ਸਿੱਧੂ ਮੂਸੇ ਵਾਲਾ ਦੇ ਪ੍ਰਸ਼ੰਸਕਾਂ ਨੂੰ ਝਟਕਾ, 1 ਅਕਤੂਬਰ ਨੂੰ ਭਾਰਤ ’ਚ ਰਿਲੀਜ਼ ਨਹੀਂ ਹੋਵੇਗੀ ‘ਮੂਸਾ ਜੱਟ’

Wednesday, Sep 29, 2021 - 01:23 PM (IST)

ਚੰਡੀਗੜ੍ਹ (ਬਿਊਰੋ)– ਪੰਜਾਬੀ ਗਾਇਕ ਤੇ ਗੀਤਕਾਰ ਸਿੱਧੂ ਮੂਸੇ ਵਾਲਾ ਹੁਣ ਅਦਾਕਾਰੀ ’ਚ ਵੀ ਹੱਥ ਅਜ਼ਮਾ ਰਹੇ ਹਨ। ਸਿੱਧੂ ਮੂਸੇ ਵਾਲਾ ਦੀ ਡੈਬਿਊ ਫ਼ਿਲਮ ‘ਮੂਸਾ ਜੱਟ’ 1 ਅਕਤੂਬਰ ਨੂੰ ਦੇਸ਼-ਵਿਦੇਸ਼ਾਂ ’ਚ ਰਿਲੀਜ਼ ਹੋਣ ਵਾਲੀ ਸੀ ਪਰ ਹੁਣ ਇਸ ਫ਼ਿਲਮ ਨੂੰ ਭਾਰਤ ’ਚ ਛੱਡ ਕੇ ਬਾਕੀ ਸਾਰੇ ਦੇਸ਼ਾਂ ’ਚ ਰਿਲੀਜ਼ ਕੀਤਾ ਜਾਵੇਗਾ।

ਭਾਰਤ ’ਚ ‘ਮੂਸਾ ਜੱਟ’ ਫ਼ਿਲਮ ਨੂੰ ਸੈਂਸਰ ਬੋਰਡ ਵਲੋਂ ਮਨਜ਼ੂਰੀ ਨਹੀਂ ਮਿਲੀ ਹੈ। ਮਨਜ਼ੂਰੀ ਨਾ ਮਿਲਣ ਦੇ ਕਾਰਨਾਂ ਦਾ ਅਜੇ ਤਕ ਪਤਾ ਨਹੀਂ ਲੱਗ ਸਕਿਆ ਹੈ। ਉਥੇ ਸੋਸ਼ਲ ਮੀਡੀਆ ’ਤੇ ਇਹ ਵੀ ਚਰਚਾ ਛਿੜ ਰਹੀ ਹੈ ਕਿ ਫ਼ਿਲਮ ’ਚ ਕਿਸਾਨਾਂ ਦੇ ਮਸਲਿਆਂ ਦੀ ਗੱਲ ਕੀਤੀ ਗਈ ਹੈ, ਜਿਸ ਕਾਰਨ ਸ਼ਾਇਦ ਫ਼ਿਲਮ ਨੂੰ ਜਾਣਬੁਝ ਕੇ ਲਟਕਾਇਆ ਜਾ ਰਿਹਾ ਹੈ।

ਇਹ ਖ਼ਬਰ ਵੀ ਪੜ੍ਹੋ : ਪੈਨਿਕ ਅਟੈਕ ਆਉਣ ਤੋਂ ਬਾਅਦ ਅਫਸਾਨਾ ਖ਼ਾਨ ਨੇ ਆਪਣੇ ਚਾਹੁਣ ਵਾਲਿਆਂ ਤੋਂ ਮੰਗੀ ਮੁਆਫ਼ੀ

ਤੁਹਾਨੂੰ ਦੱਸ ਦੇਈਏ ਕਿ ਸੈਂਸਰ ਬੋਰਡ ਦੀ ਮਨਜ਼ੂਰੀ ਨੂੰ ਕੁਝ ਦਿਨਾਂ ਦਾ ਸਮਾਂ ਲੱਗਦਾ ਹੈ। ਕਿਹਾ ਇਹ ਵੀ ਜਾ ਰਿਹਾ ਹੈ ਕਿ ਫ਼ਿਲਮ ਸੈਂਸਰ ਬੋਰਡ ਕੋਲ ਮਨਜ਼ੂਰੀ ਲਈ ਲੇਟ ਪਹੁੰਚੀ ਸੀ, ਜਿਸ ਕਾਰਨ ਇਸ ਨੂੰ ਆਪਣੀ ਰਿਲੀਜ਼ ਡੇਟ ਤੋਂ ਪਹਿਲਾਂ ਮਨਜ਼ੂਰੀ ਨਹੀਂ ਮਿਲ ਸਕੀ ਹੈ। ਉਥੇ ਅਸਲ ਕਾਰਨ ਕੀ ਹਨ, ਇਹ ਤਾਂ ਫ਼ਿਲਮ ਦੀ ਟੀਮ ਹੀ ਦੱਸ ਸਕਦੀ ਹੈ। ਫਿਲਹਾਲ ਫ਼ਿਲਮ ਦੀ ਟੀਮ ’ਚੋਂ ਕਿਸੇ ਵਲੋਂ ਵੀ ਭਾਰਤ ’ਚ ਫ਼ਿਲਮ ਦੇ ਰਿਲੀਜ਼ ਨਾ ਹੋਣ ਨੂੰ ਲੈ ਕੇ ਕੋਈ ਗੱਲ ਨਹੀਂ ਕੀਤੀ ਗਈ ਹੈ।

ਫ਼ਿਲਮ ਦੀ ਟੀਮ ਵਿਦੇਸ਼ਾਂ ਦੀ ਸਿਨੇਮਾ ਲਿਸਟਿੰਗ ਸਾਂਝੀ ਕਰ ਰਹੀ ਹੈ ਪਰ ਲੋਕ ਕੁਮੈਂਟਾਂ ’ਚ ਵਾਰ-ਵਾਰ ਭਾਰਤ ’ਚ ਫ਼ਿਲਮ ਰਿਲੀਜ਼ ਨਾ ਹੋਣ ਦਾ ਕਾਰਨ ਪੁੱਛ ਰਹੇ ਹਨ।

ਨੋਟ– ਤੁਸੀਂ ਸਿੱਧੂ ਮੂਸੇ ਵਾਲਾ ਦੀ ਫ਼ਿਲਮ ਨੂੰ ਲੈ ਕੇ ਕਿੰਨੇ ਕੁ ਉਤਸ਼ਾਹਿਤ ਹੋ? ਕੁਮੈਂਟ ਕਰਕੇ ਜ਼ਰੂਰ ਦੱਸੋ।


Rahul Singh

Content Editor

Related News