ਸ਼ਹਿਨਾਜ਼ ਗਿੱਲ ’ਤੇ ਭੜਕੀ ਗਾਇਕਾ ਸੋਨਾ ਮਹਾਪਾਤਰਾ, ਕਿਹਾ– ‘ਸ਼ਾਰਟਕੱਟ ਨਾਲ ਪੈਸਾ ਕਮਾਉਂਦੀ...’

Monday, Feb 27, 2023 - 10:31 AM (IST)

ਸ਼ਹਿਨਾਜ਼ ਗਿੱਲ ’ਤੇ ਭੜਕੀ ਗਾਇਕਾ ਸੋਨਾ ਮਹਾਪਾਤਰਾ, ਕਿਹਾ– ‘ਸ਼ਾਰਟਕੱਟ ਨਾਲ ਪੈਸਾ ਕਮਾਉਂਦੀ...’

ਮੁੰਬਈ (ਬਿਊਰੋ)– ਬਾਲੀਵੁੱਡ ਗਾਇਕਾ ਸੋਨਾ ਮਹਾਪਾਤਰਾ ਇਕ ਵਾਰ ਮੁੜ ਸੁਰਖ਼ੀਆਂ ’ਚ ਆ ਗਈ ਹੈ। ਸੋਨਾ ਮਹਾਪਾਤਰਾ ਨੇ ਸ਼ਹਿਨਾਜ਼ ਗਿੱਲ ਖ਼ਿਲਾਫ਼ ਟਵੀਟ ਕੀਤਾ ਹੈ। ਇਸ ਟਵੀਟ ਨੂੰ ਲੈ ਕੇ ਉਸ ਨੂੰ ਟਰੋਲ ਕੀਤਾ ਜਾ ਰਿਹਾ ਹੈ।

ਸੋਨਾ ਮਹਾਪਾਤਰਾ ਉਨ੍ਹਾਂ ਮਸ਼ਹੂਰ ਹਸਤੀਆਂ ’ਚੋਂ ਇਕ ਹੈ, ਜੋ ਹਮੇਸ਼ਾ ਆਪਣੀ ਰਾਏ ’ਤੇ ਕਾਇਮ ਰਹਿੰਦੀ ਹੈ। ਇਸ ਵਾਰ ਉਸ ਨੇ ਸ਼ਹਿਨਾਜ਼ ਗਿੱਲ ਬਾਰੇ ਸੋਸ਼ਲ ਮੀਡੀਆ ’ਤੇ ਆਪਣੀ ਰਾਏ ਜ਼ਾਹਿਰ ਕੀਤੀ। ਹਾਲ ਹੀ ’ਚ ਸ਼ਹਿਨਾਜ਼ ਗਿੱਲ ਇਕ ਇਵੈਂਟ ’ਚ ਪਹੁੰਚੀ, ਜਿਥੇ ਉਸ ਨੂੰ ਗਾਉਣ ਲਈ ਕਿਹਾ ਗਿਆ। ਇਸ ਦੌਰਾਨ ਸ਼ਹਿਨਾਜ਼ ਨੇ ਅਜ਼ਾਨ ਦੀ ਆਵਾਜ਼ ਸੁਣੀ ਤੇ ਉਹ ਚੁੱਪ ਹੋ ਗਈ। ਲੋਕਾਂ ਨੇ ਸ਼ਹਿਨਾਜ਼ ਦੇ ਇਸ ਕਦਮ ਦੀ ਤਾਰੀਫ਼ ਕੀਤੀ।

ਇਹ ਖ਼ਬਰ ਵੀ ਪੜ੍ਹੋ : ਸਿੱਧੂ ਦੀ ਮਾਂ ਚਰਨ ਕੌਰ ਦੀ ਭਾਵੁਕ ਪੋਸਟ, ਲਿਖਿਆ- ਇਨਸਾਫ਼ ਦੇ ਸਵਾਲ 'ਤੇ ਪੁੱਤ ਮੈਂ ਖਾਮੋਸ਼ ਹੋ ਕੇ ਹੱਥ ਖੜ੍ਹੇ ਕਰ ਦਿੰਦੀ ਆ...

ਇਸ ਤੋਂ ਬਾਅਦ ਸੋਨਾ ਮਹਾਪਾਤਰਾ ਨੂੰ ਉਹ ਦਿਨ ਯਾਦ ਆਇਆ, ਜਦੋਂ ਸ਼ਹਿਨਾਜ਼ ਗਿੱਲ ਨੇ ‘ਬਿੱਗ ਬੌਸ 16’ ’ਚ ਪਹੁੰਚੇ ਸਾਜਿਦ ਖ਼ਾਨ ਨੂੰ ਸੁਪੋਰਟ ਕੀਤਾ ਸੀ। ਸੋਨਾ ਮਹਾਪਾਤਰਾ ਲਿਖਦੀ ਹੈ ਕਿ ਰਾਸ਼ਟਰੀ ਟੀ. ਵੀ. ’ਤੇ ਜਿਣਸੀ ਸ਼ੋਸ਼ਣ ਦਾ ਇਕ ਦੋਸ਼ੀ ਦਿਖਾਇਆ ਗਿਆ ਸੀ। ਕਾਸ਼ ਉਹ ਆਪਣੀਆਂ ਭੈਣਾਂ ਦਾ ਕੁਝ ਸਤਿਕਾਰ ਕਰੇ। ਸੋਨਾ ਮਹਾਪਾਤਰਾ ਦੇ ਇਸ ਟਵੀਟ ਤੋਂ ਬਾਅਦ ਉਹ ਇੰਟਰਨੈੱਟ ’ਤੇ ਟਰੋਲ ਹੋਣ ਲੱਗੀ।

