ਸਿੱਧੂ ਮੂਸੇ ਵਾਲਾ ਦੇ ਪਿਤਾ ਬਲਕੌਰ ਸਿੰਘ ਯੂ. ਕੇ. ਲਈ ਰਵਾਨਾ, ਦੇਖੋ ਵੀਡੀਓ

12/24/2022 11:01:53 AM

ਮਾਨਸਾ (ਬਿਊਰੋ)– ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇ ਵਾਲਾ ਦੇ ਪਿਤਾ ਬਲਕੌਰ ਸਿੰਘ ਮੁੜ ਯੂ. ਕੇ. ਲਈ ਰਵਾਨਾ ਹੋ ਗਏ ਹਨ। ਬਲਕੌਰ ਸਿੰਘ ਨੂੰ ਭਾਰੀ ਸੁਰੱਖਿਆ ਵਿਚਾਲੇ ਯੂ. ਕੇ. ਲਈ ਰਵਾਨਾ ਹੁੰਦੇ ਦੇਖਿਆ ਗਿਆ ਹੈ।

ਇਹ ਖ਼ਬਰ ਵੀ ਪੜ੍ਹੋ : ਮੂਸੇਵਾਲਾ ਕਤਲ ਕਾਂਡ 'ਚ ਨਵਾਂ ਖ਼ੁਲਾਸਾ, ਗੁਆਂਢੀ ਜਗਤਾਰ ਨੂੰ ਲੈ ਕੇ ਸਾਹਮਣੇ ਆਈ ਵੱਡੀ ਗੱਲ

ਹਾਲਾਂਕਿ ਸਿੱਧੂ ਮੂਸੇ ਵਾਲਾ ਦੇ ਮਾਤਾ ਪਿੰਡ ਦੀ ਹਵੇਲੀ ’ਚ ਹੀ ਹਨ। ਹਮਲੇ ਦੇ ਡਰ ਨੂੰ ਲੈ ਕੇ ਸਿੱਧੂ ਮੂਸੇ ਵਾਲਾ ਦੀ ਹਵੇਲੀ ਦੇ ਬਾਹਰ ਵੀ ਸੁਰੱਖਿਆ ਵਧਾ ਦਿੱਤੀ ਗਈ ਹੈ।

ਸਿੱਧੂ ਮੂਸੇ ਵਾਲਾ ਦੇ ਪਿਤਾ ਯੂ. ਕੇ. ਲਈ ਰਵਾਨਾ ਕਿਉਂ ਹੋਏ ਹਨ, ਇਸ ਬਾਰੇ ਅਜੇ ਪਤਾ ਨਹੀਂ ਲੱਗਾ ਹੈ ਪਰ ਕਿਹਾ ਜਾ ਰਿਹਾ ਹੈ ਕਿ ਸਿੱਧੂ ਮੂਸੇ ਵਾਲਾ ਦੇ ਲੇਜ਼ਰ ਕੰਸਰਟ ਨੂੰ ਲੈ ਕੇ ਸਿੱਧੂ ਦੇ ਪਿਤਾ ਯੂ. ਕੇ. ਗਏ ਹਨ।

ਦੱਸ ਦੇਈਏ ਕਿ ਸਿੱਧੂ ਮੂਸੇ ਵਾਲਾ ਦਾ ਗੁਆਂਢੀ ਜਗਤਾਰ ਵੀ ਸ਼ੱਕ ਦੇ ਘੇਰੇ ’ਚ ਹੈ। ਜਗਤਾਰ ਦਾ ਸਿੱਧੂ ਨਾਲ ਗੀਤ ਲੀਕ ਦੇ ਚਲਦਿਆਂ ਵਿਵਾਦ ਰਿਹਾ ਹੈ। ਪੁਲਸ ਜਾਂਚ ਕਰ ਰਹੀ ਹੈ ਕਿ ਜਗਤਾਰ ਦਾ ਸਿੱਧੂ ਦੀ ਰੇਕੀ ਕਰਵਾਉਣ ’ਚ ਹੱਥ ਸੀ ਜਾਂ ਨਹੀਂ। ਹੁਣ ਤਕ ਸਿੱਧੂ ਦੇ ਕਤਲ ਕਾਂਡ ’ਚ 31 ਵਿਅਕਤੀਆਂ ਨੂੰ ਨਾਮਜ਼ਦ ਕੀਤਾ ਜਾ ਚੁੱਕਾ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News