ਸਿੱਧੂ ਮੂਸੇ ਵਾਲਾ ਦੇ ਇਹ ਨੇ ਸਭ ਤੋਂ ਵੱਧ ਦੇਖੇ ਗਏ ਟਾਪ 5 ਗੀਤ, ਕਰੋੜਾਂ ’ਚ ਨੇ ਵਿਊਜ਼

06/11/2022 11:03:36 AM

ਚੰਡੀਗੜ੍ਹ (ਬਿਊਰੋ)– ਸਿੱਧੂ ਮੂਸੇ ਵਾਲਾ ਦਾ ਅੱਜ ਜਨਮਦਿਨ ਹੈ। ਭਾਵੇਂ ਉਹ ਜਿਸਮਾਨੀ ਤੌਰ ’ਤੇ ਸਾਡੇ ਵਿਚਾਲੇ ਮੌਜੂਦ ਨਹੀਂ ਹੈ ਪਰ ਆਪਣੇ ਗੀਤਾਂ ਰਾਹੀਂ ਉਹ ਰਹਿੰਦੀ ਦੁਨੀਆ ਤਕ ਅਮਰ ਰਹੇਗਾ। ਅੱਜ ਤੁਹਾਨੂੰ ਇਸ ਖ਼ਬਰ ’ਚ ਅਸੀਂ ਸਿੱਧੂ ਮੂਸੇ ਵਾਲਾ ਦੇ ਟਾਪ 5 ਉਨ੍ਹਾਂ ਗੀਤਾਂ ਬਾਰੇ ਦੱਸਣ ਜਾ ਰਹੇ ਹਾਂ, ਜੋ ਯੂਟਿਊਬ ’ਤੇ ਸਭ ਤੋਂ ਵੱਧ ਵਾਰ ਦੇਖੇ ਗਏ ਹਨ–

ਇਹ ਖ਼ਬਰ ਵੀ ਪੜ੍ਹੋ : ਸਿੱਧੂ ਮੂਸੇ ਵਾਲਾ ਨੂੰ ਜਨਮਦਿਨ ’ਤੇ ਯਾਦ ਕਰ ਭਾਵੁਕ ਹੋਏ ਇਹ ਸਿਤਾਰੇ, ਇੰਝ ਬਿਆਨ ਕੀਤੇ ਦਿਲ ਦੇ ਜਜ਼ਬਾਤ

1. ਸੋ ਹਾਈ (So High)
ਸਿੱਧੂ ਮੂਸੇ ਵਾਲਾ ਦਾ ਸਭ ਤੋਂ ਵੱਧ ਦੇਖਿਆ ਜਾਣ ਵਾਲਾ ਗੀਤ ‘ਸੋ ਹਾਈ’ ਹੈ। ਇਹ ਗੀਤ ਸਾਲ 2017 ’ਚ ਰਿਲੀਜ਼ ਹੋਇਆ ਸੀ। ਇਸ ਗੀਤ ਨੇ ਹੀ ਸਿੱਧੂ ਮੂਸੇ ਵਾਲਾ ਨੂੰ ਰਾਤੋਂ-ਰਾਤ ਸਟਾਰ ਬਣਾ ਦਿੱਤਾ ਸੀ। ‘ਸੋ ਹਾਈ’ ਗੀਤ ਹੰਬਲ ਮਿਊਜ਼ਿਕ ਦੇ ਬੈਨਰ ਹੇਠ ਰਿਲੀਜ਼ ਹੋਇਆ ਸੀ। ਇਸ ਗੀਤ ’ਚ ਸਿੱਧੂ ਮੂਸੇ ਵਾਲਾ ਨਾਲ ਬਿੱਗ ਬਰਡ ਤੇ ਸੰਨੀ ਮਾਲਟਨ ਵੀ ਨਜ਼ਰ ਆਏ ਸਨ। ਗੀਤ ਨੂੰ ਹੁਣ ਤਕ 511 ਮਿਲੀਅਨ ਯਾਨੀ 51 ਕਰੋੜ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ।

2. ਸੇਮ ਬੀਫ (Same Beef)
ਦੂਜੇ ਨੰਬਰ ’ਤੇ ਸਿੱਧੂ ਮੂਸੇ ਵਾਲਾ ਦਾ ਗੀਤ ‘ਸੇਮ ਬੀਫ’ ਹੈ, ਜੋ ਸਾਲ 2019 ਨੂੰ ਰਿਲੀਜ਼ ਹੋਇਆ ਸੀ। ਇਸ ਗੀਤ ’ਚ ਸਿੱਧੂ ਮੂਸੇ ਵਾਲਾ ਨਾਲ ਰੈਪਰ ਬੋਹੇਮੀਆ ਨਜ਼ਰ ਆਏ ਸਨ। ਗੀਤ ਨੂੰ ਮਿਊਜ਼ਿਕ ਬਿੱਗ ਬਰਡ ਨੇ ਦਿੱਤਾ ਸੀ। ਗੀਤ ਯਸ਼ ਰਾਜ ਫ਼ਿਲਮਜ਼ ਦੇ ਯੂਟਿਊਬ ਚੈਨਲ ’ਤੇ ਰਿਲੀਜ਼ ਹੋਇਆ ਸੀ, ਜਿਸ ਨੂੰ ਹੁਣ ਤਕ 411 ਮਿਲੀਅਨ ਯਾਨੀ 41 ਕਰੋੜ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ।

