ਪਹਿਲੀ ਵਾਰ ਸਾਹਮਣੇ ਆਇਆ ਸ਼ਿਲਪਾ ਸ਼ੈੱਟੀ ਦੀ ਬੇਟੀ ਦਾ ਚਿਹਰਾ, ਹੱਦੋਂ ਵੱਧ ਕਿਊਟ ਹੈ ਸਮੀਸ਼ਾ

11/21/2020 3:00:18 PM

ਜਲੰਧਰ (ਬਿਊਰੋ)– ਸ਼ਿਲਪਾ ਸ਼ੈੱਟੀ ਸੋਸ਼ਲ ਮੀਡੀਆ ’ਤੇ ਆਪਣੀ ਬੇਟੀ ਸਮੀਸ਼ਾ ਦੀਆਂ ਤਸਵੀਰਾਂ ਤੇ ਵੀਡੀਓਜ਼ ਪੋਸਟ ਕਰਦੀ ਰਹਿੰਦੀ ਹੈ। ਹਾਲਾਂਕਿ ਹੁਣ ਤਕ ਉਸ ਨੇ ਬੇਟੀ ਦਾ ਚਿਹਰਾ ਨਹੀਂ ਦਿਖਾਇਆ ਸੀ।

PunjabKesari

ਮੁੰਬਈ ’ਚ ਉਹ ਬੇਟੀ ਨਾਲ ਨਿਕਲੀ ਤਾਂ ਫੋਟੋਗ੍ਰਾਫਰਾਂ ਦੇ ਕੈਮਰਿਆਂ ਨੇ ਦੋਵਾਂ ਨੂੰ ਕੈਦ ਕਰ ਲਿਆ। ਉਨ੍ਹਾਂ ਦੀਆਂ ਤਸਵੀਰਾਂ ਬੇਹੱਦ ਪਿਆਰੀਆਂ ਹਨ।

PunjabKesari

ਸ਼ਿਲਪਾ ਸ਼ੈੱਟੀ ਆਪਣੀ ਬੇਟੀ ਨਾਲ ਦਫ਼ਤਰ ਲਈ ਨਿਕਲੀ ਤੇ ਫੋਟੋਗ੍ਰਾਫਰਾਂ ਨੇ ਉਸ ਦੀ ਬੇਟੀ ਦੇ ਚਿਹਰੇ ਦੀਆਂ ਤਸਵੀਰਾਂ ਖਿੱਚੀਆਂ।

PunjabKesari

ਤਸਵੀਰਾਂ ’ਚ ਸ਼ਿਲਪਾ ਨੀਲੇ ਰੰਗ ਦੀ ਸ਼ਰਟ ਤੇ ਜੀਨ ਪਹਿਨੀ ਨਜ਼ਰ ਆ ਰਹੀ ਹੈ। ਉਸ ਦੀ ਬੇਟੀ ਨੇ ਗੁਲਾਬੀ ਰੰਗ ਦਾ ਟਾਪ ਤੇ ਸਲੇਟੀ ਰੰਗ ਦੀ ਪੈਂਟ ਪਹਿਨੀ ਹੈ ਤੇ ਗੁਲਾਬੀ ਰੰਗ ਦਾ ਹੇਅਰ ਬੈਂਡ ਲਗਾ ਰੱਖਿਆ ਹੈ।

PunjabKesari

ਤਸਵੀਰਾਂ ’ਚ ਸਮੀਸ਼ਾ ਬੇਹੱਦ ਪਿਆਰੀ ਦਿਖ ਰਹੀ ਹੈ

PunjabKesari

ਸ਼ਿਲਪਾ ਸ਼ੈੱਟੀ ਦਾ ਇਕ ਬੇਟਾ ਵਿਆਨ ਵੀ ਹੈ। ਹਾਲ ਹੀ ’ਚ ਉਹ ਸਰੋਗੇਸੀ ਨਾਲ ਬੇਟੀ ਦੀ ਮਾਂ ਬਣੀ ਹੈ। ਉਸ ਨੇ ਨੇਹਾ ਧੂਪੀਆ ਦੇ ਸ਼ੋਅ ’ਤੇ 45 ਸਾਲ ਦੀ ਉਮਰ ’ਚ ਮਾਂ ਬਣਨ ਦੀ ਗੱਲ ਆਖੀ ਸੀ।

PunjabKesari

ਉਸ ਨੇ ਉਹ ਸਮਾਂ ਯਾਦ ਕੀਤਾ ਜਦੋਂ ਬੇਟੇ ਵਿਆਨ ਤੋਂ ਬਾਅਦ ਕਈ ਵਾਰ ਮਿਸਕੈਰੇਜ ਹੋਏ ਸਨ। ਸ਼ਿਲਪਾ ਨੇ ਇਹ ਵੀ ਕਿਹਾ ਕਿ ਜਦੋਂ ਉਸ ਦੀ ਬੇਟੀ 5 ਸਾਲ ਦੀ ਹੋਵੇਗੀ ਤਾਂ ਉਹ 50 ਸਾਲਾਂ ਦੀ ਹੋ ਜਾਵੇਗੀ।

PunjabKesari


Rahul Singh

Content Editor Rahul Singh