ਗਾਇਕ Ninja ਦੀ ਹੋਈ ਜ਼ਬਰਦਸਤ ਲੜਾਈ, ਵਾਇਰਲ ਹੋਈ Video
Wednesday, Feb 26, 2025 - 07:13 PM (IST)

ਜਲੰਧਰ- ਗਾਇਕ ਨਿੰਜਾ ਅੱਜ ਕਿਸੇ ਵੀ ਪਛਾਣ ਦੇ ਮੋਹਤਾਜ ਨਹੀਂ ਹਨ। ਉਨ੍ਹਾਂ ਨੇ ਬਹੁਤ ਸਾਰੇ ਗੀਤ ਪਾਲੀਵੁੱਡ ਇੰਡਸਟਰੀ ਨੂੰ ਦਿੱਤੇ ਹਨ ਅਤੇ ਫੈਨਜ਼ ਵੱਲੋਂ ਵੀ ਕਾਫ਼ੀ ਪਸੰਦ ਕੀਤੇ ਜਾਂਦੇ ਹਨ। ਹਾਲ ਹੀ 'ਚ ਗਾਇਕ ਦਾ ਇਕ ਵੀਡੀਓ ਵਾਇਰਲ ਹੋ ਰਿਹਾ ਹੈ। ਦੱਸ ਦਈਏ ਕਿ ਕਰਨਾਟਕ ਬੁਲਡੋਜ਼ਰਜ਼ ਅਤੇ ਪੰਜਾਬ ਸ਼ੇਰਾਂ ਵਿਚਕਾਰ ਹੋਈ ਲੜਾਈ! ਲਾਇਨਜ਼ ਆਫ ਪੰਜਾਬ ਪੰਜਾਬ ਦੀ ਕ੍ਰਿਕਟ ਟੀਮ ਦਾ ਨਾਮ ਹੈ ਜਿਸ 'ਚ ਪੰਜਾਬ ਅਤੇ ਬਾਲੀਵੁੱਡ ਦੇ ਕਲਾਕਾਰਾਂ ਨੇ ਇੱਕ ਟੀਮ ਬਣਾਈ ਹੈ ਅਤੇ ਵੱਖ-ਵੱਖ ਸ਼ਹਿਰਾਂ 'ਚ ਖੇਡ ਰਹੇ ਹਨ। ਜਿਸ ਨੂੰ ਸੀ.ਸੀ.ਐਲ. 2025 ਦਾ ਨਾਮ ਦਿੱਤਾ ਗਿਆ ਹੈ।
ਇਹ ਟੀਮ ਕਰਨਾਟਕ ਬੁਲਡੋਜ਼ਰਜ਼ ਦੀ ਟੀਮ ਨਾਲ ਕ੍ਰਿਕਟ ਖੇਡ ਰਹੀ ਸੀ ਅਤੇ ਖੇਡਦੇ ਸਮੇਂ ਲੜਾਈ ਹੋ ਗਈ ਸੀ, ਜਿਸ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ ਜਿਸ 'ਚ ਗਾਇਕ ਨਿੰਜਾ ਕਰਨਾਟਕ ਬੁਲਡੋਜ਼ਰ ਟੀਮ ਦੇ ਖਿਡਾਰੀ ਕਿਚਾਸੁਦੀਪ ਨਾਲ ਮੈਦਾਨ 'ਚ ਲੜਦੇ ਦਿਖਾਈ ਦੇ ਰਹੇ ਹਨ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8