ਗਾਇਕ ਦਿਲਜੀਤ ਦੋਸਾਂਝ ਨੇ ਨਿੱਕੇ-ਨਿੱਕੇ ਫੈਨਜ਼ ਨਾਲ ਪਾਇਆ ਭੰਗੜਾ, ਵੀਡੀਓ ਵਾਇਰਲ

Monday, Sep 30, 2024 - 10:02 AM (IST)

ਗਾਇਕ ਦਿਲਜੀਤ ਦੋਸਾਂਝ ਨੇ ਨਿੱਕੇ-ਨਿੱਕੇ ਫੈਨਜ਼ ਨਾਲ ਪਾਇਆ ਭੰਗੜਾ, ਵੀਡੀਓ ਵਾਇਰਲ

ਜਲੰਧਰ- ਪੰਜਾਬ ਦੇ ਮਸ਼ਹੂਰ ਗਾਇਕ ਦਿਲਜੀਤ ਦੋਸਾਂਝ ਲਗਾਤਾਰ ਦੇਸ਼-ਵਿਦੇਸ਼ ਦੀਆਂ ਸੁਰਖੀਆਂ 'ਚ ਛਾਏ ਹੋਏ ਹਨ। ਗਾਇਕ ਇਨ੍ਹੀਂ ਦਿਨੀਂ ਵਿਦੇਸ਼ 'ਚ ਆਪਣਾ ਮਿਊਜ਼ਿਕਲ ਸ਼ੋਅ ਦਿਲ-ਲੂਮਿਨਾਟੀ ਕਰ ਰਹੇ ਹਨ ਤੇ ਵੱਡੀ ਗਿਣਤੀ 'ਚ ਫੈਨਜ਼ ਇਸ 'ਚ ਸ਼ਮੂਲੀਅਤ ਕਰ ਰਹੇ ਹਨ। ਜਿਨ੍ਹਾਂ 'ਚ ਗਾਇਕ ਦੇ ਨਿੱਕੇ-ਨਿੱਕੇ ਫੈਨਜ਼ ਵੀ ਸ਼ਾਮਲ ਹਨ। ਇਨ੍ਹੀਂ ਦਿਨੀ ਗਲੋਬਲ ਸਟਾਰ ਦਿਲਜੀਤ ਦੋਸਾਂਝ ਦਾ ਜਾਦੂ ਲੋਕਾਂ ਦੇ ਸਿਰ ਚੜ੍ਹ ਕੇ ਬੋਲ ਰਿਹਾ ਹੈ। ਉਨ੍ਹਾਂ ਦੇ ਸ਼ੋਅ ਸੋਲਡ ਆਊਟ ਹੋ ਰਹੇ ਹਨ। ਗਾਇਕ ਦਿਲਜੀਤ ਦੋਸਾਂਝ ਆਪਣੇ ਸ਼ੋਅ 'ਚ ਆਪਣੇ ਫੈਨਜ਼ ਉੱਤੇ ਖੂਬ ਪਿਆਰ ਲੁਟਾ ਰਹੇ ਹਨ। 

