਜ਼ ਟਰੈਕਟਰ ਰੈਲੀ’।

 
 
 
 
 
 
 
 
 
 
 
 
 
 
 
 

A post shared by Sonia Mann (@soniamann01)

ਵੀਡੀਓ ’ਚ ਸੋਨੀਆ ਮਾਨ ਟਰੈਕਟਰ ਚਲਾਉਂਦੀ ਨਜ਼ਰ ਆ ਰਹੀ ਹੈ ਤੇ ਨਾਲ ਹੀ ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ ਦੇ ਨਾਅਰੇ ਵੀ ਲਗਾ ਰਹੀ ਹੈ।

ਦੱਸਣਯੋਗ ਹੈ ਕਿ ਸੋਨੀਆ ਮਾਨ ਦਿੱਲੀ ਤੋਂ ਨਿੱਤ ਦਿਨ ਵੀਡੀਓਜ਼ ਤੇ ਤਸਵੀਰਾਂ ਸਾਂਝੀਆਂ ਕਰਕੇ ਆਪਣੇ ਚਾਹੁਣ ਵਾਲਿਆਂ ਨੂੰ ਕਿਸਾਨਾਂ ਦੀ ਮਦਦ ਕਰਨ ਦਾ ਸੁਨੇਹਾ ਦਿੰਦੀ ਰਹਿੰਦੀ ਹੈ। ਇਸ ਤੋਂ ਪਹਿਲਾਂ ਸੋਨੀਆ ਮਾਨ ਨੇ ਇਕ ਵੀਡੀਓ ਸਾਂਝੀ ਕਰਦਿਆਂ ਲੋਕਾਂ ਨੂੰ ਜ਼ਰੂਰੀ ਸਾਮਾਨ ਦਿੱਲੀ ਭੇਜਣ ਦੀ ਵੀ ਸਲਾਹ ਦਿੱਤੀ ਸੀ।

 
 
 
 
 
 
 
 
 
 
 
 
 
 
 
 

A post shared by Sonia Mann (@soniamann01)

ਨੋਟ– ਸੋਨੀਆ ਮਾਨ ਦੀ ਇਸ ਵੀਡੀਓ ’ਤੇ ਆਪਣੀ ਰਾਏ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News