50 ਸਾਲ ਦੀ ਹੋਈ ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਸ਼ਿਲਪਾ ਸ਼ੈੱਟੀ

Sunday, Jun 08, 2025 - 05:27 PM (IST)

50 ਸਾਲ ਦੀ ਹੋਈ ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਸ਼ਿਲਪਾ ਸ਼ੈੱਟੀ

ਮੁੰਬਈ (ਏਜੰਸੀ)- ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਸ਼ਿਲਪਾ ਸ਼ੈੱਟੀ ਅੱਜ 50 ਸਾਲ ਦੀ ਹੋ ਗਈ ਹੈ। 08 ਜੂਨ, 1975 ਨੂੰ ਕਰਨਾਟਕ ਦੇ ਮੰਗਲੌਰ ਵਿੱਚ ਜਨਮੀ ਸ਼ਿਲਪਾ ਨੇ 1991 ਵਿੱਚ ਸਿਰਫ਼ 16 ਸਾਲ ਦੀ ਉਮਰ ਵਿੱਚ ਲਿਮਕਾ ਦੇ ਵਿਗਿਆਪਨ ਨਾਲ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਇਸ ਮਗਰੋਂ ਸ਼ਿਲਪਾ ਨੇ 1993 ਵਿੱਚ ਰਿਲੀਜ਼ ਹੋਈ ਫਿਲਮ 'ਬਾਜ਼ੀਗਰ' ਨਾਲ ਇੱਕ ਅਦਾਕਾਰਾ ਵਜੋਂ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ। ਇਸ ਫਿਲਮ ਵਿੱਚ ਸ਼ਿਲਪਾ ਨੇ ਸ਼ਾਹਰੁਖ ਖਾਨ ਦੀ ਪ੍ਰੇਮਿਕਾ ਦੀ ਭੂਮਿਕਾ ਨਿਭਾਈ ਸੀ। ਸ਼ਿਲਪਾ ਨੇ ਆਪਣੇ ਫਿਲਮੀ ਕਰੀਅਰ ਵਿੱਚ ਉਸ ਸਮੇਂ ਦੇ ਸਾਰੇ ਮਸ਼ਹੂਰ ਅਦਾਕਾਰਾਂ ਅਮਿਤਾਭ ਬੱਚਨ, ਅਕਸ਼ੈ ਕੁਮਾਰ, ਸਲਮਾਨ ਖਾਨ ਅਤੇ ਗੋਵਿੰਦਾ ਨਾਲ ਕੰਮ ਕੀਤਾ ਹੈ। 2009 ਵਿੱਚ ਸ਼ਿਲਪਾ ਨੇ ਮਸ਼ਹੂਰ ਉਦਯੋਗਪਤੀ ਰਾਜ ਕੁੰਦਰਾ ਨਾਲ ਵਿਆਹ ਕਰਵਾ ਲਿਆ।

ਸ਼ਿਲਪਾ ਨੇ 2014 ਵਿੱਚ ਰਿਲੀਜ਼ ਹੋਈ ਫਿਲਮ 'ਡਿਸ਼ਕਿਆਉਂ' ਨਾਲ ਇੱਕ ਨਿਰਮਾਤਾ ਵਜੋਂ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਪਰ ਇਹ ਫਿਲਮ ਬਾਕਸ ਆਫਿਸ 'ਤੇ ਕੋਈ ਕਮਾਲ ਨਹੀਂ ਕਰ ਸਕੀ। ਫਿਟਨੈੱਸ ਫ੍ਰੀਕ ਸ਼ਿਲਪਾ ਸ਼ੈੱਟੀ ਸੋਸ਼ਲ ਮੀਡੀਆ 'ਤੇ ਵੀ ਬਹੁਤ ਸਰਗਰਮ ਹੈ। ਅਦਾਕਾਰਾ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਆਪਣੇ ਯੋਗਾ ਵੀਡੀਓਜ਼ ਸ਼ੇਅਰ ਕਰਦੀ ਰਹਿੰਦੀ ਹੈ। ਸ਼ਿਲਪਾ ਦੇ ਕਰੀਅਰ ਦੀਆਂ ਕੁਝ ਮਹੱਤਵਪੂਰਨ ਫਿਲਮਾਂ ਮੈਂ ਖਿਲਾੜੀ ਤੂੰ ਅਨਾੜੀ, ਸ਼ੂਲ, ਲਾਲ ਬਾਦਸ਼ਾਹ, ਧੜਕਨ, ਫਿਰ ਮਿਲੇਂਗੇ, ਅਪਨੇ ਆਦਿ ਹਨ। ਸ਼ਿਲਪਾ ਨੇ ਸਾਲ 2024 ਵਿੱਚ ਰਿਲੀਜ਼ ਹੋਈ ਰੋਹਿਤ ਸ਼ੈੱਟੀ ਦੀ ਵੈੱਬ ਸੀਰੀਜ਼ ਇੰਡੀਅਨ ਪੁਲਸ ਫੋਰਸ ਵਿੱਚ ਕੰਮ ਕੀਤਾ ਹੈ।


author

cherry

Content Editor

Related News