ਸ਼ਹਿਨਾਜ਼ ਗਿੱਲ ਨੇ ਇੰਝ ਮਨਾਇਆ ਆਪਣੇ ਜਨਮਦਿਨ ਦਾ ਸੈਲੀਬ੍ਰੇਸ਼ਨ, ਵੇਖ ਹਰ ਕੋਈ ਹੋਇਆ ਹੈਰਾਨ

Thursday, Jan 27, 2022 - 06:16 PM (IST)

ਸ਼ਹਿਨਾਜ਼ ਗਿੱਲ ਨੇ ਇੰਝ ਮਨਾਇਆ ਆਪਣੇ ਜਨਮਦਿਨ ਦਾ ਸੈਲੀਬ੍ਰੇਸ਼ਨ, ਵੇਖ ਹਰ ਕੋਈ ਹੋਇਆ ਹੈਰਾਨ

ਚੰਡੀਗੜ੍ਹ (ਬਿਊਰੋ) – ‘ਬਿੱਗ ਬੌਸ’ ਦੀ ਸਾਬਕਾ ਮੁਕਾਬਲੇਬਾਜ਼ ਤੇ ਪੰਜਾਬ ਦੀ ਕੈਟਰੀਨਾ ਕੈਫ ਯਾਨੀ ਕਿ ਸ਼ਹਿਨਾਜ਼ ਕੌਰ ਗਿੱਲ ਦਾ ਅੱਜ ਜਨਮਦਿਨ ਹੈ। ਸ਼ਹਿਨਾਜ਼ ਗਿੱਲ ਅੱਜ 29 ਸਾਲਾਂ ਦੀ ਹੋ ਗਈ ਹੈ। ਸ਼ਹਿਨਾਜ਼ ਗਿੱਲ ਦੀ ਜਨਮ 27 ਜਨਵਰੀ, 1993 ਨੂੰ ਚੰਡੀਗੜ੍ਹ ਵਿਖੇ ਹੋਇਆ। ਸ਼ਹਿਨਾਜ਼ ਗਿੱਲ ਦੇ ਪ੍ਰਸ਼ੰਸਕ ਉਸ ਨੂੰ ਜਨਮਦਿਨ ਦੀਆਂ ਵਧਾਈਆਂ ਦੇ ਰਹੇ ਹਨ। ਟਵਿਟਰ ’ਤੇ ਸ਼ਹਿਨਾਜ਼ ਗਿੱਲ ਦੇ ਜਨਮਦਿਨ ਸਬੰਧੀ ਹੈਸ਼ਟੈੱਗ #HBDShehnaazGill ਤੇ #ShehnaazGill ਟਰੈਂਡ ਵੀ ਕਰ ਰਹੇ ਹਨ। ਹਾਲ ਹੀ 'ਚ ਸ਼ਹਿਨਾਜ਼ ਕੌਰ ਗਿੱਲ ਦੀ ਇੱਕ ਤਸਵੀਰ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀ ਹੈ, ਜਿਸ 'ਚ ਉਹ ਬ੍ਰਹਮ ਕੁਮਾਰੀ ਆਸ਼ਰਮ 'ਚ ਆਪਣਾ ਜਨਮਦਿਨ ਮਨਾਉਂਦੀ ਹੋਈ ਨਜ਼ਰ ਆ ਰਹੀ ਹੈ।

ਦੱਸ ਦਈਏ ਕਿ 'ਬ੍ਰਹਮ ਕੁਮਾਰੀ ਆਸ਼ਰਮ' 'ਚ ਸਿਧਾਰਥ ਸ਼ੁਕਲਾ ਵੀ ਜਾਂਦਾ ਹੁੰਦਾ ਸੀ ਅਤੇ ਇੱਥੋਂ ਹੀ ਸ਼ਹਿਨਾਜ਼ ਗਿੱਲ ਨੂੰ ਸਿਧਾਰਥ ਦੇ ਦੁੱਖ 'ਚੋਂ ਉਭਰਨ 'ਚ ਮਦਦ ਮਿਲੀ। ਸ਼ਹਿਨਾਜ਼ ਕੌਰ ਗਿੱਲ ਅਤੇ ਸਿਧਾਰਥ ਸ਼ੁਕਲਾ ਦੀ ਦੋਸਤੀ 'ਬਿੱਗ ਬੌਸ' ਦੇ ਘਰ 'ਚੋਂ ਹੀ ਸ਼ੁਰੂ ਹੋਈ ਸੀ। ਦੋਵਾਂ ਦੀ ਬਹੁਤ ਹੀ ਵਧੀਆ ਬਾਂਡਿੰਗ ਸੀ ਅਤੇ ਹਰ ਕੋਈ ਇਹੀ ਸੋਚ ਰਿਹਾ ਸੀ ਕਿ ਰੀਲ ਲਾਈਫ ਦੀ ਇਹ ਜੋੜੀ ਅਸਲ ਜ਼ਿੰਦਗੀ 'ਚ ਇੱਕ ਜੋੜੀ ਦੇ ਰੂਪ 'ਚ ਨਜ਼ਰ ਆਏਗੀ ਪਰ ਅਜਿਹਾ ਨਹੀਂ ਹੋ ਸਕਿਆ। ਸਿਧਾਰਥ ਦੇ ਅਚਾਨਕ ਦਿਹਾਂਤ ਤੋਂ ਬਾਅਦ ਸ਼ਹਿਨਾਜ਼ ਕਈ ਦਿਨਾਂ ਤੱਕ ਇਸ ਦੁੱਖ 'ਚ ਰਹੀ ਪਰ ਹੌਲੀ-ਹੌਲੀ ਉਸ ਦੀ ਜ਼ਿੰਦਗੀ ਪਟਰੀ 'ਤੇ ਆ ਰਹੀ ਹੈ।

PunjabKesari

ਦੱਸਣਯੋਗ ਹੈ ਕਿ ਸ਼ਹਿਨਾਜ਼ ਕੌਰ ਗਿੱਲ ਹਾਲ ਹੀ 'ਚ ਦਿਲਜੀਤ ਦੋਸਾਂਝ ਤੇ ਸੋਨਮ ਬਾਜਵਾ ਨਾਲ ਪੰਜਾਬੀ ਫ਼ਿਲਮ 'ਹੌਸਲਾ ਰੱਖ' 'ਚ ਨਜ਼ਰ ਆਈ ਸੀ। ਇਸ ਫ਼ਿਲਮ 'ਚ ਉਸ ਨੇ ਆਪਣੀ ਅਦਾਕਾਰੀ ਨਾਲ ਹਰ ਕਿਸੇ ਦਾ ਦਿਲ ਜਿੱਤਿਆ। ਸ਼ਹਿਨਾਜ਼ ਗਿੱਲ ਜਲਦ ਹੀ ਹੋਰ ਕਈ ਪ੍ਰਾਜੈਕਟਸ 'ਚ ਵੀ ਨਜ਼ਰ ਆਵੇਗੀ।

PunjabKesari
ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।
 


author

sunita

Content Editor

Related News