ਸਿਧਾਰਥ ਦੀ ਮੌਤ ਦੇ ਸਦਮੇ ''ਚ ਸ਼ਹਿਨਾਜ਼ ਨੇ ਛੱਡਿਆ ਖਾਣਾ-ਪੀਣਾ, ਦਿਲ ''ਤੇ ਪੱਥਰ ਧਰ ਸ਼ੁਕਲਾ ਦੀ ਮਾਂ ਕਰ ਰਹੀ ਇਹ ਕੰਮ

Monday, Sep 06, 2021 - 04:36 PM (IST)

ਸਿਧਾਰਥ ਦੀ ਮੌਤ ਦੇ ਸਦਮੇ ''ਚ ਸ਼ਹਿਨਾਜ਼ ਨੇ ਛੱਡਿਆ ਖਾਣਾ-ਪੀਣਾ, ਦਿਲ ''ਤੇ ਪੱਥਰ ਧਰ ਸ਼ੁਕਲਾ ਦੀ ਮਾਂ ਕਰ ਰਹੀ ਇਹ ਕੰਮ

ਮੁੰਬਈ (ਬਿਊਰੋ) - ਰਿਐਲਿਟੀ ਟੀ. ਵੀ. ਸ਼ੋਅ 'ਬਿੱਗ ਬੌਸ 13' ਦੇ ਜੇਤੂ ਸਿਧਾਰਥ ਸ਼ੁਕਲਾ ਦਾ 2 ਸਤੰਬਰ ਨੂੰ ਦਿਹਾਂਤ ਹੋ ਗਿਆ। 40 ਸਾਲ ਦੀ ਉਮਰ 'ਚ ਹਾਰਟ ਅਟੈਕ ਦੇ ਚੱਲਦਿਆਂ ਦੁਨੀਆ ਨੂੰ ਅਲਵਿਦਾ ਆਖ ਗਏ। ਸਿਧਾਰਥ ਸ਼ੁਕਲਾ ਦੇ ਅਚਾਨਕ ਹੋਏ ਦਿਹਾਂਚ ਨਾਲ ਉਨ੍ਹਾਂ ਦੇ ਘਰ 'ਚ ਮਾਤਮ ਛਾਇਆ ਹੋਇਆ ਹੈ। ਉਥੇ ਹੀ ਉਨ੍ਹਾਂ ਦੀ ਕਰੀਬੀ ਦੋਸਤ ਸ਼ਹਿਨਾਜ਼ ਕੌਰ ਤਾਂ ਪੂਰੀ ਤਰ੍ਹਾਂ ਸੁੱਧ-ਬੁੱਧ ਗੁਆ ਬੈਠੀ ਹੈ। 3 ਸਤੰਬਰ ਨੂੰ ਸਿਧਾਰਥ ਦੇ ਅੰਤਿਮ ਸੰਸਕਾਰ ਦੌਰਾਨ ਜਦੋਂ ਸ਼ਹਿਨਾਜ਼ ਭਰਾ ਸ਼ਹਿਬਾਜ਼ ਨਾਲ ਉਸ਼ੀਵਾੜਾ ਸ਼ਮਸ਼ਾਨਘਾਟ ਪਹੁੰਚੀ ਤਾਂ ਉਸ ਦੀ ਹਾਲਤ ਵੇਖ ਹਰ ਕੋਈ ਹੈਰਾਨ ਗਿਆ ਸੀ।

