ਸਲਮਾਨ ਦੇ 50ਵੇਂ ਜਨਮ ਦਿਨ ''ਤੇ ਸਰਪ੍ਰਾਈਜ਼ ਕਰ ਰਿਹੈ ਉਡੀਕ : ਸੋਨਾਕਸ਼ੀ

Sunday, Dec 27, 2015 - 12:19 PM (IST)

 ਸਲਮਾਨ ਦੇ 50ਵੇਂ ਜਨਮ ਦਿਨ ''ਤੇ ਸਰਪ੍ਰਾਈਜ਼ ਕਰ ਰਿਹੈ ਉਡੀਕ : ਸੋਨਾਕਸ਼ੀ

ਮੁੰਬਈ : ਬਾਲੀਵੁੱਡ ਸੁਪਰ ਸਟਾਰ ਸਲਮਾਨ ਖਾਨ ਦੇ ਪਰਿਵਾਰ ਵਾਲਿਆਂ ਨੇ ਉਨ੍ਹਾਂ ਲਈ ਕੁਝ ਖਾਸ ਕਰਨ ਦੀ ਯੋਜਨਾ ਬਣਾਈ ਹੈ ਕਿਉਂਕਿ ਅੱਜ ਉਨ੍ਹਾਂ ਦਾ 50ਵਾਂ ਜਨਮ ਦਿਨ ਹੈ। ਸਲਮਾਨ ਨੇ ਇਸ਼ਾਰਾ ਦਿੱਤਾ ਸੀ ਕਿ ਉਹ ਜਸ਼ਨ ਲਈ ਸਮਾਂ ਨਹੀਂ ਦੇ ਸਕਣਗੇ ਕਿਉਂਕਿ ਆਉਣ ਵਾਲੀ ਫਿਲਮ ''ਸੁਲਤਾਨ'' ਵਿਚ ਆਪਣੇ ਕਿਰਦਾਰ ਲਈ ਉਹ ਬਾਡੀ ਬਿਲਡਿੰਗ ''ਚ ਰੁੱਝੇ ਹੋਏ ਹਨ।
ਅਦਾਕਾਰਾ ਸੋਨਾਕਸ਼ੀ ਸਿਨ੍ਹਾ, ਜਿਸ ਨੇ ਸਲਮਾਨ ਨਾਲ ਫਿਲਮ ''ਦਬੰਗ'' ਰਾਹੀਂ ਬਾਲੀਵੁੱਡ ''ਚ ਕਦਮ ਰੱਖਿਆ ਸੀ ਅਤੇ ਉਹ ਖਾਨ ਪਰਿਵਾਰ ਦੀ ਨਜ਼ਦੀਕੀ ਸਮਝੀ ਜਾਂਦੀ ਹੈ, ਨੇ ਕਿਹਾ, ''''ਉਨ੍ਹਾਂ ਦੇ ਪਰਿਵਾਰ ਨੇ ਉਨ੍ਹਾਂ ਲਈ ਕੁਝ ਖਾਸ ਤਿਆਰੀ ਕੀਤੀ ਹੈ। ਮੈਂ ਇਸ ''ਤੇ ਬਹੁਤਾ ਕੁਝ ਨਹੀਂ ਕਹਿ ਸਕਦੀ ਕਿਉਂਕਿ ਇਹ ਇਕ ਸਰਪ੍ਰਾਈਜ਼ ਹੈ। ਮੈਨੂੰ ਖੁਸ਼ੀ ਹੈ ਕਿ ਮੈਂ ਇਸ ਸਰਪ੍ਰਾਈਜ਼ ਦਾ ਹਿੱਸਾ ਰਹਾਂਗੀ।''''
ਸਾਲ 2015 ਸਲਮਾਨ ਲਈ ਕਾਫੀ ਚੰਗਾ ਰਿਹਾ। ਉਨ੍ਹਾਂ ਦੀਆਂ ਫਿਲਮਾਂ ''ਬਜਰੰਗੀ ਭਾਈਜਾਨ'' ਅਤੇ ''ਪ੍ਰੇਮ ਰਤਨ ਧਨ ਪਾਯੋ'' ਸਫਲ ਰਹੀਆਂ। ਉਥੇ ਮੁੰਬਈ ਹਾਈ ਕੋਰਟ ਨੇ ਉਨ੍ਹਾਂ ਨੂੰ ਸਾਲ 2002 ਦੇ ਹਿੱਟ ਐਂਡ ਰਨ ਕੇਸ ''ਚੋਂ ਵੀ ਬਰੀ ਕਰ ਦਿੱਤਾ, ਜੋ ਕਿ ਸਲਮਾਨ ਲਈ ਇਕ ਵੱਡੀ ਰਾਹਤ ਹੈ।


Related News