ਰੇਡੀਓ ਹੋਸਟ ਦੀ ਟਿੱਪਣੀ ਦਾ ਸਿੱਧੂ ਮੂਸੇ ਵਾਲਾ ਨੇ ਦਿੱਤਾ ਜਵਾਬ, ਹੋਰ ਗਾਇਕ ਵੀ ਆਏ ਸੁਪੋਰਟ ’ਚ

2021-07-17T12:25:36.167

ਚੰਡੀਗੜ੍ਹ (ਬਿਊਰੋ)– ਹਾਲ ਹੀ ’ਚ ਇਕ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ, ਜਿਸ ’ਚ ਇਕ ਰੇਡੀਓ ਹੋਸਟ ਇਹ ਕਹਿ ਰਿਹਾ ਹੈ ਕਿ ਉਹ ਅੱਧੇ ਘੰਟੇ ’ਚ ਸਿੱਧੂ ਮੂਸੇ ਵਾਲਾ ਦੀ ਸਾਰੀ ਪ੍ਰਾਪਰਟੀ ਖਰੀਦ ਲਵੇਗਾ। ਇਹ ਵੀਡੀਓ ਸੋਸ਼ਲ ਮੀਡੀਆ ’ਤੇ ਅੱਗ ਵਾਂਗ ਵਾਇਰਲ ਹੋ ਰਹੀ ਹੈ। ਦਰਅਸਲ ਉਕਤ ਰੇਡੀਓ ਹੋਸਟ ਨੇ ਸਿੱਧੂ ਮੂਸੇ ਵਾਲਾ ’ਤੇ ਕੁਝ ਟਿੱਪਣੀਆਂ ਵੀ ਕੀਤੀਆਂ ਸਨ ਤੇ ਇਹ ਕਿਹਾ ਸੀ ਕਿ ਕਲਾਕਾਰ ਦੀ ਚੜ੍ਹਾਈ ਸਿਰਫ 4 ਸਾਲ ਹੁੰਦੀ ਹੈ।

ਉਥੇ ਇਹ ਵੀਡੀਓ ਜਿਵੇਂ ਹੀ ਸਿੱਧੂ ਮੂਸੇ ਵਾਲਾ ਨੇ ਦੇਖੀ ਤਾਂ ਉਸ ਨੇ ਇੰਸਟਾਗ੍ਰਾਮ ਸਟੋਰੀਜ਼ ’ਚ ਆਪਣੇ ਅੰਦਾਜ਼ ’ਚ ਜਵਾਬ ਦਿੱਤਾ।

ਇਹ ਖ਼ਬਰ ਵੀ ਪੜ੍ਹੋ : ਗਿੱਪੀ ਨੇ 2009 ਦੇ ਗਾਣੇ ਨੂੰ ਕੀਤਾ ਰੀਕ੍ਰਿਏਟ, ਪੋਸਟਰ ਸਾਂਝਾ ਕਰ ਐਲਬਮ ਦੇ ਬੋਨਸ ਟ੍ਰੈਕ ਦੀ ਦਿੱਤੀ ਜਾਣਕਾਰੀ

