ਪ੍ਰਿਯੰਕਾ ਚੋਪੜਾ ਦੇ ਮਾਂ ਬਣਨ ''ਤੇ ਖੁਸ਼ ਹੋਈ ਭੈਣ ਮੀਰਾ ਚੋਪੜਾ, ਦਿੱਤੀ ਇਹ ਪ੍ਰਤੀਕਿਰਿਆ

01/22/2022 6:17:12 PM

ਮੁੰਬਈ- ਅਦਾਕਾਰਾ ਪ੍ਰਿਯੰਕਾ ਚੋਪੜਾ ਅਤੇ ਉਨ੍ਹਾਂ ਦੇ ਪਤੀ ਨਿਕ ਜੋਨਸ ਦੇ ਘਰ ਨੰਨ੍ਹੇ ਬੱਚੇ ਦੀ ਕਿਲਕਾਰੀ ਗੂੰਜੀ ਹੈ। ਦੇਸੀ ਗਰਲ ਸੈਰੋਗੇਸੀ ਦੇ ਰਾਹੀਂ ਬੇਬੀ ਗਰਲ ਦੀ ਮਾਂ ਬਣੀ ਹੈ। ਇਸ ਚੰਗੀ ਖ਼ਬਰ ਤੋਂ ਬਾਅਦ ਲਗਾਤਾਰ ਉਨ੍ਹਾਂ ਨੂੰ ਵਧਾਈ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਹੋਇਆ ਹੈ। ਉਧਰ ਪ੍ਰਿਯੰਕਾ ਦੇ ਮਾਂ ਬਣਨ 'ਤੇ ਉਨ੍ਹਾਂ ਦੇ ਕਰੀਬੀ ਅਤੇ ਪਰਿਵਾਰ ਵੀ ਬਹੁਤ ਖੁਸ਼ ਹਨ। ਹਾਲ ਹੀ 'ਚ ਪ੍ਰਿਯੰਕਾ ਦੇ ਮਾਂ ਬਣਨ 'ਤੇ ਉਨ੍ਹਾਂ ਦੀ ਭੈਣ ਮੀਰਾ ਚੋਪੜਾ ਨੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। 
ਮੀਡੀਆ ਨਾਲ ਗੱਲ ਕਰਦੇ ਹੋਏ ਮੀਰਾ ਚੋਪੜਾ ਨੇ ਦੱਸਿਆ ਕਿ ਪ੍ਰਿਯੰਕਾ ਹਮੇਸ਼ਾ ਤੋਂ ਬਹੁਤ ਸਾਰੇ ਬੱਚਿਆ ਦੀ ਮਾਂ ਬਣਨਾ ਚਾਹੁੰਦੀ ਸੀ। ਪ੍ਰਿਯੰਕਾ ਦੀ ਜ਼ਿੰਦਗੀ ਦੇ ਨਵੇਂ ਚੈਪਟਰ ਨੂੰ ਲੈ ਕੇ ਕਾਫੀ ਖੁਸ਼ ਹਾਂ। ਉਹ ਆਪਣੀ ਧੀ ਦੀ ਸੁਪਰ ਮਾਮ ਬਣਨ ਵਾਲੀ ਹੈ। ਪ੍ਰਿਯੰਕਾ ਨੇ ਆਪਣੀ ਜ਼ਿੰਦਗੀ ਦੇ ਹਰ ਹਿੱਸੇ ਨੂੰ ਬਿਹਤਰੀਨ ਕੀਤਾ ਹੈ। ਮਾਂ ਬਣਨਾ ਉਨ੍ਹਾਂ ਦੇ ਪਾਵਰਫੁੱਲ ਵਿਅਕਤੀਤੱਵ ਦਾ ਐਕਸਟੈਂਸ਼ਨ ਹੈ। ਸਾਨੂੰ ਸਭ ਨੂੰ ਪ੍ਰਿਯੰਕਾ 'ਤੇ ਕਾਫੀ ਮਾਣ ਹੈ।
ਵਰਕ ਫਰੰਟ ਦੀ ਗੱਲ ਕਰੀਏ ਤਾਂ ਪ੍ਰਿਯੰਕਾ ਆਖਿਰੀ ਵਾਰ 'ਦਿ ਮੈਟਰਿਕਸ ਰਿਸਰਸੇਕਸ਼ਨਸ' 'ਚ ਨਜ਼ਰ ਆਈ ਸੀ। ਇਸ ਤੋਂ ਬਾਅਦ ਹੁਣ ਉਹ ਆਲੀਆ ਭੱਟ ਅਤੇ ਕੈਟਰੀਨਾ ਕੈਫ ਦੀ 'ਜੀ ਲੇ ਜ਼ਰਾ' 'ਚ ਮੁੱਖ ਭੂਮਿਕਾ ਨਿਭਾਉਂਦੀ ਨਜ਼ਰ ਆਵੇਗੀ। ਇਸ ਰੋਡ ਟਰਿੱਪ ਡਰਾਮਾ ਨੂੰ ਫਰਹਾਨ ਅਖ਼ਤਰ ਨੇ ਡਾਇਰੈਕਟ ਕੀਤਾ ਹੈ।


Aarti dhillon

Content Editor

Related News