ਐਡਮਿੰਟਨ controversy ਮਗਰੋਂ ਫੇਸਬੁੱਕ ਲਾਈਵ ਆਈ ਰੁਪਿੰਦਰ ਹਾਂਡਾ, ਰੋਂਦੇ ਹੋਏ ਦੱਸੀ ਇਕ-ਇਕ ਗੱਲ
Saturday, Apr 26, 2025 - 10:24 AM (IST)

ਐਂਟਰਟੇਨਮੈਂਟ ਡੈਸਕ- ਬੀਤੇ ਦਿਨੀਂ ਪੰਜਾਬੀ ਗਾਇਕਾ ਰੁਪਿੰਦਰ ਹਾਂਡਾ ਦੇ ਕੈਨੇਡਾ ਦੇ ਐਡਮਿੰਟਨ ਵਿਚ ਸ਼ੋਅ ਦੌਰਾਨ ਉਥੇ ਮੌਜੂਦ ਕੁੱਝ ਸਰੋਤਿਆਂ ਨਾਲ ਬਹਿਸਬਾਜ਼ੀ ਹੋ ਗਈ ਸੀ। ਹਾਲਾਂਕਿ ਗਾਇਕਾ ਦੀ ਟੀਮ ਵੱਲੋਂ ਇਸ ਮਾਮਲੇ 'ਤੇ ਸਪੱਸ਼ਟੀਕਰਨ ਵੀ ਦਿੱਤਾ ਗਿਆ ਸੀ। ਹੁਣ ਖੁਦ ਗਾਇਕਾ ਨੇ ਫੇਸਬੁੱਕ ਲਾਈਵ ਆ ਕੇ ਇਸ ਮਾਮਲੇ 'ਤੇ ਗੱਲਬਾਤ ਕੀਤੀ ਹੈ ਅਤੇ ਉਨ੍ਹਾਂ ਨੇ ਉਨ੍ਹਾਂ ਦਾ ਸਮਰਥਨ ਕਰਨ ਵਾਲਿਆਂ ਦਾ ਧੰਨਵਾਦ ਵੀ ਕੀਤਾ। ਇਸ ਦੌਰਾਨ ਰੁਪਿੰਦਰ ਹਾਂਡਾ ਗੱਲਬਾਤ ਕਰਦਿਆਂ ਭਾਵੁਕ ਵੀ ਹੋ ਗਈ।
ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਉਥੋਂ ਨਿਕਲਣ ਨਹੀਂ ਦਿੱਤਾ ਜਾ ਰਿਹਾ ਸੀ, ਦਰਵਾਜ਼ੇ ਬੰਦ ਕਰਵਾ ਦਿੱਤੇ ਗਏ ਸਨ ਅਤੇ ਮੇਰਾ ਫੋਨ ਵੀ ਖੋਹ ਲਿਆ ਗਿਆ ਸੀ ਪਰ ਫਿਰ ਵੀ ਮੈਂ ਸਾਰੀ ਸਥਿਤੀ ਨੂੰ ਸਾਂਭਣ ਦੀ ਕੋਸ਼ਿਸ਼ ਕੀਤੀ ਪਰ ਫਿਰ ਮੈਂ ਟੁੱਟ ਗਈ, ਕਿਉਂਕਿ ਮੈਨੂੰ ਲੱਗਾ ਕਿ ਮੈਂ ਇਕੱਲੀ ਹਾਂ ਪਰ ਜਦੋਂ ਉਥੇ ਮੌਜੂਦ ਭੈਣਾਂ ਅੱਗੇ ਆਈਆਂ ਅਤੇ ਉਨ੍ਹਾਂ ਨੇ ਮੇਰਾ ਬਚਾਅ ਕੀਤਾ ਤਾਂ ਇਹ ਸਭ ਦੇਖ ਕੇ ਮੇਰਾ ਦਿਲ ਭਰ ਆਇਆ, ਕਿਉਂਕਿ ਮੈਂ ਖੁਦ ਨੂੰ ਇਕੱਲੀ ਸਮਝ ਰਹੀ ਸੀ ਪਰ ਮੈਂ ਇਕੱਲੀ ਨਹੀਂ ਸੀ।
ਇਹ ਵੀ ਪੜ੍ਹੋ: ਮੈਂ ਤਾਂ ਗਾਉਣਾ ਹੀ ਛੱਡ 'ਤਾ ਸੀ, ਜਾਣੋ ਕਿਉਂ ਰੌਂਦੀ ਹੋਈ ਰੁਪਿੰਦਰ ਹਾਂਡਾ ਨੇ ਆਖੀ ਇਹ ਗੱਲ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8