ਗਾਇਕ ਸੋਨੂੰ ਨਿਗਮ ਨੇ ਕੀਤੇ ਸ਼੍ਰੀ ਕੇਦਾਰਨਾਥ ਅਤੇ ਬਦਰੀਨਾਥ ਮੰਦਰ ਦੇ ਦਰਸ਼ਨ

Thursday, Jun 27, 2024 - 11:46 AM (IST)

ਗਾਇਕ ਸੋਨੂੰ ਨਿਗਮ ਨੇ ਕੀਤੇ ਸ਼੍ਰੀ ਕੇਦਾਰਨਾਥ ਅਤੇ ਬਦਰੀਨਾਥ ਮੰਦਰ ਦੇ ਦਰਸ਼ਨ

ਮੁੰਬਈ- ਮਸ਼ਹੂਰ ਗਾਇਕ ਸੋਨੂੰ ਨਿਗਮ ਇਨ੍ਹੀਂ ਦਿਨੀਂ ਆਪਣੇ ਪਰਿਵਾਰ ਨਾਲ ਧਾਰਮਿਕ ਯਾਤਰਾ 'ਤੇ ਹਨ। ਹਾਲ ਹੀ 'ਚ ਉਹ ਆਪਣੇ ਪਰਿਵਾਰ ਨਾਲ ਦੇਵਭੂਮੀ ਉੱਤਰਾਖੰਡ ਪੁੱਜਿਆ, ਜਿੱਥੇ ਉਸ ਨੇ ਪਹਿਲਾਂ ਸ਼੍ਰੀ ਕੇਦਾਰਨਾਥ ਧਾਮ ਦੇ ਦਰਸ਼ਨ ਕੀਤੇ ਅਤੇ ਬਾਅਦ 'ਚ ਸ਼੍ਰੀ ਬਦਰੀਨਾਥ ਧਾਮ ਵਿਖੇ ਭਗਵਾਨ ਬਦਰੀ ਵਿਸ਼ਾਲ ਦੇ ਦਰਸ਼ਨ ਕੀਤੇ। ਦੋਵਾਂ ਸਥਾਨਾਂ 'ਤੇ, ਸੋਨੂੰ ਅਤੇ ਉਸ ਦੇ ਪਰਿਵਾਰ ਦਾ ਸ਼੍ਰੀ ਬਦਰੀਨਾਥ-ਕੇਦਾਰਨਾਥ ਮੰਦਰ ਕਮੇਟੀ ਅਤੇ ਤੀਰਥ ਪੁਰੋਹਿਤ ਸਮਾਜ ਦੁਆਰਾ ਸਵਾਗਤ ਕੀਤਾ ਗਿਆ।

PunjabKesari

ਕੇਦਾਰਨਾਥ ਅਤੇ ਸ਼੍ਰੀ ਬਦਰੀਨਾਥ ਮੰਦਰ ਦੇ ਦਰਸ਼ਨ ਕਰਨ ਤੋਂ ਬਾਅਦ ਸੋਨੂੰ ਨਿਗਮ ਸ਼੍ਰੀ ਲਕਸ਼ਮੀ ਮੰਦਰ ਵੀ ਗਏ। ਇਸ ਦੌਰਾਨ ਉਨ੍ਹਾਂ ਦੇਸ਼ ਦੀ ਤਰੱਕੀ ਅਤੇ ਦੇਸ਼ ਵਾਸੀਆਂ ਦੀ ਖੁਸ਼ਹਾਲੀ ਅਤੇ ਤਰੱਕੀ ਦੀ ਕਾਮਨਾ ਕੀਤੀ। ਉਸ ਨੇ ਮੰਦਰ ਦੇ ਸ਼ੇਰ ਗੇਟ ਦੇ ਬਾਹਰ ਫੋਟੋਆਂ ਖਿਚਵਾਈਆਂ ਅਤੇ ਪ੍ਰਸ਼ੰਸਕਾਂ ਨਾਲ ਮੁਲਾਕਾਤ ਵੀ ਕੀਤੀ। ਇਸ ਦੌਰਾਨ ਗਾਇਕ ਮੱਥੇ 'ਤੇ ਚੰਦਨ ਦਾ ਤਿਲਕ ਅਤੇ ਗਲੇ 'ਚ ਭਗਵਾਂ ਸਾਫਾ ਲਏ ਨਜ਼ਰ ਆਏ। ਸੋਨੂੰ ਦੀਆਂ ਇਨ੍ਹਾਂ ਤਸਵੀਰਾਂ 'ਤੇ ਫੈਨਜ਼ ਕਾਫ਼ੀ ਪਿਆਰ ਦੇ ਰਹੇ ਹਨ।

PunjabKesari


author

Priyanka

Content Editor

Related News