ਰੈੱਡ ਸਾੜ੍ਹੀ ’ਚ ਬੋਲਡ ਦਿਖ ਰਹੀ ਸ਼ਵੇਤਾ ਤਿਵਾੜੀ, ਹੌਟਨੈੱਸ ਨੇ ਲਗਾਇਆ ਤੜਕਾ ( ਦੇਖੋ ਤਸਵੀਰਾਂ)
Thursday, Jul 21, 2022 - 11:18 AM (IST)
ਮੁੰਬਈ: ਟੀ.ਵੀ. ਇੰਡਸਟਰੀ ਦੀ ਖ਼ੂਬਸੂਰਤ ਅਦਾਕਾਰਾ ਸ਼ਵੇਤਾ ਤਿਵਾੜੀ ਆਪਣੀ ਖ਼ੂਬਸੂਰਤੀ ਨੂੰ ਲੈ ਕੇ ਚਰਚਾ ’ਚ ਰਹਿੰਦੀ ਹੈ। ਅਦਾਕਾਰਾ ਜੋ ਵੀ ਲੁੱਕ ਕੈਰੀ ਕਰਦੀ ਹੈ ਉਸ ’ਚ ਪਰਫ਼ੈਕਟ ਨਜ਼ਰ ਆਉਂਦੀ ਹੈ। ਪ੍ਰਸ਼ੰਸਕ ਅਦਾਕਾਰਾ ਦੀ ਖ਼ੂਬਸੂਰਤੀ ਦੇ ਦੀਵਾਨੇ ਹਨ। ਹਾਲ ਹੀ ’ਚ ਸ਼ਵੇਤਾ ਨੇ ਸਾੜ੍ਹੀ ਲੁੱਕ ’ਚ ਆਪਣੀਆਂ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ, ਜਿਨ੍ਹਾਂ ਨੂੰ ਕਾਫ਼ੀ ਦੇਖਿਆ ਜਾ ਰਿਹਾ ਹੈ।
ਲੁੱਕ ਦੀ ਗੱਲ ਕਰੀਏ ਤਾਂ ਸ਼ਵੇਤਾ ਰੈੱਡ ਸਾੜੀ ’ਚ ਨਜ਼ਰ ਆ ਰਹੀ ਹੈ। ਅਦਾਕਾਰਾ ਨੇ ਨਿਊਡ ਮੇਕਅੱਪ ਕੀਤਾ ਹੋਇਆ ਹੈ ਅਤੇ ਆਪਣੇ ਵਾਲ ਖੁੱਲ੍ਹੇ ਛੱਡਿਆ ਹੋਇਆ ਹੈ। ਅਦਾਕਾਰਾ ਦੀ ਬੰਦੀ ਉਸ ਦੀ ਲੁੱਕ ਨੂੰ ਚਾਰ-ਚੰਨ ਲਗਾ ਰਹੀ ਹੈ।
ਇਹ ਵੀ ਪੜ੍ਹੋ : ਅਦਨਾਨ ਸਾਮੀ ਨੇ ਪ੍ਰਸ਼ੰਸਕਾਂ ਨੂੰ ਦਿੱਤਾ ਝਟਕਾ, ਇੰਸਟਾਗ੍ਰਾਮ ’ਤੇ ਪੋਸਟਾਂ ਡਿਲੀਟ ਕਰ ਕਿਹਾ ਅਲਵਿਦਾ
ਇਸ ਦੇ ਨਾਲ ਅਦਾਕਾਰਾ ਨੇ ਰਾਊਂਡ ਈਅਰਰਿੰਗ ਵੀ ਪਾਏ ਹਨ। ਜੋ ਅਦਾਕਾਰਾ ਨੂੰ ਬੇਹੱਦ ਜੱਚ ਰਹੇ ਹਨ। ਰੈੱਡ ਸਾੜ੍ਹੀ ’ਚ ਅਦਾਕਾਰਾ ਬੇਹੱਦ ਹੌਟ ਲੱਗ ਰਹੀ ਹੈ।
ਇਹ ਵੀ ਪੜ੍ਹੋ : ਤਾਰਾ ਨੇ ਅਰਜੁਨ ਕਪੂਰ ਨਾਲ ਸੈੱਟ 'ਤੇ ਮਸਤੀ ਕਰਦਿਆਂ ਦੀਆਂ ਤਸਵੀਰਾਂ ਕੀਤੀਆਂ ਸਾਂਝੀਆਂ (ਦੇਖੋ ਤਸਵੀਰਾਂ)
ਸ਼ਵੇਤਾ ਤਿਵਾੜੀ ਦੀਆਂ ਇਨ੍ਹਾਂ ਖ਼ੂਬਸੂਰਤ ਤਸਵੀਰਾਂ ਨੂੰ ਦੇਖ ਪ੍ਰਸ਼ੰਸਕ ਦੀਵਾਨੇ ਹੋ ਗਏ ਹਨ। ਅਦਾਕਾਰਾ ਵੱਖ-ਵੱਖ ਸਟਾਈਲ ’ਚ ਪੋਜ਼ ਦੇ ਰਹੀ ਹੈ।
ਅਦਾਕਾਰਾ ਆਪਣੇ ਬੋਲਡ ਅੰਦਾਜ਼ ਨਾਲ ਹਰ ਕਿਸੇ ਦਾ ਧਿਆਨ ਆਪਣੇ ਵੱਲ ਖਿੱਚ ਰਹੀ ਹੈ ਅਤੇ ਹੁਸਨ ਦੇ ਜਲਵੇ ਦਿਖਾ ਰਹੀ ਹੈ। ਅਦਾਕਾਰਾ ਦੀਆਂ ਇਹ ਤਸਵੀਰਾਂ ਨੂੰ ਪ੍ਰਸ਼ੰਸਕ ਬੇਹੱਦ ਪਸੰਦ ਕਰ ਰਹੇ ਹਨ।
ਸ਼ਵੇਤਾ ਦੇ ਟੀ.ਵੀ ’ਚ ਕੰਮ ਦੀ ਗੱਲ ਕਰੀਏ ਤਾਂ ਸ਼ਵੇਤਾ ਜਲਦ ਹੀ ਸ਼ੋਅ ‘ਸ਼ੁਕਲਾ V/S ਤ੍ਰਿਪਾਠੀ’ ’ਚ ਨਜ਼ਰ ਆਵੇਗੀ। ਸ਼ਵੇਤਾ ਇਸ ਸ਼ੋਅ ’ਚ ਸੀ.ਬੀ.ਆਈ ਅਫ਼ਸਰ ਦੀ ਭੂਮਿਕਾ ’ਚ ਨਜ਼ਰ ਆਵੇਗੀ। ਪ੍ਰਸ਼ੰਸਕ ਇਸ ਸ਼ੋਅ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।