PunjabKesari

ਸ਼ਹਿਨਾਜ਼ ਸਿਧਾਰਥ ਦੀ ਮ੍ਰਿਤਕ ਦੇਹ ਨੂੰ ਵੇਖ ਕੇ ਚਿਲਾਉਣ ਲੱਗੀ ਸੀ। ਇੰਨਾਂ ਹੀ ਨਹੀਂ ਉਹ ਸਿਧਾਰਥ ਦੇ ਪੈਰ ਫੜ੍ਹ ਕੇ ਮੰਮੀ ਜੀ ਮੇਰਾ ਬੱਚਾ, ਮੇਰਾ ਬੱਚਾ ਬੋਲਦੀ ਰਹੀ। ਉਥੇ ਹੀ ਜਦੋਂ ਸਿਧਾਰਥ ਦੀ ਮ੍ਰਿਤਕ ਦੇਹ ਨੂੰ ਅਗਨੀ ਦਿੱਤੀ ਗਈ ਤਾਂ ਇਕ ਜਗ੍ਹਾ ਬੈਠ ਕੇ ਉਸ ਨੂੰ ਲਗਾਤਾਰ ਵੇਖਦੀ ਰਹੀ। ਅੰਤਿਮ ਸੰਸਕਾਰ ਤੋਂ ਬਾਅਦ ਸ਼ਹਿਨਾਜ਼ ਸ਼ਮਸ਼ਾਨਘਾਟ 'ਚ ਬੇਸੁੱਧ ਹੋ ਕੇ ਜ਼ਮੀਨ 'ਤੇ ਡਿੱਗ ਗਈ। ਸ਼ਹਿਨਾਜ਼ ਦੀ ਇਹ ਹਾਲਤ ਵੇਖ ਕੇ ਉਸ ਦੇ ਫੈਨਜ਼ ਕਾਫ਼ੀ ਪ੍ਰੇਸ਼ਾਨ ਹੋ ਰਹੇ ਹਨ। ਉਹ ਹਰ ਪਲ ਹੁਣ ਸਿਰਫ਼ ਸ਼ਹਿਨਾਜ਼ ਦੀ ਹੀ ਚਿੰਤਾ ਕਰ ਰਹੇ ਹਨ। ਇਸੇ ਦੌਰਾਨ ਸ਼ਹਿਨਾਜ਼ ਦੀ ਹਾਲਤ ਨੂੰ ਲੈ ਕੇ ਇਕ ਖ਼ਬਰ ਆਈ ਹੈ। ਖ਼ਬਰ ਹੈ ਕਿ ਸਿਧਾਰਥ ਦੇ ਗਮ 'ਚ ਡੁੱਬੀ ਸ਼ਹਿਨਾਜ਼ ਬਹੁਤ ਮੁਸ਼ਕਿਲ ਨਾਲ ਸੋ ਰਹੀ ਹੈ। ਉਸ ਨੇ ਖਾਣਾ ਪੀਣਾ ਤੱਕ ਘਟਾ ਦਿੱਤਾ ਹੈ। 

PunjabKesari

ਸ਼ਹਿਨਾਜ਼ ਦੀ ਇਸ ਹਾਲਤ ਨੂੰ ਵੇਖ ਜਿਥੇ ਇਕ ਪਾਸੇ ਉਸ ਦਾ ਭਰਾ ਹਰ ਪਲ ਉਸ ਨਾਲ ਖੜ੍ਹਾ ਹੈ, ਉਥੇ ਹੀ ਸਿਧਾਰਥ ਦੀ ਮਾਂ ਨੇ ਵੀ ਆਪਣਾ ਗਮ ਭੁਲਾ ਕੇ ਸ਼ਹਿਨਾਜ਼ ਦੀ ਦੇਖਭਾਲ ਕਰ ਰਹੀ ਹੈ। ਸੂਤਰਾਂ ਮੁਤਾਬਕ, ਸ਼ਹਿਨਾਜ਼ ਦੀ ਸਥਿਤੀ ਬਾਰੇ ਦੱਸਿਆ ਜਾ ਰਿਹਾ ਹੈ ਕਿ ''ਇਸ ਨੁਕਸਾਨ ਦਾ ਕੋਈ ਮੁਕਾਬਲਾ ਨਹੀਂ ਹੈ ਅਤੇ ਸ਼ਹਿਨਾਜ਼ ਕੁਝ ਹੋਰ ਸਮਾਂ ਸਦਮੇ 'ਚ ਰਹੇਗੀ।'' ਅਫਸੋਸ ਦੀ ਗੱਲ ਹੈ ਕਿ ਉਹ ਠੀਕ ਤਰ੍ਹਾਂ ਸੋ ਵੀ ਨਹੀਂ ਅਤੇ ਨਾਲ ਕੁਝ ਖਾ-ਪੀ ਰਹੀ ਹੈ। ਇਸ ਤੋਂ ਇਲਾਵਾ ਉਹ ਕਿਸੇ ਨਾਲ ਬਹੁਤੀ ਗੱਲ ਵੀ ਨਹੀਂ ਕਰ ਰਹੀ। ਇਸ ਸਥਿਤੀ 'ਚ ਉਸ ਨੂੰ ਇਕੱਲੇ ਛੱਡਿਆ ਨਹੀਂ ਜਾ ਸਕਦਾ। ਸਿਧਾਰਥ ਦੀ ਮਾਂ ਉਸ ਲਈ ਮਜ਼ਬੂਤ ਬਣ ਰਹੀ ਹੈ ਅਤੇ ਇਸ ਦੁਖ ਦੀ ਘੜੀ 'ਚ ਉਹ ਉਸ ਦਾ ਸਾਥ ਬਿਲਕੁਲ ਨਹੀਂ ਛੱਡ ਰਹੀ ਹੈ।

