ਪੰਜਾਬ ਪੁੱਜੇ ਸਿਧਾਰਥ ਸ਼ੁਕਲਾ ਨੇ ਚਲਾਇਆ ਗੱਡਾ, ਸ਼ਹਿਨਾਜ਼ ਨਾਲ ਇੰਝ ਕੀਤੀ ਮਸਤੀ

11/09/2020 2:25:14 PM

ਜਲੰਧਰ (ਬਿਊਰੋ)– ‘ਬਿੱਗ ਬੌਸ 13’ ਦੇ ਜੇਤੂ ਸਿਧਾਰਥ ਸ਼ੁਕਲਾ ਇਨ੍ਹੀਂ ਦਿਨੀਂ ਪੰਜਾਬ ’ਚ ਮਸਤੀ ਕਰਦੇ ਨਜ਼ਰ ਆ ਰਹੇ ਹਨ। ਸਿਧਾਰਥ ਸ਼ੁਕਲਾ ਸ਼ਹਿਨਾਜ਼ ਕੌਰ ਗਿੱਲ ਨਾਲ ਹਾਲ ਹੀ ’ਚ ਚੰਡੀਗੜ੍ਹ ਏਅਰਪੋਰਟ ’ਤੇ ਦੇਖੇ ਗਏ ਸਨ। ਪੰਜਾਬ ’ਚ ਸ਼ੂਟਿੰਗ ਤੇ ਕੰਮ ਦੇ ਸਿਲਸਿਲੇ ’ਚ ਪੁੱਜੇ ਸਿਧਾਰਥ ਦੀਆਂ ਸੋਸ਼ਲ ਮੀਡੀਆ ’ਤੇ ਕਈ ਵੀਡੀਓਜ਼ ਸਾਹਮਣੇ ਆ ਰਹੀਆਂ ਹਨ, ਜਿਨ੍ਹਾਂ ’ਚ ਉਹ ਖੂਬ ਮਸਤੀ ਕਰਦੇ ਦਿਖਾਈ ਦੇ ਰਹੇ ਹਨ।

ਸਿਧਾਰਥ ਨੇ ਇੰਸਟਾਗ੍ਰਾਮ ’ਤੇ ਜੋ ਪਹਿਲੀ ਪੋਸਟ ਸ਼ੇਅਰ ਕੀਤੀ ਹੈ, ਉਸ ’ਚ ਉਹ ਪੰਜਾਬ ਦੇ ਖੇਤਾਂ ’ਚ ਖੜ੍ਹੇ ਹਨ ਤੇ ਕੈਪਸ਼ਨ ’ਚ ਲਿਖਦੇ ਹਨ, ‘Turning fields into reels... #Punjab.’

 
 
 
 
 
 
 
 
 
 
 
 
 
 

Turning fields into reels.. #Punjab

A post shared by Sidharth Shukla (@realsidharthshukla) on Nov 8, 2020 at 3:46am PST

ਉਥੇ ਦੂਜੀ ਪੋਸਟ ’ਚ ਸਿਧਾਰਥ ਨੇ ਇਕ ਵੀਡੀਓ ਸ਼ੇਅਰ ਕੀਤੀ ਹੈ, ਜਿਸ ’ਚ ਉਹ ਗੱਡਾ ਚਲਾ ਰਹੇ ਹਨ। ਵੀਡੀਓ ਦੇ ਪਿੱਛੇ ਸਵਰਗੀ ਕੁਲਦੀਪ ਮਾਣਕ ਦਾ ਗੀਤ ‘ਪੁੱਤ ਜੱਟਾਂ ਦਾ’ ਸੁਣਾਈ ਦੇ ਰਿਹਾ ਹੈ ਤੇ ਇਸ ਵੀਡੀਓ ਨਾਲ ਸਿਧਾਰਥ ਨੇ ਲਿਖਿਆ, ‘#desistyle #punjabilife #sidharthshukla 💪🏻👌🏻.’

 
 
 
 
 
 
 
 
 
 
 
 
 
 

#desistyle #punjabilife #sidharthshukla 💪🏻👌🏻

A post shared by Sidharth Shukla (@realsidharthshukla) on Nov 8, 2020 at 6:00am PST

ਪੰਜਾਬ ’ਚ ਸ਼ਹਿਨਾਜ਼ ਨਾਲ ਸਿਧਾਰਥ ਆਏ ਹੋਣ ਤੇ ਉਸ ਨਾਲ ਕੁਝ ਪੋਸਟ ਨਾ ਕਰਨ, ਇਹ ਕਿਵੇਂ ਹੋ ਸਕਦਾ ਹੈ। ਸਿਧਾਰਥ ਨੇ ਸ਼ਹਿਨਾਜ਼ ਨਾਲ ਵੀ ਇਕ ਵੀਡੀਓ ਸ਼ੇਅਰ ਕੀਤੀ ਹੈ, ਜਿਸ ’ਚ ਉਨ੍ਹਾਂ ਨਾਲ ਟੋਨੀ ਕੱਕੜ ਵੀ ਨਜ਼ਰ ਆ ਰਿਹਾ ਹੈ। ਟੋਨੀ ਕੱਕੜ ਦੇ ਗੀਤ ’ਤੇ ਸਿਧਾਰਥ ਤੇ ਸ਼ਹਿਨਾਜ਼ ਖੂਬ ਮਸਤੀ ਕਰਦੇ ਨਜ਼ਰ ਆ ਰਹੇ ਹਨ।

 
 
 
 
 
 
 
 
 
 
 
 
 
 

Laila by my bro @tonykakkar ❤️ @shehnaazgill @anshul300 @raghav.sharma.14661

A post shared by Sidharth Shukla (@realsidharthshukla) on Nov 8, 2020 at 4:46pm PST

ਇਨ੍ਹਾਂ ਤਸਵੀਰਾਂ ਤੇ ਵੀਡੀਓਜ਼ ਨੂੰ ਦੇਖ ਕੇ ਇਹ ਕਿਆਸ ਲਗਾਈ ਜਾ ਰਹੀ ਹੈ ਕਿ ਸ਼ਹਿਨਾਜ਼ ਤੇ ਸਿਧਾਰਥ ਟੋਨੀ ਕੱਕੜ ਦੇ ਅਗਲੇ ਗੀਤ ’ਚ ਇਕੱਠੇ ਨਜ਼ਰ ਆਉਣ ਵਾਲੇ ਹਨ। ਜਿਸ ਦੀ ਸ਼ੂਟਿੰਗ ਉਹ ਪੰਜਾਬ ’ਚ ਕਰ ਰਹੇ ਹਨ।


Rahul Singh

Content Editor

Related News