‘ਮੀ ਐਂਡ ਮਾਈ ਗਰਲਫਰੈਂਡ’ ਗੀਤ ’ਚ ਸਿੱਧੂ ਮੂਸੇ ਵਾਲਾ ਨਾਲ ਸਾਰਾ ਗੁਰਪਾਲ ਦਾ ਦਿਸਿਆ ਦਿਲਕਸ਼ ਅੰਦਾਜ਼

2021-06-07T12:39:38.043

ਚੰਡੀਗੜ੍ਹ (ਬਿਊਰੋ)– ਸਿੱਧੂ ਮੂਸੇ ਵਾਲਾ ਦੀ ਐਲਬਮ ‘ਮੂਸਟੇਪ’ ਦਾ ਅੱਜ ਨਵਾਂ ਗੀਤ ‘ਮੀ ਐਂਡ ਮਾਈ ਗਰਲਫਰੈਂਡ’ ਰਿਲੀਜ਼ ਹੋ ਗਿਆ ਹੈ। ਇਸ ਗੀਤ ਤੋਂ ਪਹਿਲਾਂ ਸਿੱਧੂ ਨੇ ਸਵੇਰੇ ‘ਚਾਚਾ ਹੂ’ ਨਾਂ ਤੋਂ ਸਕਿੱਟ ਵੀ ਰਿਲੀਜ਼ ਕੀਤੀ ਸੀ।

ਗੀਤ ’ਚ ਸਿੱਧੂ ਮੂਸੇ ਵਾਲਾ ਨਾਲ ਮਾਡਲ ਤੇ ਗਾਇਕਾ ਸਾਰਾ ਗੁਰਪਾਲ ਨਜ਼ਰ ਆ ਰਹੀ ਹੈ। ਦੋਵਾਂ ਦੀ ਜੋੜੀ ਗੀਤ ’ਚ ਕਾਫੀ ਸ਼ਾਨਦਾਰ ਲੱਗ ਰਹੀ ਹੈ।

ਇਹ ਖ਼ਬਰ ਵੀ ਪੜ੍ਹੋ : ਐਲਬਮ ਦਾ ਪੋਸਟਰ ਸਾਂਝਾ ਕਰਦਿਆਂ ਰਣਜੀਤ ਬਾਵਾ ਨੇ ਲਿਖਿਆ, ‘ਸਪੀਕਰਾਂ ਦੀ ਆਵਾਜ਼ ਘੱਟ ਰੱਖਿਓ...’

ਸਿੱਧੂ ਮੂਸੇ ਵਾਲਾ ਦੇ ਇਸ ਗੀਤ ਦਾ ਮਿਊਜ਼ਿਕ ਦਿ ਕਿੱਡ ਨੇ ਦਿੱਤਾ ਹੈ ਤੇ ਵੀਡੀਓ ਜਸ਼ਨ ਨੰਨੜ ਵਲੋਂ ਬਣਾਈ ਗਈ ਹੈ। ਗੀਤ ਨੂੰ ਕੁਝ ਮਿੰਟਾਂ ’ਚ ਹੀ ਲੱਖਾਂ ਵਿਊਜ਼ ਮਿਲ ਚੁੱਕੇ ਹਨ।

ਸਿੱਧੂ ਮੂਸੇ ਵਾਲਾ ਦੀ ‘ਮੂਸਟੇਪ’ ਐਲਬਮ ਦੀ ਗੱਲ ਕਰੀਏ ਤਾਂ ਇਸ ਦੇ ਹੁਣ ਤਕ 8 ਗੀਤ ਰਿਲੀਜ਼ ਹੋ ਚੁੱਕੇ ਹਨ। ਇਨ੍ਹਾਂ 8 ਗੀਤਾਂ ਨੂੰ ਉਸ ਦੇ ਚਾਹੁਣ ਵਾਲਿਆਂ ਵਲੋਂ ਸ਼ਾਨਦਾਰ ਹੁੰਗਾਰਾ ਮਿਲਿਆ ਹੈ।

ਦੱਸ ਦੇਈਏ ਕਿ 15 ਮਈ ਨੂੰ ਰਿਲੀਜ਼ ਹੋਈ ਸਿੱਧੂ ਦੀ ਇਸ ਐਲਬਮ ਦਾ ਆਖਰੀ ਗੀਤ 21 ਜੁਲਾਈ ਨੂੰ ਰਿਲੀਜ਼ ਹੋਵੇਗਾ। ਹਾਲਾਂਕਿ 1 ਤੋਂ 6 ਜੂਨ ਤਕ ਸਿੱਧੂ ਨੇ ਐਲਬਮ ਦਾ ਕੋਈ ਵੀ ਗੀਤ ਰਿਲੀਜ਼ ਨਹੀਂ ਕੀਤਾ ਸੀ, ਅਜਿਹੇ ’ਚ ਐਲਬਮ 21 ਜੁਲਾਈ ਤੋਂ ਵੀ ਅੱਗੇ ਵੱਧ ਸਕਦੀ ਹੈ।

ਨੋਟ– ਤੁਹਾਨੂੰ ਇਹ ਗੀਤ ਕਿਵੇਂ ਦਾ ਲੱਗਾ? ਕੁਮੈਂਟ ਕਰਕੇ ਜ਼ਰੂਰ ਦੱਸੋ।


Rahul Singh

Content Editor Rahul Singh