PunjabKesari

ਦੱਸ ਦਈਏ ਕਿ ਦਿਲਜੀਤ ਦੋਸਾਂਝ ਗਾਇਕੀ ਤੇ ਅਦਾਕਾਰੀ ਦੇ ਨਾਲ-ਨਾਲ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੇ ਹਨ। ਹਾਲ ਹੀ 'ਚ ਗਾਇਕ ਅਕਸਰ ਆਪਣੇ ਫੈਨਜ਼ ਨਾਲ ਪਰਸਨਲ ਤੇ ਪ੍ਰੋਫੈਸ਼ਨਲ ਲਾਈਫ ਬਾਰੇ ਅਪਡੇਟ ਸ਼ੇਅਰ ਕਰਦੇ ਰਹਿੰਦੇ ਹਨ। ਹਾਲ ਹੀ 'ਚ ਗਾਇਕ ਦਿਲਜੀਤ ਦੋਸਾਂਝ ਨੇ ਆਪਣੇ ਦਿਲ-ਲੂਮਿਨਾਟੀ ਸ਼ੋਅ ਦੀ ਨਵੀਂ ਵੀਡੀਓ ਫੈਨਜ਼ ਨਾਲ ਸਾਂਝੀ ਕੀਤੀ ਹੈ। ਇਸ ਵੀਡੀਓ ਦੇ ਵਿੱਚ ਤੁਸੀਂ ਤਿੰਨ ਨਿੱਕੇ -ਨਿੱਕੇ ਬੱਚਿਆਂ ਨੂੰ ਦਿਲਜੀਤ ਵਾਂਗ ਡਰੈਸਅਪ ਹੋ ਕੇ ਪਹੁੰਚੇ ਹਨ। ਗਾਇਕ ਤਿੰਨਾਂ ਨੂੰ ਸਟੇਜ਼ ਉੱਤੇ ਬੁਲਾਉਂਦੇ ਹਨ। ਉਨ੍ਹਾਂ ਨਾਲ ਪਿਆਰ ਨਾਲ ਗੱਲਬਾਤ ਕਰਦੇ ਹਨ। 

PunjabKesari

ਦਿਲਜੀਤ ਦੋਸਾਂਝ ਆਪਣੇ ਇਨ੍ਹਾਂ ਨਿੱਕੇ-ਨਿੱਕੇ ਫੈਨਜ਼ ਨੂੰ ਕੁੜਤੇ ਚਾਦਰੇ ਤੇ ਪੱਗ ਵਿੱਚ ਵੇਖ ਕੇ ਕਾਫੀ ਖੁਸ਼ ਨਜ਼ਰ ਆ ਰਹੇ ਹਨ। ਉਹ ਇਨ੍ਹਾਂ ਬੱਚਿਆਂ ਦੇ ਨਾਲ ਬਹੁਤ ਹੀ ਪਿਆਰ ਨਾਲ ਗੱਲਬਾਤ ਕਰਦੇ ਅਤੇ ਉਨ੍ਹਾਂ ਲਈ ਗੀਤ ਗਾਉਂਦੇ ਤੇ ਉਨ੍ਹਾਂ ਨਾਲ ਮਿਲ ਕੇ ਭੰਗੜਾ ਪਾਉਂਦੇ ਹੋਏ ਨਜ਼ਰ ਆ ਰਹੇ ਹਨ।ਫੈਨਜ਼ ਇਸ ਵੀਡੀਓ ਨੂੰ ਕਾਫੀ ਪਸੰਦ ਕਰ ਰਹੇ ਹਨ ਤੇ ਕਮੈਂਟ ਦੇ ਕਰਕੇ ਆਪੋ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ।

PunjabKesari

ਗਾਇਕ ਦੀ ਇਸ ਵੀਡੀਓ ਉੱਤੇ ਪ੍ਰਤੀਕਿਰਿਆ ਦਿੰਦੇ ਹੋਏ ਇੱਕ ਯੂਜ਼ਰ ਨੇ ਕਿਹਾ ਕਿ ਵਾਹ ਦਿਲਜੀਤ ਪੰਜਾਬੀ, ਪੰਜਾਬੀਅਤ ਤੇ ਸੱਭਿਆਚਾਰ ਨੂੰ ਵਿਦੇਸ਼ਾਂ ਵਿੱਚ ਪਹੁੰਚਾਉਣ ਵਿੱਚ ਕਾਮਯਾਬ ਹੋ ਗਏ ਹਨ। ਇੱਕ ਹੋਰ ਯੂਜ਼ਰ ਨੇ  ਲਿਖਿਆ,'ਕਿਹਾ ਇਸੇ ਲਈ ਦਿਲਜੀਤ ਉਹ ਹੈ ਜੋ ਸਭ ਦਾ ਦਿਲ ਜਿੱਤ ਲੈਂਦਾ ਹੈ। 


author

Priyanka

Content Editor

Related News