''ਇਸ਼ਕੋਲਿਕ'' ਗਰਲ ਕਰਨਾ ਚਾਹੁੰਦੀ ਹੈ ਹਨੀ ਸਿੰਘ ਤੇ ਮੀਕਾ ਨਾਲ ਕੰਮ
Saturday, Dec 26, 2015 - 12:22 PM (IST)

ਮੁੰਬਈ : ਬਾਲੀਵੁੱਡ ਅਦਾਕਾਰਾ ਸੋਨਾਕਸ਼ੀ ਸਿਨ੍ਹਾ ਰੈਪਰ ਹਨੀ ਸਿੰਘ ਅਤੇ ਮੀਕਾ ਸਿੰਘ ਨਾਲ ਕੰਮ ਕਰਨਾ ਚਾਹੁੰਦੀ। ''ਆਜ ਮੂਡ ਇਸ਼ਕੋਲਿਕ ਹੈ'' ਨੂੰ ਲੈ ਕੇ ਉਹ ਕਾਫੀ ਖੁਸ਼ੀ ਹੈ। ਸੋਨਾਕਸ਼ੀ ਦਾ ਕਹਿਣੈ, ''''ਮੈਂ ਅਨੁਭਵ ਤੋਂ ਸਿੱਖਣ ''ਚ ਵਿਸ਼ਵਾਸ ਰੱਖਦੀ ਹਾਂ। ਸਾਡੇ ਕੋਲ ਹਨੀ ਸਿੰਘ, ਮੀਕਾ, ਬਾਦਸ਼ਾਹ, ਵਿਸ਼ਾਲ-ਸ਼ੇਖਰ ਵਰਗੇ ਕਈ ਬਿਹਤਰੀਨ ਕਲਾਕਾਰ ਹਨ। ਮੈਂ ਉਨ੍ਹਾਂ ਨਾਲ ਕੰਮ ਕਰਨਾ ਚਾਹੁੰਦੀ ਹਾਂ।''''
ਉਸ ਨੇ ਕਿਹਾ, ''''ਕੌਮਾਂਤਰੀ ਪੱਧਰ ''ਤੇ ਉਸ ਦੀ ਇੱਛਾ ਐਡੇਲ, ਬਿਓਨਸ ਨੋਵੇਲਸ ਅਤੇ ਐਡ ਸ਼ੀਰਨ ਨਾਲ ਕੰਮ ਕਰਨ ਦੀ ਹੈ।'''' ਸੋਨਾਕਸ਼ੀ ਦਾ ਗਾਇਆ ਗੀਤ ''ਆਜ ਮੂਡ ਇਸ਼ਕੋਲਿਕ ਹੈ'' ਹੁਣੇ ਜਿਹੇ ਜਾਰੀ ਕੀਤਾ ਗਿਆ ਹੈ, ਜਿਸ ਨੇ ਯੂ-ਟਿਊਬ ''ਤੇ ਧੁੰਮ ਮਚਾਈ ਹੋਈ ਹੈ। ਉਸ ਨੇ ਕਿਹਾ ਕਿ ਇਸ ਵੇਲੇ ਸਭ ਕੁਝ ਡਿਜ਼ੀਟਲ ਹੋ ਚੁੱਕਾ ਹੈ। ਇਸ ਲਈ ਗੀਤ ਨੂੰ ਆਨਲਾਈਨ ਰਿਲੀਜ਼ ਕਰਨ ਨਾਲ ਇਹ ਕੌਮਾਂਤਰੀ ਪੱਧਰ ''ਤੇ ਵੀ ਪਹੁੰਚ ਜਾਂਦਾ ਹੈ। ਇਹ ਮੈਨੂੰ ਪ੍ਰਸ਼ੰਸਕਾਂ ਨਾਲ ਜੋੜਦਾ ਹੈ।