ਗਾਇਕ ਸੁਰਿੰਦਰ ਲਾਡੀ ਧਾਰਮਿਕ ਗੀਤ ‘ਪੱਥਰਾਂ ਨੂੰ ਤਾਰਦਾ’ ਨਾਲ ਚਰਚਾ ’ਚ

02/03/2023 10:55:40 AM

ਜਲੰਧਰ (ਸੋਮ) - ਧੰਨ-ਧੰਨ ਸਤਿਗੁਰ ਰਵਿਦਾਸ ਮਹਾਰਾਜ ਜੀ ਦੇ 646ਵੇਂ ਪ੍ਰਕਾਸ਼ ਪੁਰਬ ਮੌਕੇ ਗਾਇਕ ਸੁਰਿੰਦਰ ਲਾਡੀ ਦੀ ਸੁਰੀਲੀ ਆਵਾਜ਼ ’ਚ ਰਿਕਾਰਡ ਹੋਇਆ ਧਾਰਮਿਕ ਗੀਤ ‘ਪੱਥਰਾਂ ਨੂੰ ਤਾਰਦਾ’ ਪੂਰੀ ਚਰਚਾ ’ਚ ਹੈ। 

ਜਾਣਕਾਰੀ ਦਿੰਦਿਆਂ ਮੰਚ ਸੰਚਾਲਕ ਬਲਦੇਵ ਰਾਹੀ ਨੇ ਦੱਸਿਆ ਕਿ ਇਸ ਸਿੰਗਲ ਟਰੈਕ ਨੂੰ ਐੱਸ. ਆਰ. ਰਿਕਾਰਡਸ ਵੱਲੋਂ ਰਿਲੀਜ਼ ਕੀਤਾ ਗਿਆ ਹੈ, ਜਿਸ ਨੂੰ ਸੰਗੀਤਕਾਰ ਅਸ਼ੋਕ ਸ਼ਰਮਾ ਨੇ ਲਿਖਿਆ ਹੈ। ਇਸ ਧਾਰਮਿਕ ਗੀਤ ਦਾ ਮਿਊਜ਼ਿਕ ਤੇ ਕੰਪੋਜੀਸ਼ਨ ਵੀ ਇਨ੍ਹਾਂ ਨੇ ਤਿਆਰ ਕੀਤੀ ਹੈ। 

ਮਿਕਸਿੰਗ ਤੇ ਮਾਸਟਰਿੰਗ ਦੀ ਜ਼ਿੰਮੇਵਾਰੀ ਰਿਕਾਰਡਿਸਟ ਜਗਤਾਰ ਨੇ ਨਿਭਾਈ ਹੈ। ਇਸ ਧਾਰਮਿਕ ਗੀਤ ਦਾ ਫਿਲਮਾਂਕਣ ਵੱਖ-ਵੱਖ ਧਾਰਮਿਕ ਸਥਾਨਾਂ ’ਤੇ ਅਸ਼ੋਕ ਖੁਰਾਣਾ ਵੱਲੋਂ ਸ਼ੂਟ ਕੀਤਾ ਗਿਆ ਹੈ, ਜੋ ਕਿ ਯੂਟਿਊਬ ਦੇ ਨਾਲ-ਨਾਲ ਜਲੰਧਰ ਦੂਰਦਸ਼ਨ ’ਤੇ ਚੱਲ ਰਿਹਾ ਹੈ।

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।


sunita

Content Editor

Related News