ਸੋਸ਼ਲ ਮੀਡੀਆ 'ਤੇ ਮੁੜ ਵਾਇਰਲ ਹੋਈਆਂ ਸ਼ਹਿਨਾਜ਼ ਕੌਰ ਗਿੱਲ ਦੀਆਂ ਦਿਲਕਸ਼ ਅਦਾਵਾਂ
Monday, Jul 27, 2020 - 10:24 AM (IST)
ਜਲੰਧਰ (ਵੈੱਬ ਡੈਸਕ) — ਪੰਜਾਬ ਦੀ ਕੈਟਰੀਨਾ ਕੈਫ ਦੇ ਨਾਂ ਨਾਲ ਜਾਣੀ ਜਾਂਦੀ ਪੰਜਾਬੀ ਮਾਡਲ ਤੇ ਅਦਾਕਾਰਾ ਸ਼ਹਿਨਾਜ਼ ਕੌਰ ਗਿੱਲ ਸੋਸ਼ਲ ਮੀਡੀਆ 'ਤੇ ਹਮੇਸ਼ਾ ਹੀ ਆਪਣੀ ਅਦਾਵਾਂ ਕਰਕੇ ਛਾਈ ਰਹਿੰਦੀ ਹੈ। ਉਨ੍ਹਾਂ ਦੀ ਕੋਈ ਤਸਵੀਰ ਹੋਵੇ ਜਾਂ ਫਿਰ ਵੀਡੀਓ ਇੰਟਰਨੈੱਟ 'ਤੇ ਟਰੈਂਡ ਕਰਨ ਲੱਗ ਜਾਂਦੀ ਹੈ। ਇਸ ਸਮੇਂ ਸੋਸ਼ਲ ਮੀਡੀਆ 'ਤੇ ਸ਼ਹਿਨਾਜ਼ ਕੌਰ ਗਿੱਲ ਦਾ ਇੱਕ ਵੀਡੀਓ ਕਾਫ਼ੀ ਵਾਇਰਲ ਹੋ ਰਿਹਾ ਹੈ।
ਵੀਡੀਓ 'ਚ ਸ਼ਹਿਨਾਜ਼ ਕੌਰ ਗਿੱਲ ਆਪਣੀ ਹੀ ਅਵਾਜ਼ 'ਚ ਇੱਕ ਪੰਜਾਬੀ ਗੀਤ ਗਾ ਰਹੀ ਹੈ। ਉਹ ਇੰਨੀ ਸੁਰੀਲੀ ਅਵਾਜ਼ 'ਚ ਇਹ ਗੀਤ ਗਾ ਰਹੀ ਹੈ ਕਿ ਜੋ ਵੀ ਸੁਣ ਰਿਹਾ ਹੈ ਉਹ ਉਸ ਦੀ ਤਾਰੀਫ਼ ਕਰਦਾ ਨਹੀਂ ਥੱਕ ਰਿਹਾ ਹੈ। ਸ਼ਹਿਨਾਜ਼ ਦਾ ਇਹ ਗੀਤ ਵਾਲਾ ਵੀਡੀਓ ਉਨ੍ਹਾਂ ਦੇ ਇੱਕ ਫੈਨ ਨੇ ਸੋਸ਼ਲ ਮੀਡੀਆ 'ਤੇ ਸਾਂਝਾ ਕੀਤਾ ਹੈ। ਪ੍ਰਸ਼ੰਸਕਾਂ ਨੂੰ ਸ਼ਹਿਨਾਜ਼ ਗਿੱਲ ਦਾ ਇਹ ਨਵਾਂ ਅੰਦਾਜ਼ ਖ਼ੂਬ ਪਸੰਦ ਆ ਰਿਹਾ ਹੈ। ਹਾਲਾਂਕਿ ਕੁਝ ਦਿਨ ਪਹਿਲਾਂ ਹੀ ਸੋਸ਼ਲ ਮੀਡੀਆ 'ਤੇ ਸ਼ਹਿਨਾਜ਼ ਦੀਆਂ ਕੁਝ ਤਸਵੀਰਾਂ ਵਾਇਰਲ ਹੋਈਆਂ ਸਨ। ਇਨ੍ਹਾਂ ਤਸਵੀਰਾਂ 'ਚ ਸ਼ਹਿਨਾਜ਼ ਦਾ ਦਿਲਕਸ਼ ਅੰਦਾਜ਼ ਦੇਖਣ ਨੂੰ ਮਿਲਿਆ ਸੀ।
ਦੱਸ ਗਈਏ ਕਿ ਇਸ ਤੋਂ ਪਹਿਲਾਂ ਵੀ ਸ਼ਹਿਨਾਜ਼ ਕੌਰ ਗਿੱਲ ਕਈ ਵਾਰ ਆਪਣੀਆਂ ਤਸਵੀਰਾਂ ਸਾਂਝੀਆਂ ਕਰ ਚੁੱਕੀ ਹੈ। ਹਮੇਸ਼ਾ ਹੀ ਉਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਜਾਂਦੀਆਂ ਹਨ।
