ਕਰੀਅਰ ਤੇ ਪਿਆਰ ’ਚੋਂ ਸਿਧਾਂਤ ਚਤੁਰਵੇਦੀ ਨੂੰ ਚੁਣਨੀ ਪਈ ਇਕ ਚੀਜ਼, ਇੰਝ ਟੁੱਟਿਆ 4 ਸਾਲ ਪੁਰਾਣਾ ਰਿਸ਼ਤਾ

Tuesday, Mar 01, 2022 - 02:11 PM (IST)

ਕਰੀਅਰ ਤੇ ਪਿਆਰ ’ਚੋਂ ਸਿਧਾਂਤ ਚਤੁਰਵੇਦੀ ਨੂੰ ਚੁਣਨੀ ਪਈ ਇਕ ਚੀਜ਼, ਇੰਝ ਟੁੱਟਿਆ 4 ਸਾਲ ਪੁਰਾਣਾ ਰਿਸ਼ਤਾ

ਮੁੰਬਈ (ਬਿਊਰੋ)– ਅਦਾਕਾਰ ਸਿਧਾਂਤ ਚਤੁਰਵੇਦੀ ਆਪਣੀ ਫ਼ਿਲਮ ‘ਗਹਿਰਾਈਆਂ’ ਨੂੰ ਲੈ ਕੇ ਚਰਚਾ ’ਚ ਬਣੇ ਹੋਏ ਹਨ। ਇਸ ਫ਼ਿਲਮ ’ਚ ਸਿਧਾਂਤ ਚਤੁਰਵੇਦੀ ਦੇ ਦੀਪਿਕਾ ਪਾਦੁਕੋਣ ਨਾਲ ਬੋਲਡ ਸੀਨਜ਼ ਦੇ ਖ਼ੂਬ ਚਰਚੇ ਸਨ। ਸਿਧਾਂਤ ਆਪਣੀ ਨਿੱਜੀ ਜ਼ਿੰਦਗੀ ਨੂੰ ਜਨਤਕ ਨਾ ਕਰਨ ’ਚ ਵਿਸ਼ਵਾਸ ਰੱਖਦੇ ਹਨ।

ਹਾਲਾਂਕਿ ਉਨ੍ਹਾਂ ਨੇ ਹੁਣ ਖ਼ੁਲਾਸਾ ਕੀਤਾ ਹੈ ਕਿ ਇਕ ਸਮਾਂ ਸੀ, ਜਦੋਂ ਉਹ ਸੀਰੀਅਸ ਰਿਲੇਸ਼ਨਸ਼ਿਪ ’ਚ ਹੋਇਆ ਕਰਦੇ ਸਨ। ਸਿਧਾਂਤ ਨੇ ਦੱਸਿਆ ਕਿ ਫ਼ਿਲਮ ਇੰਡਸਟਰੀ ’ਚ ਆਉਣ ਤੋਂ ਪਹਿਲਾਂ ਉਹ ਸੀਰੀਅਸ ਰਿਲੇਸ਼ਨਸ਼ਿਪ ’ਚ ਸਨ। ਸਿਧਾਂਤ ਕੋਲੋਂ ਉਨ੍ਹਾਂ ਦੇ ਤਾਜ਼ਾ ਇੰਟਰਵਿਊ ’ਚ ਪੁੱਛਿਆ ਗਿਆ ਕਿ ਉਹ ਕਿਹੜਾ ਹਾਦਸਾ ਸੀ, ਜਿਸ ਨੇ ਉਨ੍ਹਾਂ ਨੂੰ ਬਦਲ ਕੇ ਰੱਖ ਦਿੱਤਾ।

ਇਹ ਖ਼ਬਰ ਵੀ ਪੜ੍ਹੋ : ਯੂ. ਕੇ. ’ਚ ਲਾਈਵ ਸ਼ੋਅ ਦੌਰਾਨ ਸ਼ੈਰੀ ਮਾਨ ਨਾਲ ਸਟੇਜ ’ਤੇ ਹੋਈ ਬਦਤਮੀਜ਼ੀ, ਪੁੱਟੇ ਵਾਲ (ਵੀਡੀਓ)

