ਟੀਚਰ ਡੇਅ ''ਤੇ ਸਿਧਾਰਥ ਮਲਹੋਤਰਾ ਯਾਦ ਕੀਤੇ ਪੁਰਾਣੇ ਦਿਨ

Friday, Sep 06, 2024 - 04:05 PM (IST)

ਟੀਚਰ ਡੇਅ ''ਤੇ ਸਿਧਾਰਥ ਮਲਹੋਤਰਾ ਯਾਦ ਕੀਤੇ ਪੁਰਾਣੇ ਦਿਨ

ਮੁੰਬਈ- ਬਾਲੀਵੁੱਡ ਅਦਾਕਾਰ ਸਿਧਾਰਥ ਮਲਹੋਤਰਾ ਨੇ ਅਧਿਆਪਕ ਦਿਵਸ ਮੌਕੇ ਆਪਣੀ ਜ਼ਿੰਦਗੀ 'ਚ ਮਿਲਣ ਵਾਲੇ ਹਰ ਵਿਅਕਤੀ ਦਾ ਧੰਨਵਾਦ ਕੀਤਾ ਹੈ। ਉਸ ਨੇ ਲਿਖਿਆ ਕਿ ਕਿਵੇਂ ਉਸ ਦਾ ਜੀਵਨ ਸਕੂਲ ਦੇ ਖੇਡ ਦੇ ਮੈਦਾਨ ਤੋਂ ਲੈ ਕੇ ਫ਼ਿਲਮ ਦੇ ਸੈੱਟਾਂ ਤੱਕ ਇੱਕ ਵੱਡਾ ਕਲਾਸਰੂਮ ਰਿਹਾ ਹੈ। ਇਸ ਸਬੰਧੀ ਉਸ ਨੇ ਇੰਸਟਾਗ੍ਰਾਮ 'ਤੇ ਪੋਸਟ ਸਾਂਝੀ ਕੀਤੀ ਹੈ। ਇਸ ਪੋਸਟ ਨੂੰ ਸਿਧਾਰਥ ਨੇ ਕੈਪਸ਼ਨ ਦਿੱਤੀ ਹੈ, 'ਸਿਧਾਰਥ ਮਲਹੋਤਰਾ ਵੱਲੋਂ ਨਿਭਾਏ ਕਿਰਦਾਰਾਂ ਤੋਂ ਸਿਖਣਯੋਗ ਗੱਲਾਂ।' ਇਸ ਦੇ ਨਾਲ ਹੀ ਉਸ ਨੇ ਆਪਣੀਆਂ ਵੱਖਰੀਆਂ-ਵੱਖਰੀਆਂ ਫਿਲਮਾਂ 'ਚ ਨਿਭਾਏ ਗਏ ਕਿਰਦਾਰਾਂ ਦੇ ਕੁਝ ਡਾਇਲਾਗ ਵੀ ਲਿਖੇ ਹਨ। 'ਕਪੂਰ ਐਂਡ ਸਨਜ਼' 'ਚ ਸਿਧਾਰਥ ਨੇ ਅਰਜੁਨ ਦਾ ਕਿਰਦਾਰ ਨਿਭਾਇਆ ਸੀ।

PunjabKesari

ਇਸ 'ਚ ਉਸ ਦਾ ਡਾਇਲਾਗ ਸੀ, 'ਪਰਿਵਾਰ ਹੀ ਸਾਡੀ ਸਭ ਤੋਂ ਵੱਡੀ ਤਾਕਤ ਹੈ ਤੇ ਅਸੀਂ ਇਕਜੁੱਟਤਾ ਨਾਲ ਕਿਸੇ ਵੀ ਮੁਸੀਬਤ 'ਚੋਂ ਬਾਹਰ ਨਿਕਲ ਸਕਦੇ ਹਾਂ।' 'ਏਕ ਵਿਲੇਨ' ਫ਼ਿਲਮ 'ਚੋਂ ਸਿਧਾਰਥ ਨੇ ਲਿਖਿਆ, ‘ਬੇਇਨਸਾਫ਼ੀ ਨਾਲ ਸਾਧਾਰਨ ਵਿਅਕਤੀ ਡਟ ਕੇ ਲੜ ਸਕਦਾ ਹੈ।' ਅਗਲਾ ਡਾਇਲਾਗ ਫ਼ਿਲਮ 'ਸਟੂਡੈਂਟ ਆਫ ਦਾ ਯੀਅਰ' ਵਿੱਚੋਂ ਹੈ, ਜਿਸ 'ਚ ਉਸ ਨੇ ਲਿਖਿਆ, ‘ਜ਼ਿੰਦਗੀ ਕੁਝ ਸਿੱਖਣ ਅਤੇ ਅੱਗੇ ਵਧਣ ਬਾਰੇ ਹੈ, ਸਿਰਫ ਜਿੱਤਣ ਬਾਰੇ ਨਹੀਂ।' ਸਿਧਾਰਥ ਨੇ ਅੱਗੇ ਲਿਖਿਆ, ‘ਹਰ ਵਿਅਕਤੀ ਜਿਸ ਨੂੰ ਮੈਂ ਮਿਲਿਆ ਹਾਂ ਉਸ ਨੇ ਮੇਰੇ ਜੀਵਨ ’ਤੇ ਆਪਣੀ ਛਾਪ ਛੱਡੀ ਹੈ। ਤੁਹਾਡੇ ਵਿੱਚੋਂ ਹਰ ਇੱਕ ਦਾ ਧੰਨਵਾਦ। ਟੀਚਰ ਡੇਅ ਦੀਆਂ ਮੁਬਾਰਕਾਂ!'

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Priyanka

Content Editor

Related News