ਗਾਇਕ ਮਨਕੀਰਤ ਔਲਖ ਨੇ ਦਰਗਾਹ ਅਜਮੇਰ ਸ਼ਰੀਫ ਟੇਕਿਆ ਮੱਥਾ, ਵੀਡੀਓ ਵਾਇਰਲ

Tuesday, Oct 22, 2024 - 09:33 AM (IST)

ਜਲੰਧਰ- ਪੰਜਾਬੀ ਗਾਇਕ ਮਨਕੀਰਤ ਔਲਖ ਅੱਜ ਕਿਸੇ ਵੀ ਪਛਾਣ ਦੇ ਮੋਹਤਾਜ ਨਹੀਂ ਹਨ। ਹਾਲ ਹੀ 'ਚ ਗਾਇਕ ਦਰਗਾਹ ਅਜਮੇਰ ਸ਼ਰੀਫ ਪੁੱਜੇ । ਜਿੱਥੇ ਉਨ੍ਹਾਂ ਨੇ ਦਰਗਾਹ ‘ਚ ਮੱਥਾ ਟੇਕਿਆ ।ਇਸ ਦਾ ਇੱਕ ਵੀਡੀਓ ਗਾਇਕ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ। ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਮਨਕੀਰਤ ਔਲ਼ਖ ਆਪਣੇ ਸਾਥੀਆਂ ਦੇ ਨਾਲ ਅਜਮੇਰ ਸ਼ਰੀਫ ਪੁੱਜੇ ਹਨ। ਜਿੱਥੇ ਉਨ੍ਹਾਂ ਦੇ ਨਾਲ ਸੈਲਫੀ ਲੈਣ ਦੇ ਲਈ ਵੱਡੀ ਗਿਣਤੀ ‘ਚ ਉਨ੍ਹਾਂ ਦੇ ਫੈਨਸ ਵੀ ਪੁੱਜੇ ਸਨ।ਗਾਇਕ ਨੇ ਜਿਉਂ ਹੀ ਇਸ ਵੀਡੀਓ ਨੂੰ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਤਾਂ ਫੈਨਜ਼ ਨੇ ਇਸ ‘ਤੇ ਕੁਮੈਂਟ ਕਰਨੇ ਸ਼ੁਰੂ ਕਰ ਦਿੱਤੇ । 

 

 
 
 
 
 
 
 
 
 
 
 
 
 
 
 
 

A post shared by Mankirt Aulakh (ਔਲਖ) (@mankirtaulakh)

ਗਾਇਕ ਦੇ ਕੰਮ  ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰਦੇ ਆ ਰਹੇ ਹਨ । ਜਲਦ ਹੀ ਉਹ ਇੱਕ ਫ਼ਿਲਮ ‘ਚ ਵੀ ਨਜ਼ਰ ਆਉਣ ਵਾਲੇ ਹਨ ।ਮਨਕੀਰਤ  ਗਾਇਕੀ ਦੇ ਖੇਤਰ ‘ਚ ਆਉਣ ਤੋਂ ਪਹਿਲਾਂ ਭਲਵਾਨੀ ਕਰਦੇ ਹੁੰਦੇ ਸਨ ਪਰ ਇਸ ਦੇ ਨਾਲ ਹੀ ਗਾਉਣ ਦਾ ਵੀ ਸ਼ੌਂਕ ਰੱਖਦੇ ਸਨ ਅਤੇ ਉਨ੍ਹਾਂ ਦੇ ਦਾਦਾ ਜੀ ਨੇ ਹੀ ਗਾਇਕੀ ਦੇ ਖੇਤਰ ‘ਚ ਆਉਣ ਦੇ ਲਈ ਪ੍ਰੇਰਿਆ ਸੀ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Priyanka

Content Editor

Related News