ਚੋਣ ਹਾਰਨ ਮਗਰੋਂ ਸਿੱਧੂ ਮੂਸੇ ਵਾਲਾ ਨੇ ਦੁਬਈ ’ਚ ਸ਼ੋਅ ਦੌਰਾਨ ਕੱਢੀ ਭੜਾਸ (ਵੀਡੀਓ)

Monday, Mar 28, 2022 - 12:46 PM (IST)

ਚੋਣ ਹਾਰਨ ਮਗਰੋਂ ਸਿੱਧੂ ਮੂਸੇ ਵਾਲਾ ਨੇ ਦੁਬਈ ’ਚ ਸ਼ੋਅ ਦੌਰਾਨ ਕੱਢੀ ਭੜਾਸ (ਵੀਡੀਓ)

ਚੰਡੀਗੜ੍ਹ (ਬਿਊਰੋ)– ਇਹ ਗੱਲ ਤਾਂ ਸਾਰੇ ਜਾਣਦੇ ਹਨ ਕਿ ਪੰਜਾਬੀ ਗਾਇਕ, ਗੀਤਕਾਰ ਤੇ ਅਦਾਕਾਰ ਸਿੱਧੂ ਮੂਸੇ ਵਾਲਾ ਵਿਧਾਨ ਸਭਾ ਚੋਣਾਂ ਹਾਰ ਗਏ ਹਨ। ਸਿੱਧੂ ਮੂਸੇ ਵਾਲਾ ਮਾਨਸਾ ਤੋਂ ਐੱਮ. ਐੱਲ. ਏ. ਉਮੀਦਵਾਰ ਖੜ੍ਹੇ ਹੋਏ ਸਨ, ਜਿਨ੍ਹਾਂ ਨੂੰ ਆਮ ਆਦਮੀ ਪਾਰਟੀ ਦੇ ਡਾ. ਵਿਜੇ ਸਿੰਗਲਾ ਨੇ ਹਰਾ ਦਿੱਤਾ।

ਇਹ ਖ਼ਬਰ ਵੀ ਪੜ੍ਹੋ : ਆਸਕਰਸ 2022 : ਵਿਲ ਸਮਿਥ ਨੇ ਹੋਸਟ ਨੂੰ ਮਾਰਿਆ ਥੱਪੜ, ਇਸ ਕਾਰਨ ਬੁਰੀ ਤਰ੍ਹਾਂ ਭੜਕੇ

ਹਾਰ ਤੋਂ ਬਾਅਦ ਸਿੱਧੂ ਮੂਸੇ ਵਾਲਾ ਨੇ ਇਕ ਪੋਸਟ ਸਾਂਝੀ ਕਰਕੇ ਲੋਕਾਂ ਦਾ ਧੰਨਵਾਦ ਕੀਤਾ ਸੀ। ਹੁਣ ਹਾਲ ਹੀ ’ਚ ਸਿੱਧੂ ਮੂਸੇ ਵਾਲਾ ਨੇ ਆਪਣੇ ਦੁਬਈ ਸ਼ੋਅ ਦੌਰਾਨ ਹਾਰ ਤੋਂ ਬਾਅਦ ਆਪਣੀ ਭੜਾਸ ਕੱਢੀ ਹੈ।

ਸਿੱਧੂ ਮੂਸੇ ਵਾਲਾ ਨੇ ਕਿਹਾ ਕਿ ਜਿੱਤਣ ਵਾਲੇ ਦੀ ਚਰਚਾ ਘੱਟ ਹੋਈ ਤੇ ਇਹ ਗੱਲ ਜ਼ਿਆਦਾ ਫੈਲੀ ਕਿ ਉਹ ਚੋਣ ਹਾਰ ਗਏ ਹਨ। ਸਿੱਧੂ ਨੇ ਇਹ ਵੀ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਅੱਜ ਮੁੱਖ ਮੰਤਰੀ ਹਨ ਪਰ ਇਕ ਸਮੇਂ ਉਨ੍ਹਾਂ ਦੀ ਜ਼ਮਾਨਤ ਜ਼ਬਤ ਹੋ ਗਈ ਸੀ।

ਸਿੱਧੂ ਨੇ ਕਿਹਾ ਕਿ ਉਨ੍ਹਾਂ ਨੂੰ 40 ਹਜ਼ਾਰ ਵੋਟਾਂ ਪਈਆਂ ਹਨ ਤੇ ਉਨ੍ਹਾਂ ਦੀ ਜ਼ਮਾਨਤ ਜ਼ਬਤ ਨਹੀਂ ਹੋਈ। ਆਪਣੇ ਲੋਕਾਂ ਨੂੰ ਅਪੀਲ ਕਰਦਿਆਂ ਸਿੱਧੂ ਨੇ ਕਿਹਾ ਕਿ ਜੇਕਰ ਉਨ੍ਹਾਂ ਵਲੋਂ ਜਿਤਾਇਆ ਉਮੀਦਵਾਰ ਆਪਣੇ ਹੱਥ ਖੜ੍ਹੇ ਕਰ ਦੇਵੇਗਾ ਤਾਂ ਉਹ ਇਸ ਹਾਰੇ ਹੋਏ ਕੋਲ ਆ ਜਾਣ, ਉਹ ਆਪਣੇ ਲੋਕਾਂ ਦੀ ਪੂਰੀ ਮਦਦ ਕਰਨਗੇ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News