ਲੈਕਮੇ ਫੈਸ਼ਨ ਵੀਕ ’ਚ ਸੋਨਮ ਬਾਜਵਾ ਨੇ ਕੀਤੀ ਰੈਂਪ ਵਾਕ, ਦੇਖੋ ਤਸਵੀਰਾਂ

Monday, Mar 28, 2022 - 11:32 AM (IST)

ਚੰਡੀਗੜ੍ਹ (ਬਿਊਰੋ)– ਸੋਨਮ ਬਾਜਵਾ ਦਾ ਨਾਂ ਪੰਜਾਬ ਦੀਆਂ ਖ਼ੂਬਸੂਰਤ ਅਦਾਕਾਰਾਂ ’ਚ ਆਉਂਦਾ ਹੈ। ਹਾਲ ਹੀ ’ਚ ਸੋਨਮ ਬਾਜਵਾ ਨੇ ਆਪਣੀ ਖ਼ੂਬਸੂਰਤੀ ਨਾਲ ਲੈਕਮੇ ਫੈਸ਼ਨ ਵੀਕ ’ਚ ਵੀ ਚਾਰ ਚੰਨ ਲਾ ਦਿੱਤੇ।

PunjabKesari

ਸੋਨਮ ਬਾਜਵਾ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ, ਜਿਨ੍ਹਾਂ ’ਚ ਉਹ ਲੈਕਮੇ ਫੈਸ਼ਨ ਵੀਕ ’ਚ ਹਿੱਸਾ ਲੈਂਦੀ ਦਿਖਾਈ ਦੇ ਰਹੀ ਹੈ। ਇਹ ਤਸਵੀਰਾਂ ਫੈਸ਼ਨ ਡਿਜ਼ਾਈਨਰ ਸਿਧਾਰਥਾ ਬਾਂਸਲ ਨੇ ਸਾਂਝੀਆਂ ਕੀਤੀਆਂ ਹਨ।

PunjabKesari

ਸੋਨਮ ਨੇ ਸਿਧਾਰਥਾ ਬਾਂਸਲ ਲਈ ਹੀ ਲੈਕਮੇ ਫੈਸ਼ਨ ਵੀਕ ’ਚ ਰੈਂਪ ਵਾਕ ਕੀਤੀ ਹੈ।

PunjabKesari

ਸੋਨਮ ਬਾਜਵਾ ਇਨ੍ਹਾਂ ਤਸਵੀਰਾਂ ’ਚ ਬੇਹੱਦ ਖ਼ੂਬਸੂਰਤ ਲੱਗ ਰਹੀ ਹੈ। ਮਲਟੀਕਲਰ ਡਰੈੱਸ ’ਚ ਸੋਨਮ ਬਾਜਵਾ ਦੀਆਂ ਅਦਾਵਾਂ ਦੇਖਣ ਵਾਲੀਆਂ ਹਨ।

PunjabKesari

ਦੱਸ ਦੇਈਏ ਕਿ ਸੋਨਮ ਬਾਜਵਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਲੈਕਮੇ ਫੈਸ਼ਨ ਵੀਕ ’ਚ ਪਹਿਨੀ ਡਰੈੱਸ ਦੀਆਂ 7 ਤਸਵੀਰਾਂ ਸਾਂਝੀਆਂ ਕੀਤੀਆਂ ਹਨ।

PunjabKesari

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News