ਆਲੀਆ ਭੱਟ ਦੀ ਮਾਂ ਨੂੰ ਡਰੱਗ ਮਾਮਲੇ 'ਚ ਫਸਾਉਣ ਦੀ ਧਮਕੀ, ਇੰਸਟਾ 'ਤੇ ਪੋਸਟ ਸਾਂਝੀ ਕਰ ਆਖੀ ਇਹ ਗੱਲ

Monday, May 20, 2024 - 12:44 PM (IST)

ਮੁੰਬਈ (ਬਿਊਰੋ) : ਬਾਲੀਵੁੱਡ ਅਦਾਕਾਰਾ ਆਲੀਆ ਭੱਟ ਦੀ ਮਾਂ ਸੋਨੀ ਰਾਜ਼ਦਾਨ ਨੇ ਆਪਣੀ ਇੰਸਟਾਗ੍ਰਾਮ ਪੋਸਟ 'ਚ ਦੱਸਿਆ ਹੈ ਕਿ ਉਸ ਨੂੰ ਡਰੱਗਜ਼ ਦੇ ਮਾਮਲੇ 'ਚ ਫਸਾਉਣ ਦੀ ਸਾਜ਼ਿਸ਼ ਰਚੀ ਗਈ ਸੀ। ਉਸ ਨੂੰ ਇੱਕ ਫੋਨ ਆਇਆ ਸੀ ਅਤੇ ਮੇਰਾ ਆਧਾਰ ਨੰਬਰ ਮੰਗਿਆ ਗਿਆ ਸੀ। ਸੋਨੀ ਰਾਜ਼ਦਾਨ ਨੇ ਮੁੰਬਈ ਪੁਲਿਸ ਨੂੰ ਟੈਗ ਕਰਕੇ ਆਪਣੇ ਨਾਲ ਹੋਏ ਇਸ ਘੁਟਾਲੇ ਬਾਰੇ ਦੱਸਿਆ। ਉਨ੍ਹਾਂ ਲੋਕਾਂ ਨੂੰ ਸੁਚੇਤ ਰਹਿਣ ਦੀ ਸਲਾਹ ਵੀ ਦਿੱਤੀ ਹੈ।

PunjabKesari

ਇਹ ਖ਼ਬਰ ਵੀ ਪੜ੍ਹੋ - ਦਿਲਜੀਤ ਦੋਸਾਂਝ ਨੂੰ ਵੱਡਾ ਝਟਕਾ! ਨਹੀਂ ਬਣ ਰਹੀ ਇਹ ਪੰਜਾਬੀ ਫ਼ਿਲਮ, ਸਾਹਮਣੇ ਆਈ ਹੈਰਾਨੀਜਨਕ ਵਜ੍ਹਾ

ਸੋਨੀ ਰਾਜ਼ਦਾਨ ਨੇ ਇੰਸਟਾਗ੍ਰਾਮ 'ਤੇ ਇੱਕ ਪੋਸਟ 'ਚ ਲਿਖਿਆ, ''ਇਹ ਬਹੁਤ ਆਸਾਨ ਹੈ ਜਦੋਂ ਕੰਨਫਿਊਜ਼ ਹੋਣ ਲਈ ਤੁਹਾਨੂੰ ਇੱਕ ਫੋਨ ਆਉਂਦਾ ਹੈ ਅਤੇ ਤੁਹਾਨੂੰ ਲੱਗਦਾ ਹੈ ਕਿ ਮੇਰੇ ਅਸਲ ਫੋਨ ਹਨ। ਮੇਰਾ ਭਰੋਸਾ ਕਰੋ, ਮੈਨੂੰ ਲੱਗਿਆ ਸੀ ਕਿ ਇਹ ਇੱਕ ਅਸਲੀ ਕਾਲ ਹੈ। ਜਦੋਂ ਮੈਂ ਇਸ ਬਾਰੇ ਕਿਸੇ ਨੂੰ ਦੱਸਿਆ ਤਾਂ ਉਨ੍ਹਾਂ ਨੇ ਮੈਨੂੰ ਕਿਹਾ ਕਿ ਅਜਿਹੀ ਕਾਲ ਨੂੰ ਨਜ਼ਰਅੰਦਾਜ਼ ਕਰੋ। ਪਰ ਅਜਿਹੀਆਂ ਫ਼ੋਨ ਕਾਲਾਂ ਲੋਕਾਂ ਨੂੰ ਸੱਚੀਆਂ ਲੱਗ ਸਕਦੀਆਂ ਹਨ ਅਤੇ ਉਹ ਕਿਸੇ ਗਲਤ ਘਪਲੇ 'ਚ ਫਸ ਸਕਦੇ ਹਨ ਅਤੇ ਇਹ ਇੱਕ ਵੱਡੀ ਗ਼ਲਤੀ ਹੈ। ਅਜਿਹੇ ਘੁਟਾਲਿਆਂ ਤੋਂ ਸੁਚੇਤ ਰਹੋ। ਇਸ ਦੇ ਨਾਲ ਹੀ ਉਨ੍ਹਾਂ ਨੇ ਮੁੰਬਈ ਪੁਲਸ ਨੂੰ ਵੀ ਟੈਗ ਕੀਤਾ।''

