'ਰੱਬ ਨੇ ਤੇਰੇ ਬਿਨਾਂ ਜੀਣਾ ਤਾਂ ਸਿਖਾ'ਤਾ, ਪਰ ਭੁੱਲਣਾ ਨਹੀਂ..!' ਸਿੱਧੂ ਦੇ B;day 'ਤੇ ਭਾਵੁਕ ਹੋਏ ਪਿਤਾ ਬਲਕੌਰ ਸਿੰਘ

Thursday, Jun 11, 2026 - 04:03 PM (IST)

'ਰੱਬ ਨੇ ਤੇਰੇ ਬਿਨਾਂ ਜੀਣਾ ਤਾਂ ਸਿਖਾ'ਤਾ, ਪਰ ਭੁੱਲਣਾ ਨਹੀਂ..!' ਸਿੱਧੂ ਦੇ B;day 'ਤੇ ਭਾਵੁਕ ਹੋਏ ਪਿਤਾ ਬਲਕੌਰ ਸਿੰਘ

ਐਂਟਰਟੇਨਮੈਂਟ ਡੈਸਕ - ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦਾ ਅੱਜ ਜਨਮਦਿਨ ਹੈ। ਭਾਵੇਂ ਮੂਸੇਵਾਲਾ ਤੋਂ ਇਸ ਦੁਨੀਆ ਤੋਂ ਗਏ ਨੂੰ 4 ਸਾਲ ਦਾ ਸਮਾਂ ਬੀਤ ਗਿਆ ਹੈ ਪਰ ਉਹ ਅੱਜ ਵੀ ਸਾਰਿਆਂ ਦੇ ਦਿਲਾਂ 'ਤੇ ਆਪਣੇ ਗਾਣਿਆਂ ਨਾਲ ਰਾਜ ਕਰ ਰਿਹਾ ਹੈ। ਮੂਸੇਵਾਲਾ ਦੇ ਜਨਮਦਿਨ ਮੌਕੇ ਉਨ੍ਹਾਂ ਦੇ ਪਿਤਾ ਬਲਕੌਰ ਸਿੰਘ ਨੇ ਇਕ ਭਾਵੁਕ ਪੋਸਟ ਸਾਂਝੀਆਂ ਕਰਦਿਆਂ ਆਪਣੇ ਪੁੱਤ ਨੂੰ ਵਧਾਈਆਂ ਦਿੱਤੀਆਂ ਹਨ। 

ਇਹ ਵੀ ਪੜ੍ਹੋ: ਪੰਜਾਬੀ ਗਾਇਕ ਗੁਰੂ ਰੰਧਾਵਾ ਦੇ ਜਿੰਮ 'ਤੇ ਚੱਲੀਆਂ ਤਾੜ-ਤਾੜ ਗੋਲੀਆਂ ! ਇਸ ਗੈਂਗ ਨੇ ਲਈ ਜ਼ਿੰਮੇਵਾਰੀ

PunjabKesari

ਬਲਕੌਰ ਸਿੰਘ ਨੇ ਆਪਣੇ ਪੁੱਤ ਨਾਲ ਆਪਣੇ ਇੰਸਟਾ ਅਕਾਊਂਟ 'ਤੇ ਤਸਵੀਰ ਸਾਂਝੀ ਕਰਦਿਆਂ ਲਿਖਿਆ, 'ਪੁੱਤ, ਅੱਜ ਤੇਰਾ ਚੌਥਾ ਜਨਮਦਿਨ ਹੈ ਤੇਰੇ ਬਿਨਾਂ। 4 ਸਾਲ ਪਹਿਲਾਂ ਜਦੋਂ ਤੂੰ ਦੂਰ ਹੋਇਆ ਸੀ ਤਾਂ ਲੱਗਿਆ ਸੀ ਮੇਰੀ ਦੁਨੀਆ ਵੀ ਉਥੇ ਹੀ ਰੁੱਕ ਗਈ। ਸਮੇਂ ਨੇ ਇਹ ਤਾਂ ਸਿਖਾ ਦਿੱਤਾ ਕਿ ਦਰਦ ਨਾਲ ਕਿਵੇਂ ਜਿਊਣਾ ਹੈ, ਪਰ ਤੇਰੀ ਕਮੀ ਨਾਲ ਸਮਝੌਤਾ ਕਦੇ ਨਹੀਂ ਹੋਇਆ। ਇਹਨਾਂ 4 ਸਾਲਾਂ ਵਿੱਚ ਬਹੁਤ ਕੁਝ ਵੇਖਿਆ। ਕਈਆਂ ਨੇ ਸੋਚਿਆ ਕਿ ਸਮੇਂ ਨਾਲ ਤੈਨੂੰ ਭੁੱਲਾ ਦਿੱਤਾ ਜਾਵੇਗਾ, ਪਰ ਹਰ ਵਾਰ ਲੋਕਾਂ ਦੇ ਪਿਆਰ ਨੇ ਉਨ੍ਹਾਂ ਨੂੰ ਗਲਤ ਸਾਬਤ ਕੀਤਾ। ਜਨਮਦਿਨ ਮੁਬਾਰਕ ਮੇਰੇ ਸ਼ੇਰ ਪੁੱਤ। ਰੱਬ ਨੇ ਤੇਰੇ ਬਿਨਾਂ ਜੀਣਾ ਤਾਂ ਸਿਖਾ ਦਿੱਤਾ, ਪਰ ਤੈਨੂੰ ਭੁੱਲਣਾ ਨਹੀਂ। ਤੇਰਾ ਬਾਪੂ।'

ਇਹ ਵੀ ਪੜ੍ਹੋ: 18 ਦਿਨਾਂ ਦਾ ਪਿਆਰ ! ਫ਼ਿਰ ਆਮਿਰ ਖ਼ਾਨ ਦੇ ਭਰਾ ਨਾਲ ਘਰੋਂ ਭੱਜ ਗਈ ਮਸ਼ਹੂਰ ਅਦਾਕਾਰਾ

ਦੱਸ ਦੇਈਏ ਕਿ 29 ਮਈ 2022 ਨੂੰ ਸਿੱਧੂ ਮੂਸੇਵਾਲਾ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਸਿੱਧੂ ਮੂਸੇਵਾਲਾ ਦੀ ਮੌਤ ਦੀ ਖਬਰ ਨੇ ਉਨ੍ਹਾਂ ਦੇ ਪ੍ਰਸ਼ੰਸਕਾਂ ਅਤੇ ਪੂਰੇ ਦੇਸ਼ ਨੂੰ ਝੰਜੋੜ ਕੇ ਰੱਖ ਦਿੱਤਾ ਸੀ।

ਇਹ ਵੀ ਪੜ੍ਹੋ: ਹੁਣ ਹਾਲੀਵੁੱਡ 'ਚ ਵੀ ਹੋ ਗਈ 'ਮੋਦੀ-ਮੋਦੀ' ! ਮਸ਼ਹੂਰ ਗਾਇਕਾ ਨੇ ਦਿੱਤੀਆਂ ਵਧਾਈਆਂ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

 


 


author

cherry

Content Editor

Related News