ਰੰਗ ਲਗਾਉਣ ਬਹਾਨੇ ਸ਼ਖਸ ਨੇ ਕੀਤੀ ਸ਼ਹਿਨਾਜ਼ ਨਾਲ ਸ਼ਰਮਨਾਕ ਹਰਕਤ, ਡਰ ਦੇ ਮਾਰੇ... (ਵੀਡੀਓ)

Tuesday, Mar 18, 2025 - 11:40 AM (IST)

ਰੰਗ ਲਗਾਉਣ ਬਹਾਨੇ ਸ਼ਖਸ ਨੇ ਕੀਤੀ ਸ਼ਹਿਨਾਜ਼ ਨਾਲ ਸ਼ਰਮਨਾਕ ਹਰਕਤ, ਡਰ ਦੇ ਮਾਰੇ... (ਵੀਡੀਓ)

ਐਂਟਰਟੇਨਮੈਂਟ ਡੈਸਕ- ਪੰਜਾਬ ਦੀ ਕੈਟਰੀਨਾ ਕੈਫ ਸ਼ਹਿਨਾਜ਼ ਗਿੱਲ ਦਾ ਇੱਕ ਵੀਡੀਓ ਇੰਟਰਨੈੱਟ 'ਤੇ ਵਾਇਰਲ ਹੋ ਰਿਹਾ ਹੈ। ਇਹ ਵੀਡੀਓ ਹੋਲੀ ਵਾਲੇ ਦਿਨ ਦਾ ਹੈ। ਅਦਾਕਾਰਾ ਤਿਆਰ ਹੋ ਕੇ ਖੁਸ਼ੀ ਨਾਲ ਹੋਲੀ ਖੇਡਣ ਲਈ ਬਾਹਰ ਨਿਕਲੀ ਸੀ। ਉਸਨੂੰ ਕਿਵੇਂ ਪਤਾ ਸੀ ਕਿ ਹੋਲੀ ਪਾਰਟੀ ਵਿੱਚ ਉਨ੍ਹਾਂ ਦੇ ਨਾਲ ਕੁਝ ਅਜਿਹਾ ਵਾਪਰੇਗਾ ਜੋ ਉਸਨੂੰ ਡਰਾ ਦੇਵੇਗਾ। ਦਰਅਸਲ ਹੋਲੀ ਵਾਲੇ ਦਿਨ ਲੋਕ ਅਕਸਰ ਔਰਤਾਂ ਨਾਲ ਦੁਰਵਿਵਹਾਰ ਕਰਦੇ ਹਨ ਜਾਂ ਉਨ੍ਹਾਂ ਨਾਲ ਛੇੜਛਾੜ ਕਰਦੇ ਹਨ। ਇੱਕ ਸੇਲਿਬ੍ਰਿਟੀ ਹੋਣ ਦੇ ਬਾਵਜੂਦ ਸ਼ਹਿਨਾਜ਼ ਗਿੱਲ ਵੀ ਅਜਿਹੀ ਹਰਕਤ ਦਾ ਸ਼ਿਕਾਰ ਹੋ ਗਈ। ਉਨ੍ਹਾਂ ਦੇ ਨਾਲ ਕੀ ਹੋਇਆ? ਇਹ ਵੀ ਜਾਣ ਲੈਂਦੇ ਹਾਂ।
ਹੋਲੀ ਵਾਲੇ ਦਿਨ ਸ਼ਹਿਨਾਜ਼ ਗਿੱਲ ਨਾਲ ਹੋਈ ਸੀ ਬਦਸਲੂਕੀ
ਦਰਅਸਲ ਸ਼ਹਿਨਾਜ਼ ਗਿੱਲ ਦੀ ਵੀਡੀਓ ਜੋ ਇੰਟਰਨੈੱਟ 'ਤੇ ਵਾਇਰਲ ਹੋ ਰਹੀ ਹੈ, ਉਸ ਵਿੱਚ ਉਹ ਚਿੱਟੇ ਰੰਗ ਦੀ ਓਵਰਸਾਈਜ਼ ਕਮੀਜ਼ ਵਿੱਚ ਦਿਖਾਈ ਦੇ ਰਹੀ ਹੈ। ਅਦਾਕਾਰਾ ਨੇ ਆਪਣੀ ਕਮੀਜ਼ ਨੂੰ ਡੈਨਿਮ ਸ਼ਾਰਟਸ ਨਾਲ ਪੇਅਰ ਕੀਤਾ ਸੀ। ਸਨਗਲਾਸੇਜ਼ ਨਾਲ ਅਦਾਕਾਰਾ ਨੇ ਆਪਣੀ ਲੁੱਕ ਨੂੰ ਪੂਰਾ ਕੀਤਾ ਹੋਇਆ ਹੈ। ਇਸ ਦੌਰਾਨ ਉਹ ਬਹੁਤ ਸਟਾਈਲਿਸ਼ ਲੱਗ ਰਹੀ ਸੀ ਅਤੇ ਹੋਲੀ ਦਾ ਆਨੰਦ ਮਾਣ ਰਹੀ ਸੀ। ਫਿਰ ਇੱਕ ਲੰਮਾ ਆਦਮੀ ਸ਼ਹਿਨਾਜ਼ ਗਿੱਲ ਕੋਲ ਆਉਂਦਾ ਹੈ ਅਤੇ ਉਨ੍ਹਾਂ ਨੂੰ ਗੁਲਾਲ ਲਗਾਉਣ ਦੀ ਕੋਸ਼ਿਸ਼ ਕਰਦਾ ਹੈ।


