ਪੰਜਾਬ ਤੇ ਹਾਲੀਵੁੱਡ ਦਾ ਮੇਲ, ਸਿੱਧੂ ਮੂਸੇ ਵਾਲਾ ਦਾ ਡਰੇਕ ਨਾਲ ਜਲਦ ਆਵੇਗਾ ਗੀਤ!

Wednesday, Aug 10, 2022 - 11:15 AM (IST)

ਪੰਜਾਬ ਤੇ ਹਾਲੀਵੁੱਡ ਦਾ ਮੇਲ, ਸਿੱਧੂ ਮੂਸੇ ਵਾਲਾ ਦਾ ਡਰੇਕ ਨਾਲ ਜਲਦ ਆਵੇਗਾ ਗੀਤ!

ਚੰਡੀਗੜ੍ਹ (ਬਿਊਰੋ)– ਹਾਲੀਵੁੱਡ ਰੈਪਰ ਡਰੇਕ ਨੂੰ ਦੁਨੀਆ ਭਰ ਦੇ ਨਾਲ-ਨਾਲ ਪੰਜਾਬ ’ਚ ਵੀ ਖ਼ੂਬ ਸੁਣਿਆ ਜਾਂਦਾ ਹੈ। ਡਰੇਕ ਨੇ ਹਾਲ ਹੀ ’ਚ ਆਪਣੇ ਸ਼ੋਅ ਦੌਰਾਨ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇ ਵਾਲਾ ਦੀ ਤਸਵੀਰ ਵਾਲੀ ਟੀ-ਸ਼ਰਟ ਪਹਿਨ ਕੇ ਉਸ ਨੂੰ ਸ਼ਰਧਾਂਜਲੀ ਦਿੱਤੀ ਸੀ। ਹੁਣ ਖ਼ਬਰਾਂ ਹਨ ਕਿ ਸਿੱਧੂ ਮੂਸੇ ਵਾਲਾ ਦਾ ਜਲਦ ਡਰੇਕ ਨਾਲ ਗੀਤ ਰਿਲੀਜ਼ ਹੋਣ ਵਾਲਾ ਹੈ।

ਇਹ ਖ਼ਬਰ ਵੀ ਪੜ੍ਹੋ : ਜੋਤੀ ਨੂਰਾਂ ਤੇ ਕੁਨਾਲ ਪਾਸੀ ਬਾਰੇ ਹੁਣ ਆਈ ਇਹ ਵੱਡੀ ਖ਼ਬਰ, ਫੇਸਬੁੱਕ 'ਤੇ ਪੋਸਟ ਪਾ ਕੀਤਾ ਖੁਲਾਸਾ

ਜੀ ਹਾਂ, ਤੁਸੀਂ ਸਹੀ ਸੁਣਿਆ। ਅਸਲ ’ਚ ਇਸ ਗੱਲ ਦਾ ਹਿੰਟ ਲਾਰਡ ਡੀ-ਟੈੱਕ ਨੇ ਦਿੱਤਾ ਹੈ। ਲਾਰਡ ਡੀ-ਟੈੱਕ ਵੀ ਇਕ ਹਾਲੀਵੁੱਡ ਕਲਾਕਾਰ ਹੈ। ਉਸ ਨੇ ਆਪਣੇ ਇਕ ਟਵੀਟ ’ਚ ਸਿੱਧੂ ਮੂਸੇ ਵਾਲਾ ਤੇ ਡਰੇਕ ਦੀ ਕੋਲੈਬੋਰੇਸ਼ਨ ਦਾ ਹਿੰਟ ਦਿੱਤਾ ਹੈ।

ਇਸ ਟਵੀਟ ’ਚ ਲਿਖਿਆ ਹੈ, ‘‘ਸਬਰ ਕਰੋ। ਉਹ ਜਲਦ ਆ ਰਿਹਾ ਹੈ। ਮੇਰੇ ਕੋਲੋਂ ਡਿਟੇਲ ਪੁੱਛਣਾ ਬੰਦ ਕਰੋ।’’ ਇਸ ਟਵੀਟ ’ਚ ਟਰੈਕਟਰ ਤੇ ਉੱਲੂ ਦੀ ਇਮੋਜੀ ਬਣੀ ਹੋਈ ਹੈ। ਟਰੈਕਟਰ ਤੋਂ ਲੋਕ ਸਿੱਧੂ ਮੂਸੇ ਵਾਲਾ ਦਾ ਅੰਦਾਜ਼ਾ ਲਗਾ ਰਹੇ ਹਨ ਤੇ ਉੱਲੂ ਤੋਂ ਡਰੇਕ ਦਾ।

PunjabKesari

ਇਹੀ ਨਹੀਂ, ਖ਼ੁਦ ਲਾਰਡ ਡੀ-ਟੈੱਕ ਨੇ ਇਸ ਟਵੀਟ ’ਤੇ ਸਿੱਧੂ ਮੂਸੇ ਵਾਲਾ ਤੇ ਡਰੇਕ ਦੀ ਕੋਲੈਬੋਰੇਸ਼ਨ ਨੂੰ ਲੈ ਕੇ ਆਈਆਂ ਪ੍ਰਤੀਕਿਰਿਆਵਾਂ ਵੀ ਸਾਂਝੀਆਂ ਕੀਤੀਆਂ ਹਨ। ਪ੍ਰਸ਼ੰਸਕਾਂ ਲਈ ਇਹ ਸਭ ਤੋਂ ਵੱਡੀ ਖ਼ੁਸ਼ੀ ਦੀ ਗੱਲ ਹੋਵੇਗੀ ਕਿ ਹਾਲੀਵੁੱਡ ਦੇ ਮੰਨੇ-ਪ੍ਰਮੰਨੇ ਰੈਪਰ ਡਰੇਕ ਨਾਲ ਸਿੱਧੂ ਮੂਸੇ ਵਾਲਾ ਦਾ ਗੀਤ ਰਿਲੀਜ਼ ਹੋਵੇਗਾ। ਹਾਲਾਂਕਿ ਇਸ ਗੱਲ ਦੀ ਅਜੇ ਪੁਸ਼ਟੀ ਨਹੀਂ ਹੋਈ ਹੈ ਪਰ ਲੋਕ ਜ਼ਰੂਰ ਸਿੱਧੂ ਤੇ ਡਰੇਕ ਦੀ ਕੋਲੈਬੋਰੇਸ਼ਨ ਦੇਖਣ ਲਈ ਬੇਤਾਬ ਹਨ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News