ਯੂਜ਼ਰਸ ਦਾ ਕਹਿਣਾ ਹੈ ਕਿ ਸਾਜਿਦ ਖ਼ਾਨ ਦਾ ਸਮਰਥਨ ਕਰਨ ਲਈ ਸਿਰਫ ਸ਼ਹਿਨਾਜ਼ ਨੂੰ ਹੀ ਕਿਉਂ ਨਿਸ਼ਾਨਾ ਬਣਾਇਆ ਜਾ ਰਿਹਾ ਹੈ? ਇਸ ਦੇ ਨਾਲ ਹੀ ਕਈ ਲੋਕਾਂ ਨੇ ਇਸ ਨੂੰ ਸੋਨਾ ਮਹਾਪਾਤਰਾ ਦੀ ਈਰਖਾ ਵੀ ਕਿਹਾ ਹੈ।

PunjabKesari

ਖ਼ੁਦ ਨੂੰ ਹਰ ਪਾਸਿਓਂ ਘਿਰਿਆ ਦੇਖ ਕੇ ਸੋਨਾ ਮਹਾਪਾਤਰਾ ਨੇ ਇਕ ਹੋਰ ਟਵੀਟ ਕੀਤਾ। ਯੂਜ਼ਰਸ ਨੂੰ ਜਵਾਬ ਦਿੰਦਿਆਂ ਗਾਇਕਾ ਨੇ ਲਿਖਿਆ, ‘‘ਡੀਅਰ ਟਰੋਲਜ਼ ਜੈਕਲੀਨ ਵਰਗੀ ਕਿਸੇ ਹੋਰ ਅਦਾਕਾਰਾ ਲਈ ਖੜ੍ਹੇ ਹੋਣ ਦੀ ਕੋਸ਼ਿਸ਼ ਕਰ ਰਹੇ ਹਨ। ਮੈਨੂੰ ਨਹੀਂ ਪਤਾ ਸ਼ਹਿਨਾਜ਼ ਦੀ ਖ਼ਾਸ ਪ੍ਰਤਿਭਾ ਕੀ ਹੈ? ਫਿਲਹਾਲ ਉਹ ਇਕ ਟੀ. ਵੀ. ਰਿਐਲਿਟੀ ਸ਼ੋਅ ਤੋਂ ਇਲਾਵਾ ਕੁਝ ਨਹੀਂ ਹੈ। ਮੈਂ ਅਜਿਹੀਆਂ ਔਰਤਾਂ ਨੂੰ ਜਾਣਦੀ ਹਾਂ, ਜੋ ਸ਼ਾਰਟਕੱਟ ਰਾਹੀਂ ਚੰਗਾ ਪੈਸਾ ਕਮਾਉਂਦੀਆਂ ਹਨ।’’

PunjabKesari

ਸੋਨਾ ਮਹਾਪਾਤਰਾ ਦੇ ਦੂਜੇ ਟਵੀਟ ’ਤੇ ਪ੍ਰਸ਼ੰਸਕਾਂ ਨੇ ਉਨ੍ਹਾਂ ਨੂੰ ਘੇਰਨਾ ਸ਼ੁਰੂ ਕਰ ਦਿੱਤਾ ਹੈ। ਪ੍ਰਸ਼ੰਸਕ ਸ਼ਹਿਨਾਜ਼ ਦੇ ਨਾਂ ’ਤੇ ਪ੍ਰਸਿੱਧੀ ਲੈਣਾ ਬੰਦ ਕਰਨ ਲਈ ਕਹਿ ਰਹੇ ਹਨ। ਇਸ ਦੇ ਨਾਲ ਹੀ ਸੋਨਾ ਮਹਾਪਾਤਰਾ ਦੇ ਟਵੀਟ ’ਤੇ ਸ਼ਹਿਨਾਜ਼ ਗਿੱਲ ਦੀ ਕੋਈ ਪ੍ਰਤੀਕਿਰਿਆ ਸਾਹਮਣੇ ਨਹੀਂ ਆਈ ਹੈ। ਦੇਖਣਾ ਹੋਵੇਗਾ ਕਿ ਸ਼ਹਿਨਾਜ਼ ਸੋਨਾ ਦੀ ਗੱਲ ਦਾ ਕੀ ਜਵਾਬ ਦਿੰਦੀ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News