ਸ਼ਿਲਪਾ ਸ਼ੈੱਟੀ ਕੁੰਦਰਾ ਦੀ ਫ਼ਿਲਮ ‘ਸੁਖੀ’ ਦਾ ਟਰੇਲਰ ਰਿਲੀਜ਼ (ਵੀਡੀਓ)

Friday, Sep 08, 2023 - 10:51 AM (IST)

ਸ਼ਿਲਪਾ ਸ਼ੈੱਟੀ ਕੁੰਦਰਾ ਦੀ ਫ਼ਿਲਮ ‘ਸੁਖੀ’ ਦਾ ਟਰੇਲਰ ਰਿਲੀਜ਼ (ਵੀਡੀਓ)

ਮੁੰਬਈ (ਬਿਊਰੋ)– ਅਦਾਕਾਰਾ ਸ਼ਿਲਪਾ ਸ਼ੈੱਟੀ ਕੁੰਦਰਾ ਦੀ ਬਹੁਤ ਉਡੀਕੀ ਜਾ ਰਹੀ ਫ਼ਿਲਮ ‘ਸੁਖੀ’ ਦਾ ਟਰੇਲਰ ਆਖਰਕਾਰ ਰਿਲੀਜ਼ ਹੋ ਗਿਆ ਹੈ, ਜਿਸ ਨੇ ਪ੍ਰਸ਼ੰਸਕਾਂ ਤੇ ਫ਼ਿਲਮ ਦਰਸ਼ਕਾਂ ਨੂੰ ਬੇਹੱਦ ਖ਼ੁਸ਼ ਕਰ ਦਿੱਤਾ ਹੈ।

ਲੰਬੀ ਗੈਰ-ਹਾਜ਼ਰੀ ਤੋਂ ਬਾਅਦ ਵੱਡੇ ਪਰਦੇ ’ਤੇ ਵਾਪਸੀ ਕਰਦਿਆਂ ਸ਼ਿਲਪਾ ਨੇ ਇਕ ਅਜਿਹੀ ਭੂਮਿਕਾ ਦੀ ਚੋਣ ਕੀਤੀ ਹੈ, ਜੋ ਇਕ ਅਕਾਰਾ ਦੇ ਤੌਰ ’ਤੇ ਉਸ ਦੀ ਬਹੁਮੁਖੀ ਪ੍ਰਤਿਭਾ ਨੂੰ ਪ੍ਰਦਰਸ਼ਿਤ ਕਰਦੀ ਹੈ। ਸ਼ਿਲਪਾ ਸ਼ੈੱਟੀ ਇਕ ਮਨੋਰੰਜਕ ਕਹਾਣੀ ਦੇ ਨਾਲ ਇਕ ਨਵੇਂ ਅੰਦਾਜ਼ ’ਚ ਨਜ਼ਰ ਆਵੇਗੀ, ਜਿਸ ਨੂੰ ਦੇਖਣਾ ਉਸ ਦੇ ਪ੍ਰਸ਼ੰਸਕਾਂ ਲਈ ਬਹੁਤ ਦਿਲਚਸਪ ਹੋਵੇਗਾ।

ਇਹ ਖ਼ਬਰ ਵੀ ਪੜ੍ਹੋ : ਦਿਲਜੀਤ ਦੋਸਾਂਝ ਨੇ ਅੰਗਰੇਜ਼ ਨਾਲ ਇੰਝ ਕੀਤੀ ਮਸਤੀ, ਵੀਡੀਓ ਵੇਖ ਆਖੋਗੇ- ਵਾਹ ਜੀ ਵਾਹ

‘ਸੁਖੀ’ ’ਚ ਸ਼ਿਲਪਾ ਸ਼ੈੱਟੀ ਮੁੱਖ ਭੂਮਿਕਾ ’ਚ ਹੈ, ਜੋ ਕਿ ਰਵਾਇਤੀ ਬਾਲੀਵੁੱਡ ਫ਼ਿਲਮਾਂ ਤੋਂ ਵੱਖਰੀ ਹੈ। ਇਹ ਫ਼ਿਲਮ 22 ਸਤੰਬਰ ਨੂੰ ਰਿਲੀਜ਼ ਹੋਣ ਵਾਲੀ ਹੈ। ਫ਼ਿਲਮ ਇਕ ਨਵੀਨਤਾਕਾਰੀ ਤੇ ਦਿਲਚਸਪ ਕਹਾਣੀ ਪੇਸ਼ ਕਰਦੀ ਹੈ, ਜੋ ਮਨੁੱਖੀ ਰਿਸ਼ਤਿਆਂ ਦੀਆਂ ਗੁੰਝਲਾਂ ਨੂੰ ਉਜਾਗਰ ਕਰਦੀ ਹੈ।

ਟਰੇਲਰ ਇਕ ਬੇਮਿਸਾਲ ਪ੍ਰਤਿਭਾਸ਼ਾਲੀ ਕਾਸਟ ਨੂੰ ਪੇਸ਼ ਕਰਦਾ ਹੈ, ਜਿਸ ’ਚ ਉਦਯੋਗ ਦੇ ਕੁਝ ਵਧੀਆ ਕਲਾਕਾਰ, ਅਮਿਤ ਸਾਧ, ਚੈਤੰਨਿਆ ਚੌਧਰੀ, ਕਿਰਨ ਕੁਮਾਰ ਤੇ ਕੁਸ਼ਾ ਕਪਿਲਾ ਸ਼ਾਮਲ ਹਨ। ‘ਸੁਖੀ’ ਤੋਂ ਇਲਾਵਾ ਸ਼ਿਲਪਾ ਸ਼ੈੱਟੀ ਹੁਣ ‘ਕੇ. ਡੀ.’ ਤੇ ਰੋਹਿਤ ਸ਼ੈੱਟੀ ਦੀ ‘ਇੰਡੀਅਨ ਪੁਲਸ ਫੋਰਸ’ ਫ਼ਿਲਮਾਂ ’ਚ ਵੀ ਨਜ਼ਰ ਆਵੇਗੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News