ਮੌਤ ਤੋਂ ਪਹਿਲਾਂ ਸਿਧਾਰਥ ਸ਼ੁਕਲਾ ਮਾਂ ਰੀਤਾ ਸ਼ੁਕਲਾ ਨਾਲ ਆਏ ਸਨ ਨਜ਼ਰ, ਵੇਖੋ ਆਖਰੀ ਤਸਵੀਰਾਂ

Thursday, Sep 02, 2021 - 01:23 PM (IST)

ਮੌਤ ਤੋਂ ਪਹਿਲਾਂ ਸਿਧਾਰਥ ਸ਼ੁਕਲਾ ਮਾਂ ਰੀਤਾ ਸ਼ੁਕਲਾ ਨਾਲ ਆਏ ਸਨ ਨਜ਼ਰ, ਵੇਖੋ ਆਖਰੀ ਤਸਵੀਰਾਂ

ਮੁੰਬਈ (ਬਿਊਰੋ) - ਬਾਲੀਵੁੱਡ ਅਦਾਕਾਰ ਤੇ ਰਿਐਲਿਟੀ ਟੀ. ਵੀ. ਸ਼ੋਅ 'ਬਿੱਗ ਬੌਸ 13' ਦੇ ਜੇਤੂ ਸਿਧਾਰਥ ਸ਼ੁਕਲਾ ਦੀ 40 ਸਾਲ ਦੀ ਉਮਰ 'ਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਹੈ। ਉਨ੍ਹਾਂ ਦੀ ਮੌਤ ਨਾਲ ਟੀ. ਵੀ. ਇੰਡਸਟਰੀ ਦੇ ਨਾਲ-ਨਾਲ ਪੰਜਾਬੀ ਕਲਾਕਾਰ ਵੀ ਸਦਮੇ 'ਚ ਹਨ। 

PunjabKesari

ਦੱਸ ਦਈਏ ਕਿ ਮੁੰਬਈ ਦੇ ਕੂਪਰ ਹਸਪਤਾਲ ਨੇ ਸਿਧਾਰਥ ਸ਼ੁਕਲਾ ਦੇ ਦਿਹਾਂਤ ਦੀ ਪੁਸ਼ਟੀ ਕੀਤੀ ਹੈ। ਦੱਸਿਆ ਜਾ ਰਿਹਾ ਹੈ ਕਿ ਸਿਧਾਰਥ ਸ਼ੁਕਲਾ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ ਹੈ।

PunjabKesari

ਜਾਣਕਾਰੀ ਮੁਤਾਬਕ, ਸਿਧਾਰਥ ਸ਼ੁਕਲਾ ਨੇ ਰਾਤ ਨੂੰ ਸੌਣ ਤੋਂ ਪਹਿਲਾਂ ਦਵਾਈ ਖਾਧੀ ਸੀ ਪਰ ਉਸ ਤੋਂ ਬਾਅਦ ਉਹ ਉੱਠ ਹੀ ਨਾ ਸਕੇ। ਹਸਪਤਾਲ ਨੇ ਬਾਅਦ 'ਚ ਪੁਸ਼ਟੀ ਕੀਤੀ ਕਿ ਸਿਧਾਰਥ ਸ਼ੁਕਲਾ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ ਹੈ।

PunjabKesari

ਅਜਿਹੀ ਸਥਿਤੀ 'ਚ ਅਸੀਂ ਤੁਹਾਡੇ ਲਈ ਸਿਧਾਰਥ ਸ਼ੁਕਲਾ ਦੀਆਂ ਕੁਝ ਆਖਰੀ ਤਸਵੀਰਾਂ ਲੈ ਕੇ ਆਏ ਹਾਂ, ਜਦੋਂ ਉਨ੍ਹਾਂ ਨੂੰ ਮੌਤ ਤੋਂ ਪਹਿਲਾਂ ਮੁੰਬਈ 'ਚ ਆਪਣੀ ਮਾਂ ਰੀਟਾ ਸ਼ੁਕਲਾ ਨਾਲ ਪਾਪਰਾਜ਼ੀ ਦੁਆਰਾ ਵੇਖਿਆ ਗਿਆ ਸੀ। ਇਸ ਖਬਰ ਨਾਲ ਪੂਰੇ ਬਾਲੀਵੁੱਡ ਅਤੇ ਟੈਲੀਵਿਜ਼ਨ ਇੰਡਸਟਰੀ 'ਚ ਸੋਗ ਦੀ ਲਹਿਰ ਹੈ। ਇਸ ਖ਼ਬਰ ਨੂੰ ਜਾਣ ਕੇ ਹਰ ਕੋਈ ਹੈਰਾਨ ਹੈ ਅਤੇ ਕੋਈ ਵੀ ਵਿਸ਼ਵਾਸ ਨਹੀਂ ਕਰ ਰਿਹਾ ਕਿ ਸਿਧਾਰਥ ਸ਼ੁਕਲਾ ਹੁਣ ਸਾਡੇ ਵਿਚਕਾਰ ਨਹੀਂ ਹਨ।

PunjabKesari
ਸਿਧਾਰਥ ਸ਼ੁਕਲਾ ਦੀਆਂ ਇਹ ਤਸਵੀਰਾਂ ਦੇਖਣ ਤੋਂ ਬਾਅਦ, ਕੋਈ ਵੀ ਵਿਸ਼ਵਾਸ ਨਹੀਂ ਕਰ ਸਕਦਾ ਕਿ ਸਿਧਾਰਥ ਨੂੰ ਦਿਲ ਦਾ ਦੌਰਾ ਪੈ ਸਕਦਾ ਹੈ। ਇਨ੍ਹਾਂ ਤਸਵੀਰਾਂ 'ਚ ਸਿਧਾਰਥ ਬਿਲਕੁਲ ਫਿੱਟ ਅਤੇ ਫਾਈਨ ਲੱਗ ਰਹੇ ਸਨ।


author

sunita

Content Editor

Related News