ਸਿੱਧੂ ਨੇ ਲਿਖਿਆ, ‘ਹੁਣੇ ਹੁਣੇ ਮੈਂ ਇਕ ਵੀਡੀਓ ਦੇਖੀ ਹੈ ਕਿ ਮੇਰਾ ਧੰਨਵਾਨ ਵੀਰ ਕਹਿ ਰਿਹਾ ਹੈ ਕਿ ਮੈਂ ਮੂਸੇ ਵਾਲਾ ਦੀ ਸਾਰੀ ਪ੍ਰਾਪਰਟੀ ਅੱਧੇ ਘੰਟੇ ’ਚ ਖਰੀਦ ਲਵਾਂਗਾ ਉਹ ਵੀ ਵੱਧ ਪੈਸਿਆਂ ’ਚ। ਠੀਕ ਹੈ ਵੀਰ ਜੀ ਹੋ ਸਕਦਾ ਹੈ ਕਿ ਤੁਹਾਡੇ ਕੋਲ ਬਹੁਤ ਜ਼ਿਆਦਾ ਪੈਸੇ ਹੋਣ, ਮੇਰੇ ਤੋਂ ਵੀ ਵੱਧ ਜੋ ਮੇਰੇ ਲਈ ਮਾਇਨੇ ਨਹੀਂ ਰੱਖਦੇ। ਮੇਰੇ ਲਈ ਅਮੀਰ ਹੋਣ ਦਾ ਮਤਲਬ ਕੁਝ ਹੋਰ ਹੈ। ਤੁਹਾਡੇ ਵਰਗੇ ਪੈਸੇ ਵਾਲੇ ਅਮੀਰ 24 ਘੰਟੇ ਅੱਗੇ-ਪਿੱਛੇ ਰਹਿੰਦੇ ਮੇਰੇ ਤੇ ਨਾਲੇ ਜਿਹੜੀ ਪ੍ਰਾਪਰਟੀ ਮੈਂ ਬਣਾਈ ਹੈ ਨਾ, 7 ਜਨਮ ਲੈ ਲਈ ਤੇਰੇ ਤੋਂ ਤਾਂ ਵੀ ਨਹੀਂ ਖਰੀਦ ਹੋਣੀ ਕਿਉਂਕਿ ਮੇਰੀ ਪ੍ਰਾਪਰਟੀ ਮੇਰੇ ਲੋਕ ਨੇ।’

PunjabKesari

ਉਥੇ ਦੂਜੀ ਸਟੋਰੀ ’ਚ ਸਿੱਧੂ ਨੇ ਲਿਖਿਆ, ‘ਤੁਸੀਂ ਉਹ ਚੀਜ਼ ਕਦੇ ਨਹੀਂ ਖਰੀਦ ਸਕਦੇ, ਜਿਹੜੀ ਵੇਚਣ ਲਈ ਰੱਖੀ ਹੀ ਨਹੀਂ।’

PunjabKesari

ਅਖੀਰ ਸਿੱਧੂ ਨੇ ਲਿਖਿਆ, ‘ਬਾਕੀ ਗੱਲ ਰਹੀ ਕਲਾਕਾਰਾਂ ਦੀ ਤਾਂ ਵਾਹਿਗੁਰੂ ਨੇ ਹਰੇਕ ਨੂੰ  ਆਪਣਾ ਇਕ ਕਿੱਤਾ ਦਿੱਤਾ ਤੇ ਉਹ ਦਾ ਹੀ ਦਿੱਤਾ ਹਰੇਕ ਖਾਂਦਾ ਤੇ ਤੁਹਾਡੇ ਵਰਗੇ ਰੇਡੀਓ ਵਾਲੇ ਇਨ੍ਹਾਂ 4 ਸਾਲ ਚੱਲਣ ਵਾਲੇ ਕਲਾਕਾਰਾਂ ਤੋਂ ਹੀ ਇੰਟਰਵਿਊ ਮੰਗਦੇ ਹਨ।’

PunjabKesari

ਦੱਸ ਦੇਈਏ ਕਿ ਇਸ ਤੋਂ ਬਾਅਦ ਬਹੁਤ ਸਾਰੇ ਪੰਜਾਬੀ ਕਲਾਕਾਰਾਂ ਨੇ ਸਿੱਧੂ ਮੂਸੇ ਵਾਲਾ ਦੀ ਸੁਪੋਰਟ ਕੀਤੀ ਹੈ। ਉਥੇ ਸਿੱਧੂ ਦੇ ਪ੍ਰਸ਼ੰਸਕ ਵੀ ਉਸ ਦੀ ਸੁਪੋਰਟ ਕਰ ਰਹੇ ਹਨ ਤੇ ਸੋਸ਼ਲ ਮੀਡੀਆ ’ਤੇ ਪੋਸਟਾਂ ਪਾ ਕੇ ਸਮਰਥਨ ਦੇ ਰਹੇ ਹਨ।

ਨੋਟ– ਸਿੱਧੂ ਮੂਸੇ ਵਾਲਾ ਦੀ ਇਸ ਪੋਸਟ ਨੂੰ ਤੁਸੀਂ ਕਿਵੇਂ ਦੇਖਦੇ ਹੋ? ਕੁਮੈਂਟ ਕਰਕੇ ਦੱਸੋ।


Rahul Singh

Content Editor Rahul Singh