ਡਾ. ਵਿਜੇ ਸਿੰਗਲਾ ਦੀ ਗ੍ਰਿਫ਼ਤਾਰੀ ’ਤੇ ਸਿੱਧੂ ਮੂਸੇ ਵਾਲਾ ਦਾ ਬਿਆਨ, ਕਿਹਾ- ‘ਆਪੇ ਮਰ ਜਾਂਦੇ ਜਿਹੜੇ...’

Tuesday, May 24, 2022 - 02:53 PM (IST)

ਡਾ. ਵਿਜੇ ਸਿੰਗਲਾ ਦੀ ਗ੍ਰਿਫ਼ਤਾਰੀ ’ਤੇ ਸਿੱਧੂ ਮੂਸੇ ਵਾਲਾ ਦਾ ਬਿਆਨ, ਕਿਹਾ- ‘ਆਪੇ ਮਰ ਜਾਂਦੇ ਜਿਹੜੇ...’

ਚੰਡੀਗੜ੍ਹ (ਬਿਊਰੋ)– ਮਾਨਸਾ ਤੋਂ ਐੱਮ. ਐੱਲ. ਏ. ਬਣੇ ਤੇ ਆਮ ਆਦਮੀ ਪਾਰਟੀ ’ਚ ਸਿਹਤ ਮੰਤਰੀ ਚੁਣੇ ਗਏ ਡਾ. ਵਿਜੇ ਸਿੰਗਲਾ ਵਿਵਾਦਾਂ ’ਚ ਘਿਰ ਗਏ ਹਨ। ਡਾ. ਵਿਜੇ ਸਿੰਗਲਾ ’ਤੇ ਭ੍ਰਿਸ਼ਟਾਚਾਰ ਦਾ ਦੋਸ਼ ਲੱਗਾ ਹੈ, ਜਿਸ ਦੇ ਚਲਦਿਆਂ ਉਨ੍ਹਾਂ ਨੂੰ ਕੈਬਨਿਟ ’ਚੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ ਹੈ। ਡਾ. ਵਿਜੇ ਸਿੰਗਲਾ ਦੀ ਗ੍ਰਿਫ਼ਤਾਰੀ ਵੀ ਹੋ ਚੁੱਕੀ ਹੈ।

ਇਹ ਖ਼ਬਰ ਵੀ ਪੜ੍ਹੋ : ਵਿਰਸੇ ਨੂੰ ਭੁੱਲ ਰਹੀ ਪੰਜਾਬੀ ਮਿਊਜ਼ਿਕ ਇੰਡਸਟਰੀ, ਅਸ਼ਲੀਲਤਾ, ਨਸ਼ੇ ਤੇ ਗੰਨ ਕਲਚਰ ਨੂੰ ਦੇ ਰਹੀ ਹੁੰਗਾਰਾ

ਇਸ ਮਾਮਲੇ ’ਤੇ ਗਾਇਕ ਸਿੱਧੂ ਮੂਸੇ ਵਾਲਾ ਦਾ ਬਿਆਨ ਸਾਹਮਣੇ ਆਇਆ ਹੈ। ਸਿੱਧੂ ਮੂਸੇ ਵਾਲਾ ਨੇ ਇੰਸਟਾਗ੍ਰਾਮ ’ਤੇ ਸਟੋਰੀ ਸਾਂਝੀ ਕੀਤੀ ਹੈ, ਜਿਸ ’ਚ ਉਸ ਨੇ ਲਿਖਿਆ, ‘‘ਬਾਬਾ ਕਹਿੰਦਾ ਸੀ, ਦੇਖੀ ਚੱਲ ਮਰਦਾਨਿਆ ਰੰਗ ਕਰਤਾਰ ਦੇ, ਆਪੇ ਮਰ ਜਾਂਦੇ ਜਿਹੜੇ ਦੂਜਿਆਂ ਨੂੰ ਮਾਰਦੇ।’’

ਦੱਸ ਦੇਈਏ ਕਿ ਡਾ. ਵਿਜੇ ਸਿੰਗਲਾ ’ਤੇ 1 ਫ਼ੀਸਦੀ ਕਮਿਸ਼ਨ ਮੰਗਣ ਦਾ ਇਲਜ਼ਾਮ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਮਾਮਲੇ ’ਤੇ ਖ਼ੁਦ ਪੁਲਸ ਕੇਸ ਦਰਜ ਕਰਨ ਦਾ ਹੁਕਮ ਦਿੱਤਾ ਸੀ। ਉਨ੍ਹਾਂ ਇਹ ਵੀ ਕਿਹਾ ਕਿ ਡਾ. ਵਿਜੇ ਸਿੰਗਲਾ ਨੇ ਆਪਣਾ ਗੁਨਾਹ ਵੀ ਕਬੂਲਿਆ ਹੈ।

PunjabKesari

ਉਥੇ ਡਾ. ਵਿਜੇ ਸਿੰਗਲਾ ਮਾਨਸਾ ਤੋਂ ਸਿੱਧੂ ਮੂਸੇ ਵਾਲਾ ਦੇ ਖ਼ਿਲਾਫ਼ ਖੜ੍ਹੇ ਹੋਏ ਸਨ। ਸਿੱਧੂ ਮੂਸੇ ਵਾਲਾ ਨੂੰ ਹਰਾ ਕੇ ਡਾ. ਵਿਜੇ ਸਿੰਗਲਾ ਨੇ ਐੱਮ. ਐੱਲ. ਏ. ਦੀ ਚੋਣ ਜਿੱਤੀ ਸੀ। ਸਿੱਧੂ ਨੇ ਚੋਣਾਂ ਤੋਂ ਬਾਅਦ ਗੀਤ ‘ਸਕੇਪਗੌਟ’ ਰਿਲੀਜ਼ ਕੀਤਾ ਸੀ, ਜੋ ਕਾਫੀ ਚਰਚਾ ’ਚ ਰਿਹਾ ਸੀ।

ਨੋਟ– ਸਿੱਧੂ ਮੂਸੇ ਵਾਲਾ ਦਾ ਡਾ. ਵਿਜੇ ਸਿੰਗਲਾ ’ਤੇ ਬਿਆਨ ਤੁਸੀਂ ਕਿਵੇਂ ਦੇਖਦੇ ਹੋ? ਕੁਮੈਂਟ ਕਰਕੇ ਜ਼ਰੂਰ ਦੱਸੋ।


author

Rahul Singh

Content Editor

Related News