ਇਸ ’ਤੇ ਸਿਧਾਂਤ ਚਤੁਰਵੇਦੀ ਨੇ ਆਪਣੀ ਸਾਬਕਾ ਗਰਲਫਰੈਂਡ ਨਾਲ ਬ੍ਰੇਕਅੱਪ ਨੂੰ ਲੈ ਕੇ ਗੱਲਬਾਤ ਕੀਤੀ। ਸਿਧਾਂਤ ਨੇ ਦੱਸਿਆ ਕਿ ਉਨ੍ਹਾਂ ਨੇ 4 ਸਾਲਾਂ ਤਕ ਉਸ ਲੜਕੀ ਨੂੰ ਡੇਟ ਕੀਤਾ ਸੀ।

ਸਿਧਾਂਤ ਨੇ ਕਿਹਾ, ‘ਮੈਨੂੰ ਚੀਜ਼ਾਂ ਸਾਫ ਦਿਖਣੀਆਂ ਉਦੋਂ ਸ਼ੁਰੂ ਹੋਈਆਂ, ਜਦੋਂ ਮੈਂ 20 ਸਾਲ ਦਾ ਸੀ ਤੇ ਮੇਰਾ ਬਹੁਤ ਬੁਰਾ ਬ੍ਰੇਕਅੱਪ ਹੋਇਆ ਸੀ। ਮੈਂ ਉਸ ਲੜਕੀ ਨਾਲ ਚਾਰ ਸਾਲਾਂ ਤੋਂ ਸੀ ਤੇ ਸੈੱਟਲ ਹੋਣਾ ਚਾਹੁੰਦਾ ਸੀ। ਮੈਂ ਸਭ ਸੋਚਿਆ ਹੋਇਆ ਸੀ।’

ਉਸ ਨੇ ਅੱਗੇ ਕਿਹਾ, ‘ਉਹ ਸਿੰਪਲ ਜ਼ਿੰਦਗੀ ਚਾਹੁੰਦੀ ਸੀ। ਮੈਂ ਉਸ ਸਮੇਂ ਆਪਣੀ ਸੀ. ਏ. ਦੀ ਪੜ੍ਹਾਈ ਕਰ ਰਿਹਾ ਸੀ ਪਰ ਫਿਰ ਮੈਂ ਆਪਣੇ ਕਰੀਅਰ ਨੂੰ ਬਦਲਣ ਦਾ ਫ਼ੈਸਲਾ ਕੀਤਾ। ਇਹ ਚੀਜ਼ ਉਸ ਨੂੰ ਪਸੰਦ ਨਹੀਂ ਆਈ ਸੀ। ਅਸੀਂ ਜ਼ਿੰਦਗੀ ਤੋਂ ਦੋ ਅਲੱਗ ਚੀਜ਼ਾਂ ਚਾਹੁੰਦੇ ਸਨ। ਇਹ ਗੱਲ ਦਿਲ ਤੋੜਨ ਵਾਲੀ ਸੀ ਕਿਉਂਕਿ ਮੈਨੂੰ ਆਪਣੇ ਟੀਚੇ ਤੇ ਆਪਣੇ ਪਿਆਰ ’ਚੋਂ ਕਿਸੇ ਇਕ ਨੂੰ ਚੁਣਨਾ ਪੈਣਾ ਸੀ। ਮੈਂ ਟੀਚੇ ਨੂੰ ਚੁਣਿਆ ਸੀ। ਮੈਨੂੰ ਯਾਦ ਹੈ ਕਿ ਮੈਂ ਉਸ ਨੂੰ ਕਿਹਾ ਸੀ ਕਿ ਮੈਂ ਸਟੇਜ ’ਤੇ ਪੇਸ਼ਕਾਰੀ ਦੇਣਾ ਚਾਹੁੰਦਾ ਹਾਂ ਤੇ ਇਸ ਲਈ ਪੂਰੀ ਕੋਸ਼ਿਸ਼ ਕਰਾਂਗਾ ਤੇ ਅੱਜ ਮੈਂ ਇਥੇ ਹਾਂ।’

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News