ਹੱਡੀਆਂ ਦੀ ਮੁੱਠ ਬਣੀ ਸ਼ਹਿਨਾਜ਼ ਦੀ ਇਸ ਲੁੱਕ ਅੱਗੇ ਦਿਲ ਹਾਰੇ ਪ੍ਰਸ਼ੰਸਕ, ਤਸਵੀਰਾਂ ਵਾਇਰਲ

10/14/2020 11:16:42 AM

ਜਲੰਧਰ (ਬਿਊਰੋ) — ਰਿਐਲਿਟੀ ਟੀ. ਵੀ. ਸ਼ੋਅ 'ਬਿੱਗ ਬੌਸ 13' ਤੋਂ ਸੁਰਖ਼ੀਆਂ ਬਟੋਰਨ ਵਾਲੀ ਸ਼ਹਿਨਾਜ਼ ਕੌਰ ਗਿੱਲ ਅਕਸਰ ਹੀ ਆਪਣੀਆਂ ਤਸਵੀਰਾਂ ਨੂੰ ਲੈ ਕੇ ਚਰਚਾ 'ਚ ਆ ਜਾਂਦੀ ਹੈ। ਹਾਲ ਹੀ 'ਚ ਸ਼ਹਿਨਾਜ਼ ਕੌਰ ਗਿੱਲ ਨੇ ਆਪਣੇ ਨਵੇਂ ਫੋਟੋਸ਼ੂਟ ਨਾਲ ਪ੍ਰਸ਼ੰਸਕਾਂ ਨੂੰ ਹੈਰਾਨ ਕਰ ਦਿੱਤਾ ਹੈ। ਇਸ ਨਵੇਂ ਫੋਟੋਸ਼ੂਟ 'ਚ ਸ਼ਹਿਨਾਜ਼ ਕੌਰ ਗਿੱਲ ਇਕਦਮ ਵੱਖਰੇ ਅੰਦਾਜ਼ 'ਚ ਨਜ਼ਰ ਆ ਰਹੀ ਹੈ।
PunjabKesari
ਸ਼ਹਿਨਾਜ਼ ਦਾ ਇਹ ਲੁੱਕ ਹਰ ਕਿਸੇ ਨੂੰ ਆਪਣਾ ਦੀਵਾਨਾ ਬਣਾ ਰਿਹਾ ਹੈ। ਲੁੱਕ ਦੀ ਗੱਲ ਕਰੀਏ ਤਾਂ ਸ਼ਹਿਨਾਜ਼ ਕੌਰ ਗਿੱਲ ਬਲੈਕ ਆਊਟਫਿੱਟ 'ਚ ਬੇਹੱਦ ਗਲੈਮਰਸ ਨਜ਼ਰ ਆ ਰਹੀ ਹੈ। ਕਰਲੀ ਵਾਲ, ਮਿਨੀਮਲ ਮੇਕਅਪ ਤੇ ਕੰਨਾਂ 'ਚ ਪਾਈਆਂ ਵਾਲੀਆਂ ਉਸ ਦੇ ਲੁੱਕ ਨੂੰ ਚਾਰ ਚੰਨ ਲਾ ਰਹੇ ਹਨ। ਉਸ ਨੇ ਹਾਈ ਹੀਲਸ ਗਮ ਬੂਟਾਂ ਨਾਲ ਆਪਣੇ ਲੁੱਕ ਨੂੰ ਹੋਰ ਵੀ ਕਿਲਰ ਬਣਾ ਲਿਆ।
PunjabKesari
ਇਨ੍ਹਾਂ ਤਸਵੀਰਾਂ 'ਚ ਆਪਣੇ ਸਟਨਿੰਦ ਲੁੱਕ ਅਤੇ ਬਲਦੇ ਅੰਦਾਜ਼ ਕਾਰਨ ਸ਼ਹਿਨਾਜ਼ ਖ਼ੂਬ ਸੁਰਖ਼ੀਆਂ 'ਚ ਛਾਈ ਹੋਈ ਹੈ। ਇਨ੍ਹਾਂ ਤਸਵੀਰਾਂ ਨੂੰ ਇੰਸਟਾਗ੍ਰਾਮ 'ਤੇ ਸਾਂਝਾ ਕਰਦਿਆਂ ਸ਼ਹਿਨਾਜ਼ ਨੇ ਕੈਪਸ਼ਨ 'ਚ ਲਿਖਿਆ, 'ਪੰਜਾਬ ਦੀ ਮੈਂ ਕੁੜੀ ਸਰਦਾਰਨੀ Coming Soon, Stay Tuned @ColorsTV।'
PunjabKesari