ਗੁਲਾਲ ਲਗਾਉਂਦੇ ਹੋਏ ਸ਼ਖਸ ਨੇ ਪਾਰ ਕਰ ਦਿੱਤੀਆਂ ਹੱਦਾਂ
ਸ਼ਹਿਨਾਜ਼ ਗਿੱਲ ਵੀ ਉਸ ਨੂੰ ਕੁਝ ਨਹੀਂ ਕਹਿੰਦੀ ਅਤੇ ਪਿਆਰ ਨਾਲ ਉਸ ਤੋਂ ਗੁਲਾਲ ਲਗਾਉਂਦੀ ਹੈ। ਹਾਲਾਂਕਿ ਇਹ ਆਦਮੀ ਰੰਗ ਲਗਾਉਣ ਦੇ ਨਾਮ 'ਤੇ ਹੱਦ ਪਾਰ ਕਰ ਦਿੰਦਾ ਹੈ ਅਤੇ ਗੁਲਾਲ ਲਗਾਉਂਦੇ ਸਮੇਂ, ਉਸਦੇ ਹੱਥ ਗੱਲ੍ਹਾਂ ਦੇ ਹੇਠਾਂ ਆ ਜਾਂਦੇ ਹਨ। ਰੰਗ ਸ਼ਹਿਨਾਜ਼ ਗਿੱਲ ਦੀ ਕਮੀਜ਼ 'ਤੇ ਵੀ ਚਲਾ ਜਾਂਦਾ ਹੈ ਅਤੇ ਅਦਾਕਾਰਾ ਬਹੁਤ ਬੇਚੈਨ ਹੋ ਜਾਂਦੀ ਹੈ। ਇਸ ਹਰਕਤ ਤੋਂ ਬਾਅਦ ਸ਼ਹਿਨਾਜ਼ ਗਿੱਲ ਦੀ ਮੁਸਕਰਾਹਟ ਡਰ ਵਿੱਚ ਬਦਲ ਜਾਂਦੀ ਹੈ। ਉਹ ਘਬਰਾ ਕੇ ਪਿੱਛੇ ਹਟਦੀ ਹੈ।
ਵੀਡੀਓ ਦੇਖ ਕੇ ਪ੍ਰਸ਼ੰਸਕ ਵੀ ਹੋਏ ਗੁੱਸੇ 
ਹਾਲਾਂਕਿ ਉਹ ਆਦਮੀ ਇੱਥੇ ਹੀ ਨਹੀਂ ਰੁਕਦਾ ਅਤੇ ਛਾਤੀ ਤੱਕ ਰੰਗ ਲਗਾਉਣ ਤੋਂ ਬਾਅਦ ਫਿਰ ਤੋਂ ਉਹ ਦੂਰੋਂ ਉਸ 'ਤੇ ਰੰਗ ਸੁੱਟਦਾ ਹੈ ਅਤੇ ਅਦਾਕਾਰਾ ਆਪਣੇ ਆਪ ਨੂੰ ਬਚਾਉਣ ਦੀ ਕੋਸ਼ਿਸ਼ ਕਰਦੀ ਦਿਖਾਈ ਦਿੰਦੀ ਹੈ। ਇਸ ਵੀਡੀਓ ਵਿੱਚ ਸਾਫ਼ ਦਿਖਾਈ ਦੇ ਰਿਹਾ ਹੈ ਕਿ ਸ਼ਹਿਨਾਜ਼ ਗਿੱਲ ਨੂੰ ਇਸ ਆਦਮੀ ਦੀਆਂ ਹਰਕਤਾਂ ਪਸੰਦ ਨਹੀਂ ਆਈਆਂ। ਅਜਿਹੇ ਵਿੱਚ ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਪ੍ਰਸ਼ੰਸਕਾਂ ਦਾ ਗੁੱਸਾ ਵੀ ਭੜਕ ਉੱਠਿਆ ਹੈ। ਲੋਕ ਕੁਮੈਂਟ ਕਰਕੇ ਆਪਣਾ ਗੁੱਸਾ ਕੱਢ ਰਹੇ ