ਛੇ ਮਹੀਨੇ ਦਾ ਹੋਇਆ ਗਾਇਕਾ ਹਰਸ਼ਦੀਪ ਦਾ ਪੁੱਤਰ, ਸਾਂਝੀ ਕੀਤੀ ਪੁਰਾਣੀ ਯਾਦ

2021-09-07T14:37:59.073

ਮੁੰਬਈ- ਇੰਡਸਟਰੀ ਦੀ ਮਸ਼ਹੂਰ ਗਾਇਕਾ ਹਰਸ਼ਦੀਪ ਕੌਰ ਦਾ ਪੁੱਤਰ ਹੁਨਰ ਛੇ ਮਹੀਨਿਆਂ ਦਾ ਹੋ ਗਿਆ ਹੈ। ਇਸ ਮੌਕੇ ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਪਿਆਰੀ ਜਿਹੀ ਪੋਸਟ ਸਾਂਝੀ ਕੀਤੀ ਹੈ। ਇਸ ਪੋਸਟ ਨੂੰ ਸਾਂਝਾ ਕਰਦੇ ਹੋਏ ਗਾਇਕਾ ਨੇ ਲਿਖਿਆ ਕਿ ਉਸ ਦਾ ਪੁੱਤਰ ਛੇ ਮਹੀਨੇ ਦਾ ਹੋ ਗਿਆ ਹੈ ਅਤੇ ਇਹ ਅਜੀਬ ਇਤਫਾਕ ਸੀ ਕਿ ਉਸ ਦੀ ਸਹੇਲੀ ਦਾ ਪੁੱਤਰ ਤਿੰਨ ਮਹੀਨੇ ਦਾ ਹੈ ਜਦੋਂਕਿ ਉਸ ਦਾ ਪੁੱਤਰ ਛੇ ਮਹੀਨੇ ਦਾ ਹੋ ਗਿਆ ਹੈ।

PunjabKesari
ਇਸ ਦੇ ਨਾਲ ਹੀ ਗਾਇਕਾ ਨੇ ਕੁਝ ਪੁਰਾਣੀਆਂ ਯਾਦਾਂ ਵੀ ਸਾਂਝੀਆਂ ਕੀਤੀਆਂ ਹਨ ਜਦੋਂ ਉਹ ਪ੍ਰੈਗਨੇਂਟ ਸੀ। ਹਰਸ਼ਦੀਪ ਕੌਰ ਨੇ ਕੁਝ ਮਹੀਨੇ ਪਹਿਲਾਂ ਇੱਕ ਪੁੱਤਰ ਨੂੰ ਜਨਮ ਦਿੱਤਾ ਸੀ। ਜਿਸ ਦੀਆਂ ਉਨ੍ਹਾਂ ਨੇ ਕੁਝ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਸਨ।

 
 
 
 
 
 
 
 
 
 
 
 
 
 
 

A post shared by NEETI MOHAN (@neetimohan18)


ਹਰਸ਼ਦੀਪ ਕੌਰ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ ਇਸ ਤੋਂ ਇਲਾਵਾ ਬਾਲੀਵੁੱਡ ਦੀਆਂ ਕਈ ਫ਼ਿਲਮਾਂ ਦੇ ਲਈ ਵੀ ਕਈ ਗੀਤ ਗਾਏ ਹਨ। ਜੋ ਕਿ ਸਰੋਤਿਆਂ ਦੇ ਵੱਲੋਂ ਬਹੁਤ ਹੀ ਜ਼ਿਆਦਾ ਪਸੰਦ ਕੀਤੇ ਗਏ ਹਨ। ਉਨ੍ਹਾਂ ਨੇ ਹਰ ਤਰ੍ਹਾਂ ਦੇ ਗੀਤ ਗਾਏ ਹਨ ਭਾਵੇਂ ਉਹ ਲੋਕ ਗੀਤ ਹੋਣ, ਸੂਫ਼ੀ ਸੰਗੀਤ ਹੋਵੇ ਜਾਂ ਫਿਰ ਗਾਇਕੀ ਦਾ ਹੋਰ ਕੋਈ ਰੰਗ। ਉਨ੍ਹਾਂ ਦੇ ਹਰ ਗੀਤ ਨੂੰ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲਦਾ ਰਿਹਾ ਹੈ।


Aarti dhillon

Content Editor Aarti dhillon