ਪ੍ਰਸ਼ੰਸਕ ਸ਼ਹਿਨਾਜ਼ ਦੀਆਂ ਇਨ੍ਹਾਂ ਤਸਵੀਰਾਂ ਨੂੰ ਕਾਫ਼ੀ ਪਸੰਦ ਕਰ ਰਹੇ ਹਨ। ਇਕ ਪ੍ਰਸ਼ੰਸਕ ਨੇ ਕੁਮੈਂਟ ਕਰਦਿਆਂ ਲਿਖਿਆ, 'ਗਰਮੀ ਵਧ ਗਈ ਹੈ ਯਾਰ।' ਇਕ ਹੋਰ ਪ੍ਰਸ਼ੰਸਕ ਨੇ ਲਿਖਿਆ, 'ਕੋਈ ਏ. ਸੀ. ਚਲਾ ਦਿਓ ਯਾਰ।' ਉਥੇ ਹੀ ਇਕ ਹੋਰ ਪ੍ਰਸ਼ੰਸਕ ਨੇ ਲਿਖਿਆ, 'ਸ਼ਹਿਨਾਜ਼ ਕੌਰ ਗਿੱਲ ਕੀ ਜਬ ਚੱਲਦੀ ਹੈ ਹੇਟਰਸ ਕੀ ਜਲਤੀ ਹੈ।' ਇਕ ਪ੍ਰਸ਼ੰਸਕ ਨੇ ਲਿਖਿਆ, 'ਬਣ ਠਣ ਕੇ ਅੱਗ ਲਾਉਣ ਆਈ ਹੈ। ਉਥੇ ਹੀ ਕਿਸੇ ਨੇ ਉਸ ਨੂੰ 'ਇੰਡੀਆ ਦੀ ਸੁਪਰ ਸਰਦਾਰਨੀ' ਕਿਹਾ ਤਾਂ ਕਿਸੇ ਨੇ 'ਦਿਲਾਂ ਦੀ ਰਾਣੀ।'
PunjabKesari
ਇਕ ਪੋਸਟ ਲਈ ਲੈਂਦੀ ਹੈ 8 ਲੱਖ
ਸਪਾਟਬੁਆਏ ਦੀ ਰਿਪੋਰਟ ਮੁਤਾਬਕ, ਸ਼ਹਿਨਾਜ਼ ਕੌਰ ਗਿੱਲ ਇੰਸਟਾਗ੍ਰਾਮ 'ਤੇ ਆਪਣੀ ਇਕ ਪੋਸਟ ਲਈ ਕਾਫ਼ੀ ਮੋਟੀ ਰਕਮ ਲੈਂਦੀ ਹੈ। ਪਹਿਲਾਂ ਸ਼ਹਿਨਾਜ਼ ਕੌਰ ਗਿੱਲ ਜਿਥੇ ਆਪਣੀ ਇੱਕ ਪੋਸਟ ਲਈ 5 ਲੱਖ ਰੁਪਏ ਲੈਂਦੀ ਸੀ, ਉਥੇ ਹੀ ਇਨ੍ਹੀਂ ਦਿਨੀਂ ਸ਼ਹਿਨਾਜ਼ ਇਕ ਪੋਸਟ ਲਈ 8 ਲੱਖ ਫੀਸ ਵਜੋਂ ਵਸੂਲਦੀ ਹੈ। ਸ਼ਹਿਨਾਜ਼ ਕੌਰ ਗਿੱਲ ਵੱਡੇ ਬ੍ਰਾਂਡ ਲਈ ਪੋਸਟ ਕਰਨ 'ਤੇ 10 ਲੱਖ ਰੁਪਏ ਫੀਸ ਵਜੋਂ ਲੈਂਦੀ ਹੈ।
PunjabKesari
ਦੱਸਣਯੋਗ ਹੈ ਕਿ ਸ਼ਹਿਨਾਜ਼ ਕੌਰ ਗਿੱਲ ਕਲਰਸ ਦੇ 'ਸ਼ਾਨਦਾਰ ਰਵਿਵਾਰ' ਨਾਂ ਦੇ ਇਕ ਸ਼ੋਅ 'ਚ ਨਜ਼ਰ ਆਉਣ ਵਾਲੀ ਹੈ। ਇਸ ਸ਼ੋਅ ਤੋਂ ਇਲਾਵਾ ਸਿਧਾਰਥ ਸ਼ੁਕਲਾ ਤੇ ਰਸ਼ਮੀ ਦੇਸਾਈ ਵੀ ਹੈ। ਦੱਸਿਆ ਜਾ ਰਿਹਾ ਹੈ ਇਸ ਨੂੰ ਆਦਿਤਿਆ ਨਾਰਾਇਣ ਤੇ ਕਾਮੇਡੀਅਨ ਭਾਰਤੀ ਸਿੰਘ ਹੋਸਟ ਕਰਨਗੇ।


sunita

Content Editor sunita