PunjabKesari

6 ਸਤੰਬਰ ਨੂੰ ਹੈ ਪ੍ਰੇਅਰ ਮੀਟ
ਅੱਜ ਸੋਮਵਾਰ ਨੂੰ ਸਿਧਾਰਥ ਦੀ ਫੈਮਿਲੀ ਨੇ ਪ੍ਰੇਅਰ ਮੀਟ ਰੱਖੀ ਹੈ। ਇਸ ਪ੍ਰੇਅਰ ਮੀਟ 'ਚ ਇਕ ਜ਼ੂਮ ਲਿੰਕ ਦੇ ਜ਼ਰੀਏ ਸਿਧਾਰਥ ਦੀ ਫੈਨਜ਼ ਵੀ ਸ਼ਾਮਲ ਹੋ ਸਕਦੇ ਹਨ।

ਦੋਵੇਂ ਇੱਕ-ਦੂਜੇ ਨੂੰ ਕਰਦੇ ਸਨ ਪਿਆਰ
'ਬਿੱਗ ਬੌਸ 13' ਦੇ ਮੁਕਾਬਲੇਬਾਜ਼ ਅਤੇ ਗਾਇਕ ਅਬੂ ਮਲਿਕ ਨੇ ਵੀ ਈਟਾਈਮਜ਼ ਨਾਲ ਗੱਲਬਾਤ ਕਰਦਿਆਂ ਕਿਹਾ ਕਿ ''ਸ਼ਹਿਨਾਜ਼ ਗਿੱਲ ਸਿਧਾਰਥ ਨਾਲ ਵਿਆਹ ਕਰਨਾ ਚਾਹੁੰਦੀ ਸੀ।'' ਅਬੂ ਮਲਿਕ ਨੇ ਕਿਹਾ ਕਿ ''ਇੱਕ ਵਾਰ ਸ਼ਹਿਨਾਜ਼ ਨੇ ਉਸ ਨੂੰ ਕਿਹਾ ਕਿ ਉਹ ਸਿਧਾਰਥ ਨੂੰ ਦੱਸ ਦੇਵੇ ਕਿ ਸਾਨੂੰ ਦੋਵਾਂ ਨੂੰ ਵਿਆਹ ਕਰਵਾ ਲੈਣਾ ਚਾਹੀਦਾ ਹੈ। ਇੰਨਾ ਹੀ ਨਹੀਂ, ਇੱਕ ਵਾਰ ਸਿਧਾਰਥ ਨੇ ਆਬੂ ਨੂੰ ਇਹ ਵੀ ਕਿਹਾ ਸੀ ਕਿ ਉਹ ਸ਼ਹਿਨਾਜ਼ ਨੂੰ ਬਹੁਤ ਪਿਆਰ ਕਰਦਾ ਹੈ।''

PunjabKesari

ਆਖ਼ਰੀ ਵਾਰ 'ਡਾਂਸ ਦੀਵਾਨੇ 3' ਤੇ 'ਬਿੱਗ ਬੌਸ ਓਟੀਟੀ' ਦੇ ਸੈੱਟ 'ਤੇ ਆਏ ਸਨ ਨਜ਼ਰ 
ਦੋਵੇਂ ਆਖਰੀ ਵਾਰ ਟੀ. ਵੀ. ਦੇ ਡਾਂਸ ਰਿਐਲਿਟੀ ਸ਼ੋਅ 'ਡਾਂਸ ਦੀਵਾਨੇ 3' ਅਤੇ 'ਬਿੱਗ ਬੌਸ ਓਟੀਟੀ' ਦੇ ਸੈੱਟ 'ਤੇ ਦੇਖੇ ਗਏ ਸਨ। ਇੱਥੇ ਦੋਵਾਂ ਨੇ ਹਰ ਵਾਰ ਦੀ ਤਰ੍ਹਾਂ ਲੋਕਾਂ ਦਾ ਦਿਲ ਜਿੱਤਿਆ ਸੀ, ਜਿਸ ਦੀਆਂ ਕਾਫ਼ੀ ਤਸਵੀਰਾਂ ਤੇ ਵੀਡੀਓਜ਼ ਸੋਸ਼ਲ ਮੀਡੀਆ 'ਤੇ ਵਾਇਰਲ ਹੋਈਆਂ ਸਨ।


author

sunita

Content Editor

Related News