ਇੱਕ ਰਿਐਲਿਟੀ ਸ਼ੋਅ 'ਚ ਪੰਜਾਬ ਦੀ ਕੈਟਰੀਨਾ ਕੈਫ ਯਾਨੀਕਿ ਸ਼ਹਿਨਾਜ਼ ਕੌਰ ਗਿੱਲ ਨੇ ਦੱਸਿਆ ਸੀ ਕਿ ਉਹ ਅਦਾਕਾਰ ਕਾਰਤਿਕ ਆਰੀਅਨ ਨੂੰ ਕਿੰਨਾ ਪਸੰਦ ਕਰਦੀ ਹੈ। ਇਸ ਸਭ ਦੇ ਚਲਦੇ ਕਾਰਤਿਕ ਨੇ ਸਹਿਨਾਜ਼ ਨਾਲ ਵਾਅਦਾ ਕੀਤਾ ਸੀ ਕਿ ਉਹ ਉਸ ਨੂੰ ਇੰਸਟਾਗ੍ਰਾਮ 'ਤੇ ਫਾਲੋ ਕਰਨਗੇ। ਇਹ ਸੁਣਕੇ ਸ਼ਹਿਨਾਜ਼ ਬਹੁਤ ਖੁਸ਼ ਹੋ ਗਈ ਸੀ ਪਰ ਹੁਣ ਕਾਰਤਿਕ ਨੇ ਸ਼ਹਿਨਾਜ਼ 'ਤੇ ਇੱਕ ਕੁਮੈਂਟ ਕੀਤਾ ਸੀ।
ਦਰਅਸਲ ਸ਼ਹਿਨਾਜ਼ ਆਪਣੇ ਇੰਸਟਾਗ੍ਰਾਮ 'ਤੇ ਆਪਣੀਆਂ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਸਨ। ਇਨ੍ਹਾਂ ਤਸਵੀਰਾਂ ਨੂੰ ਉਨ੍ਹਾਂ ਨੇ ਇੱਕ ਕੈਪਸ਼ਨ ਵੀ ਦਿੱਤਾ ਹੈ 'ਹਰ ਇੱਕ ਦਾ ਸਨਮਾਨ ਕਰੋ।' ਸ਼ਹਿਨਾਜ਼ ਦੀ ਇਸ ਪੋਸਟ 'ਤੇ ਚੁਟਕੀ ਲੈਂਦੇ ਹੋਏ ਕਾਰਤਿਕ ਨੇ ਲਿਖਿਆ 'ਉਸ ਨੂੰ ਵੀ ਜਿਸ ਨੇ ਸਭ ਤੋਂ ਪਹਿਲਾਂ ਚਮਗਿੱਦੜ ਖਾਇਆ ਹੋਵੇ।' ਕਾਰਤਿਕ ਦੀ ਇਸ ਪੋਸਟ ਨੂੰ ਦੇਖ ਕੇ ਸ਼ਹਿਨਾਜ਼ ਕਾਫ਼ੀ ਐਕਸਾਈਟਿਡ ਹੋ ਗਈ ਅਤੇ ਉਸ ਨੇ ਇਸ ਦਾ ਜਵਾਬ ਦਿੰਦੇ ਹੋਏ ਬਹੁਤ ਸਾਰੇ ਦਿਲ ਵਾਲੇ ਇਮੋਜ਼ੀ ਪੋਸਟ ਕੀਤੇ ਅਤੇ ਕਿਹਾ ਕਿ ਸਭ ਦਾ ਸਨਮਾਨ ਕਰੋ।
ਦੱਸਣਯੋਗ ਹੈ ਕਿ ਸ਼ਹਿਨਾਜ਼ ਕੌਰ ਗਿੱਲ ਆਪਣੀਆਂ ਤਸਵੀਰਾਂ ਤੇ ਵੀਡੀਓਜ਼ ਨੂੰ ਲੈ ਕੇ ਸੁਰਖੀਆਂ 'ਚ ਬਣੀ ਰਹਿੰਦੀ ਹੈ। ਰਿਐਲਿਟੀ ਟੀ. ਵੀ. ਸ਼ੋਅ 'ਬਿੱਗ ਬੌਸ 13' ਦੌਰਾਨ ਸ਼ਹਿਨਾਜ਼ ਤੇ ਸਿਧਾਰਥ ਦੇ ਪਿਆਰ ਦੇ ਚਰਚੇ ਹੋਣ ਲੱਗੇ ਸਨ। ਪ੍ਰਸ਼ੰਸਕ ਵੀ ਇਨ੍ਹਾਂ ਦੀ ਜੋੜੀ ਨੂੰ ਕਾਫ਼ੀ ਪਸੰਦ ਕਰਦੇ ਹਨ। ਪ੍ਰਸ਼ੰਸਕਾਂ ਨੇ ਇਨ੍ਹਾਂ ਦੀ ਜੋੜੀ ਨੂੰ 'ਸਿਧਨਾਜ਼' ਦਾ ਨਾਂ ਦਿੱਤਾ ਸੀ। ਬਿੱਗ ਬੌਸ ਤੋਂ ਬਾਅਦ ਦੋਵੇਂ ਇਕ ਗੀਤ ਦੀ ਵੀਡੀਓ 'ਚ ਇਕੱਠੇ ਨਜ਼ਰ ਆਏ ਸਨ।
ਜੇ ਗੱਲ ਕਰੀਏ ਸ਼ਹਿਨਾਜ਼ ਗਿੱਲ ਦੇ ਵਰਕ ਫਰੰਟ ਦੀ ਤਾਂ ਉਹ ਟੀ. ਵੀ. ਦੇ ਰਿਐਲਿਟੀ ਸ਼ੋਅ 'ਬਿੱਗ ਬੌਸ 13' 'ਚ ਨਜ਼ਰ ਆਏ ਸਨ। ਇਸ ਸ਼ੋਅ 'ਚ ਉਨ੍ਹਾਂ ਨੂੰ ਕਾਫ਼ੀ ਲੋਕਪ੍ਰਿਯਤਾ ਹਾਸਲ ਹੋਈ। ਉਹ ਬਹੁਤ ਸਾਰੇ ਨਾਮੀ ਗਾਇਕਾ ਦੇ ਨਾਲ ਕੰਮ ਕਰ ਚੁੱਕੀ ਹੈ।