2021 ਦੀ ਸਭ ਤੋਂ ਪਸੰਦੀਦਾ ਫ਼ਿਲਮ ਹੈ ‘ਸ਼ੇਰਸ਼ਾਹ’
Friday, Dec 31, 2021 - 12:37 PM (IST)
ਮੁੰਬਈ (ਬਿਊਰੋ)– 2021 ਦੀਆਂ ਫ਼ਿਲਮਾਂ ਨੂੰ ਯਾਦ ਕਰੀਏ ਤਾਂ ‘ਸ਼ੇਰਸ਼ਾਹ’ ਸਾਲ ਦੀਆਂ ਸਭ ਤੋਂ ਵਧੀਆ ਫ਼ਿਲਮਾਂ ’ਚੋਂ ਇਕ ਹੈ। ਇਹ ਫ਼ਿਲਮ ਕਾਰਗਿਲ ਲੜਾਈ ਦੇ ਨਾਇਕ ਕੈਪਟਨ ਵਿਕਰਮ ਬੱਤਰਾ ਦੀ ਜ਼ਿੰਦਗੀ ’ਤੇ ਆਧਾਰਿਤ ਹੈ ਤੇ ਸਿਧਾਰਥ ਮਲਹੋਤਰਾ ਨੇ ਆਪਣੇ ਅਭਿਨੈ ਤੇ ਸਕ੍ਰੀਨ ਹਾਜ਼ਰੀ ਨਾਲ ਸਭ ਨੂੰ ਹੈਰਾਨ ਕਰ ਦਿੱਤਾ ਹੈ।
ਜਿਥੇ ਸਿਧਾਰਥ ਆਪਣੀ ਭੂਮਿਕਾ ਨੂੰ ਪੂਰੇ ਵਿਸ਼ਵਾਸ ਨਾਲ ਨਿਭਾਉਂਦੇ ਦਿਸੇ, ਉਥੇ ਹੀ ਕਿਆਰਾ ਅਡਵਾਨੀ ਸਾਨੂੰ ਮੁੜ ਤੋਂ ਉਨ੍ਹਾਂ ਦੇ ਪਿਆਰ ’ਚ ਪੈ ਜਾਣ ਲਈ ਮਜਬੂਰ ਕਰਦੀ ਹੈ। ‘ਸ਼ੇਰਸ਼ਾਹ’ ਇਸ ਸਾਲ ਗੂਗਲ ਦੀ ਟਾਪ-ਟਰੈਂਡਿੰਗ ਬਾਲੀਵੁੱਡ ਫ਼ਿਲਮ ਬਣ ਗਈ ਹੈ। ਐਮਾਜ਼ੋਨ ਪ੍ਰਾਈਮ ਵੀਡੀਓ ਮੰਚ ’ਤੇ ਇਹ ਫ਼ਿਲਮ ਸਭ ਤੋਂ ਜ਼ਿਆਦਾ ਦੇਖੀ ਜਾਣ ਵਾਲੀ ਫ਼ਿਲਮ ਸਾਬਿਤ ਹੋਈ ਹੈ।
ਇਹ ਖ਼ਬਰ ਵੀ ਪੜ੍ਹੋ : ਭਾਰਤੀ ਸਿੰਘ ਨੇ ਫੋਟੋਗ੍ਰਾਫਰਾਂ ਨੂੰ ਬਣਾਇਆ ਮਾਮਾ, ਦੱਸਿਆ ਕਦੋਂ ਆਵੇਗੀ ਖ਼ੁਸ਼ਖ਼ਬਰੀ
ਕਿਹਾ ਜਾਂਦਾ ਹੈ ਕਿ ਸਿਧਾਰਥ ਨੇ ਫ਼ਿਲਮ ’ਚ ਮੁੱਖ ਕਿਰਦਾਰ ਨਿਭਾਉਣ ਲਈ ਲਗਭਗ 7 ਕਰੋੜ ਰੁਪਏ ਲਏ ਸਨ। ਡਿੰਪਲ ਚੀਮਾ ਦਾ ਕਿਰਦਾਰ ਨਿਭਾਉਣ ਵਾਲੀ ਕਿਆਰਾ ਅਡਵਾਨੀ ਦੀ ਅਦਾਕਾਰੀ ਦੀ ਵੀ ਪ੍ਰਸ਼ੰਸਾ ਕੀਤੀ ਗਈ। ਖ਼ਬਰਾਂ ਅਨੁਸਾਰ ਕਿਆਰਾ ਨੇ ਆਪਣੀ ਭੂਮਿਕਾ ਨਿਭਾਉਣ ਲਈ ਲਗਭਗ 4 ਕਰੋੜ ਰੁਪਏ ਲਏ।
ਵਿਸ਼ਨੂਵਰਧਨ ਵਲੋਂ ਨਿਰਦੇਸ਼ਿਤ ਇਸ ਫ਼ਿਲਮ ਨੂੰ ਧਰਮਾ ਪ੍ਰੋਡਕਸ਼ਨਜ਼ ਤੇ ਕਾਸ਼ ਐਂਟਰਟੇਨਮੈਂਟ ਵਲੋਂ ਨਿਰਮਿਤ ਕੀਤਾ ਗਿਆ ਹੈ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।