''ਬਿੱਗ ਬੌਸ 17'' ਤੋਂ ਹੈਰਾਨ ਕਰਦੀ ਖ਼ਬਰ, ਅਚਾਨਕ ਇਸ ਮੁਕਾਬਲੇਬਾਜ਼ ਨੂੰ ਘਰੋਂ ਕੱਢਿਆ ਬਾਹਰ

01/19/2024 7:49:48 PM

ਮੁੰਬਈ (ਬਿਊਰੋ)- 'ਬਿੱਗ ਬੌਸ 17' ਦੇ ਫਿਨਾਲੇ ਤੋਂ ਪਹਿਲਾਂ ਇਹ ਹਫ਼ਤਾ ਕਾਫੀ ਮਜ਼ੇਦਾਰ ਰਿਹਾ, ਜਦਕਿ ਅੰਕਿਤਾ ਲੋਖੰਡੇ, ਵਿੱਕੀ ਜੈਨ, ਈਸ਼ਾ ਮਾਲਵੀਆ ਤੇ ਆਇਸ਼ਾ ਖ਼ਾਨ ਆਪਣੀ ਖੇਡ ਸਦਕਾ ਨਾਮੀਨੇਟ ਹੋਏ। ਮੰਨਾਰਾ ਚੋਪੜਾ ਨਾਲ ਬਦਸਲੂਕੀ ਨੇ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਹਨ। ਇਸ ਕਾਰਨ ਪ੍ਰਸ਼ੰਸਕ ਇਸ ਹਫ਼ਤੇ ਦੇ 'ਬਿੱਗ ਬੌਸ' 'ਚ 'ਵੀਕੈਂਡ ਕਾ ਵਾਰ' ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ ਪਰ ਇਸ ਤੋਂ ਪਹਿਲਾਂ ਇਕ ਹੈਰਾਨ ਕਰਨ ਵਾਲੀ ਬੇਦਖ਼ਲੀ ਦੇਖਣ ਨੂੰ ਮਿਲੀ ਹੈ, ਜਿਸ ਨਾਲ ਜ਼ਿਆਦਾਤਰ ਪ੍ਰਸ਼ੰਸਕ ਖ਼ੁਸ਼ ਹੋ ਸਕਦੇ ਹਨ।

ਇਹ ਵੀ ਪੜ੍ਹੋ- ਪਾਕਿਸਤਾਨ ਤੋਂ ਹੈਰੋਇਨ ਮੰਗਵਾ ਕੇ ਸਪਲਾਈ ਕਰਨ ਵਾਲਾ ਤਸਕਰ STF ਨੇ 35 ਕਰੋੜ ਦੀ ਹੈਰੋਇਨ ਸਣੇ ਕੀਤਾ ਕਾਬੂ

ਜੀ ਹਾਂ, ਦਿ ਖ਼ਬਰੀ ਨੇ ਇਕ ਟਵੀਟ 'ਚ ਆਇਸ਼ਾ ਖ਼ਾਨ ਨੂੰ ਘਰੋਂ ਕੱਢਣ ਦੀ ਬ੍ਰੇਕਿੰਗ ਨਿਊਜ਼ ਦਿੱਤੀ ਹੈ। ਦਰਅਸਲ, ਖ਼ਬਰਾਂ ਅਨੁਸਾਰ ਸ਼ੋਅ 'ਚ ਅਸਲ ਦਰਸ਼ਕਾਂ ਲਈ ਇਕ ਸ਼ੋਅ ਦਾ ਆਯੋਜਨ ਕੀਤਾ ਗਿਆ ਸੀ, ਜਿਸ 'ਚ ਘਰ ਵਾਲਿਆਂ ਨੇ ਪ੍ਰਸ਼ੰਸਕਾਂ ਦਾ ਮਨੋਰੰਜਨ ਕਰਨਾ ਸੀ। ਸ਼ੋਅ ਤੋਂ ਬਾਅਦ ਦਰਸ਼ਕਾਂ ਦੀ ਪੋਲ ਹੋਈ ਤੇ ਆਇਸ਼ਾ ਖ਼ਾਨ ਨੂੰ ਬਾਹਰ ਕਰ ਦਿੱਤਾ ਗਿਆ।

ਇਸ ਖ਼ਬਰ ਦੇ ਆਉਣ ਤੋਂ ਬਾਅਦ ਲੋਕਾਂ ਨੇ ਕਾਫੀ ਪ੍ਰਤੀਕਿਰਿਆ ਦਿੱਤੀ ਹੈ। ਇਕ ਯੂਜ਼ਰ ਨੇ ਲਿਖਿਆ, ''ਮੰਨਾਰਾ ਚੋਪੜਾ ਨੇ ਕਿਹਾ ਸੀ ਕਿ ਮੈਂ ਸੁਰੰਗ ਤੱਕ ਛੱਡ ਤੇ ਆਵਾਂਗੀ।'' ਇਕ ਹੋਰ ਯੂਜ਼ਰ ਨੇ ਲਿਖਿਆ, ''ਮੰਨਾਰਾ ਦੀ ਇੱਛਾ ਪੂਰੀ ਹੋ ਗਈ ਹੈ।'' ਤੀਜੇ ਯੂਜ਼ਰ ਨੇ ਲਿਖਿਆ, ''ਬਹੁਤ ਵਧੀਆ।'' ਚੌਥੇ ਯੂਜ਼ਰ ਨੇ ਲਿਖਿਆ, ''ਪੂਰੇ ਦੇਸ਼ ਨੇ ਮੰਨਾਰਾ ਦੀ ਇੱਛਾ ਪੂਰੀ ਕਰ ਦਿੱਤੀ ਹੈ।''

ਤੁਹਾਨੂੰ ਦੱਸ ਦੇਈਏ ਕਿ 'ਵੀਕੈਂਡ ਕਾ ਵਾਰ' ਆਉਣ ਵਾਲਾ ਹੈ, ਜਿਸ 'ਚ ਇਸ ਹਫ਼ਤੇ ਹੋਸਟ ਸਲਮਾਨ ਖ਼ਾਨ ਕਲਾਸ ਲੈਂਦੇ ਨਜ਼ਰ ਆਉਣਗੇ ਤੇ ਕਿਸ ਦੀ ਬੇਦਖ਼ਲੀ ਦੂਜੀ ਹੋਵੇਗੀ, ਇਹ ਦੇਖਣਾ ਦਿਲਚਸਪ ਹੋਣ ਵਾਲਾ ਹੈ। ਕਈ ਲੋਕਾਂ ਦਾ ਕਹਿਣਾ ਹੈ ਕਿ ਇਹ ਵਿੱਕੀ ਜੈਨ ਜਾਂ ਈਸ਼ਾ ਮਾਲਵੀਆ ਹੋ ਸਕਦੇ ਹਨ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ 'ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


sunita

Content Editor

Related News