ਲੈਕਮੇ ਫੈਸ਼ਨ ਵੀਕ ''ਚ ਸਿਧਾਂਤ ਚਤੁਰਵੇਦੀ ਨੇ ਦਿਖਾਇਆ ਜ਼ਬਰਦਸਤ ਸਵੈਗ

Monday, Mar 23, 2026 - 11:49 AM (IST)

ਲੈਕਮੇ ਫੈਸ਼ਨ ਵੀਕ ''ਚ ਸਿਧਾਂਤ ਚਤੁਰਵੇਦੀ ਨੇ ਦਿਖਾਇਆ ਜ਼ਬਰਦਸਤ ਸਵੈਗ

ਮੁੰਬਈ (ਏਜੰਸੀ)- ਬਾਲੀਵੁੱਡ ਅਦਾਕਾਰ ਸਿਧਾਂਤ ਚਤੁਰਵੇਦੀ ਨੇ ਲੈਕਮੇ ਫੈਸ਼ਨ ਵੀਕ ਵਿੱਚ ਆਪਣੀ ਰੈਂਪ ਵਾਕ ਨੂੰ ਆਪਣੇ ਸਹਿਜ ਸਵੈਗ, ਕੂਲ ਅੰਦਾਜ਼ ਅਤੇ ਪ੍ਰਭਾਵਸ਼ਾਲੀ ਸਟੇਜ ਮੌਜੂਦਗੀ ਨਾਲ ਇਕ ਯਾਦਗਾਰੀ ਪਲ ਵਿੱਚ ਬਦਲ ਦਿੱਤਾ। ਸਿਧਾਂਤ ਨੇ ਪੂਰੇ ਆਤਮਵਿਸ਼ਵਾਸ ਅਤੇ ਆਪਣੇ ਬੇਫਿਕਰ ਸਿਗਨੇਚਰ ਸਟਾਈਲ ਨਾਲ ਰੈਂਪ 'ਤੇ ਉਤਰਦੇ ਹੀ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚ ਲਿਆ। ਇਸ ਪਲ ਨੂੰ ਖਾਸ ਬਣਾਉਣ ਵਾਲੀ ਗੱਲ ਸੀ ਉਨ੍ਹਾਂ ਦਾ ਆਪਣੇ ਹੀ ਬਣਾਏ ਹੋਏ ਟ੍ਰੈਕ 'ਤੇ ਵਾਕ ਕਰਨਾ, ਜਿਸ ਨੇ ਇਸ ਪੂਰੇ ਸ਼ੋਅ ਨੂੰ ਨਿੱਜੀ ਬਣਾ ਦਿੱਤਾ।

ਹਰ ਕਦਮ ਨਾਲ ਉਨ੍ਹਾਂ ਨੇ ਐਟੀਟਿਊਡ, ਰਿਧਮ ਅਤੇ ਰਾਅ ਐਨਰਜੀ ਦਿਖਾਈ, ਜੋ ਉਨ੍ਹਾਂ ਨੂੰ ਭੀੜ ਤੋਂ ਵੱਖ ਬਣਾਉਂਦੀ ਹੈ। ਇਹ ਸਿਫਰ ਫੈਸ਼ਨ ਨਹੀਂ ਸੀ, ਇਹ ਇਕ ਪੂਰੀ ਵਾਈਬ ਸੀ। ਬੋਲਡ ਅਤੇ ਕੰਟੈਂਪਰਰੀ ਆਊਟਫਿਟ ਵਿੱਚ ਨਜ਼ਰ ਆਏ ਸਿਧਾਂਤ ਨੇ ਸਿਰਫ ਸਟਾਈਲ ਹੀ ਨਹੀਂ, ਸਗੋਂ ਆਪਣੀ ਮੌਜੂਦਗੀ ਵੀ ਸ਼ਾਨਦਾਰ ਤਰੀਕੇ ਨਾਲ ਪੇਸ਼ ਕੀਤੀ, ਜੋ ਕਿ ਸਹਿਜ, ਆਤਮਵਿਸ਼ਵਾਸੀ ਅਤੇ ਪੂਰੀ ਤਰ੍ਹਾਂ ਕੂਲ ਸੀ। ਜ਼ਿਕਰਯੋਗ ਹੈ ਕਿ ਸਿਧਾਂਤ ਚਤੁਰਵੇਦੀ ਆਪਣੀ ਦਮਦਾਰ ਅਦਾਕਾਰੀ ਦੇ ਨਾਲ-ਨਾਲ ਫੈਸ਼ਨ, ਮਿਊਜ਼ਿਕ ਅਤੇ ਪਰਫਾਰਮੈਂਸ ਦੀਆਂ ਸੀਮਾਵਾਂ ਨੂੰ ਲਗਾਤਾਰ ਅੱਗੇ ਵਧਾਉਂਦੇ ਜਾ ਰਹੇ ਹਨ ਅਤੇ ਲੈਕਮੇ ਫੈਸ਼ਨ ਵਿੱਚ ਉਨ੍ਹਾਂ ਦੇ ਸਦਾਬਹਾਰ ਅੰਦਾਜ਼ ਨੇ ਇਸ ਗੱਲ ਨੂੰ ਸਾਬਿਤ ਕਰ ਦਿੱਤਾ ਹੈ।


author

cherry

Content Editor

Related News