PunjabKesari

ਇਹ ਖ਼ਬਰ ਵੀ ਪੜ੍ਹੋ - ਗਲੋਬਲ ਸਟਾਰ ਦਿਲਜੀਤ ਦੋਸਾਂਝ ਇਸ ਸ਼ਖਸ ਨੂੰ ਵੇਖ ਭੱਜੇ ਪੁੱਠੇ ਪੈਰੀਂ, ਵਜ੍ਹਾ ਜਾਣ ਨਿਕਲੇਗਾ ਹਾਸਾ

ਦੂਜੀ ਪੋਸਟ 'ਚ ਸੋਨੀ ਰਾਜ਼ਦਾਨ ਨੇ ਲਿਖਿਆ ਹੈ, ''ਫਿਰ ਉਹ ਤੁਹਾਡੇ ਤੋਂ ਤੁਹਾਡਾ ਆਧਾਰ ਕਾਰਡ ਨੰਬਰ ਮੰਗਣਗੇ। ਮੈਨੂੰ ਵੀ ਅਜਿਹਾ ਹੀ ਇੱਕ ਕਾਲ ਆਇਆ, ਉਨ੍ਹਾਂ ਨੇ ਮੇਰੇ ਤੋਂ ਪੈਸੇ ਮੰਗੇ। ਮੁੱਖ ਗੱਲ ਇਹ ਹੈ ਕਿ ਤੁਹਾਨੂੰ ਅਜਿਹੀਆਂ ਕਾਲਾਂ ਦਾ ਸ਼ਿਕਾਰ ਨਹੀਂ ਹੋਣਾ ਚਾਹੀਦਾ ਅਤੇ ਉਨ੍ਹਾਂ ਨੂੰ ਸੁਣਨਾ ਨਹੀਂ ਚਾਹੀਦਾ। ਮੇਰੀ ਜਾਣਕਾਰੀ ਅਨੁਸਾਰ, ਕੋਈ ਉਨ੍ਹਾਂ ਦੀਆਂ ਗੱਲਾਂ ਲਈ ਆਇਆ ਅਤੇ ਬਹੁਤ ਸਾਰਾ ਪੈਸਾ ਦੇਣਾ ਪਿਆ। ਹੁਣ ਉਹ ਲੋਕ ਚਿੰਤਤ ਹਨ। ਮੈਂ ਇਹ ਪੋਸਟ ਇਸ ਲਈ ਕਰ ਰਹੀ ਹਾਂ ਤਾਂ ਜੋ ਇਹ ਸਭ ਕਿਸੇ ਨਾਲ ਨਾ ਹੋਵੇ।''

PunjabKesari

ਤੀਜੀ ਪੋਸਟ 'ਚ ਉਨ੍ਹਾਂ ਨੇ ਲਿਖਿਆ, ''ਖੁਸ਼ਕਿਸਮਤੀ ਨਾਲ ਮੈਂ ਉਨ੍ਹਾਂ ਲੋਕਾਂ ਦੀਆਂ ਗੱਲਾਂ ਦਾ ਸ਼ਿਕਾਰ ਨਹੀਂ ਹੋਈ, ਉਹ ਮੇਰਾ ਆਧਾਰ ਕਾਰਡ ਨੰਬਰ ਵੀ ਮੰਗ ਰਹੇ ਸਨ। ਉਮੀਦ ਸੀ ਕਿ ਹੁਣ ਉਨ੍ਹਾਂ ਦੀਆਂ ਕਾਲਾਂ ਵਾਪਸ ਨਹੀਂ ਆਉਣਗੀਆਂ ਪਰ ਅਜਿਹੀ ਘਟਨਾ ਨੇ ਮੈਨੂੰ ਡਰਾ ਦਿੱਤਾ। ਜੇਕਰ ਤੁਹਾਨੂੰ ਅਜਿਹੇ ਕਿਸੇ ਵੀ ਨੰਬਰ ਤੋਂ ਕਾਲ ਆਉਂਦੀ ਹੈ, ਤਾਂ ਤੁਰੰਤ ਉਸ ਨੂੰ ਸੇਵ ਕਰੋ ਅਤੇ ਪੁਲਸ ਕੋਲ ਜਾਓ।''

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


sunita

Content Editor

Related News