3. ਟੋਚਣ (Tochan)
ਤੀਜੇ ਨੰਬਰ ’ਤੇ ਸਭ ਤੋਂ ਵੱਧ ਦੇਖਿਆ ਜਾਣ ਵਾਲਾ ਸਿੱਧੂ ਮੂਸੇ ਵਾਲਾ ਦਾ ਗੀਤ ਹੈ ‘ਟੋਚਣ’। ਇਹ ਗੀਤ ਸਾਲ 2018 ’ਚ ਹੰਬਲ ਮਿਊਜ਼ਿਕ ਦੇ ਬੈਨਰ ਹੇਠ ਰਿਲੀਜ਼ ਹੋਇਆ ਸੀ। ਇਸ ਗੀਤ ਨੂੰ ਮਿਊਜ਼ਿਕ ਬਿੱਗ ਬਰਡ ਨੇ ਦਿੱਤਾ ਸੀ ਤੇ ਗੀਤ ’ਚ ਮਾਡਲ ਤੇ ਅਦਾਕਾਰਾ ਸੋਨੀਆ ਮਾਨ ਨਜ਼ਰ ਆਈ ਸੀ। ਗੀਤ ਨੂੰ ਹੁਣ ਤਕ 268 ਮਿਲੀਅਨ ਯਾਨੀ 26 ਕਰੋੜ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ।

4. ਓਲਡ ਸਕੂਲ (Old Skool)
ਸਿੱਧੂ ਮੂਸੇ ਵਾਲਾ ਦਾ ਚੌਥੇ ਨੰਬਰ ’ਤੇ ਸਭ ਤੋਂ ਵੱਧ ਦੇਖਿਆ ਜਾਣ ਵਾਲਾ ਗੀਤ ਹੈ ‘ਓਲਡ ਸਕੂਲ’। ਇਹ ਗੀਤ ਸਿੱਧੂ ਮੂਸੇ ਵਾਲਾ ਦੇ ਹੀ ਯੂਟਿਊਬ ਚੈਨਲ ’ਤੇ ਸਾਲ 2020 ਨੂੰ ਰਿਲੀਜ਼ ਹੋਇਆ ਸੀ। ਇਸ ਗੀਤ ਨੂੰ ਪ੍ਰੇਮ ਢਿੱਲੋਂ ਤੇ ਨਸੀਬ ਨੇ ਵੀ ਸਿੱਧੂ ਮੂਸੇ ਵਾਲਾ ਨਾਲ ਆਵਾਜ਼ ਦਿੱਤੀ ਸੀ। ਗੀਤ ਨੂੰ ਮਿਊਜ਼ਿਕ ਦਿ ਕਿੱਡ ਨੇ ਦਿੱਤਾ ਸੀ। ਇਸ ਗੀਤ ਨੂੰ ਹੁਣ ਤਕ 258 ਮਿਲੀਅਨ ਯਾਨੀ 25 ਕਰੋੜ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ।

5. ਬੰਬੀਹਾ ਬੋਲੇ (Bambiha Bole)
ਸਿੱਧੂ ਮੂਸੇ ਵਾਲਾ ਦਾ ਆਪਣੇ ਮਿੱਤਰ ਅੰਮ੍ਰਿਤ ਮਾਨ ਨਾਲ ਰਿਲੀਜ਼ ਹੋਇਆ ਗੀਤ ‘ਬੰਬੀਹਾ ਬੋਲੇ’ ਇਸ ਲਿਸਟ ’ਚ ਪੰਜਵੇਂ ਨੰਬਰ ’ਤੇ ਹੈ। ਇਹ ਗੀਤ ਸਾਲ 2020 ’ਚ ਸਿੱਧੂ ਮੂਸੇ ਵਾਲਾ ਦੇ ਹੀ ਯੂਿਟਊ ਚੈਨਲ ’ਤੇ ਰਿਲੀਜ਼ ਹੋਇਆ ਸੀ। ਇਸ ਗੀਤ ਨੂੰ ਮਿਊਜ਼ਿਕ ਇੱਕੀ ਨੇ ਦਿੱਤਾ ਸੀ। ਗੀਤ ਨੂੰ ਯੂਟਿਊਬ ’ਤੇ ਹੁਣ ਤਕ 185 ਮਿਲੀਅਨ ਯਾਨੀ 18 ਕਰੋੜ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ।

ਨੋਟ– ਸਿੱਧੂ ਮੂਸੇ ਵਾਲਾ ਦੇ ਇਨ੍ਹਾਂ ਗੀਤਾਂ ’ਚੋਂ ਤੁਹਾਡਾ ਫੇਵਰੇਟ ਕਿਹੜਾ ਹੈ? ਕੁਮੈਂਟ ਕਰਕੇ ਜ਼ਰੂਰ ਦੱਸੋ।


Rahul Singh

Content Editor

Related News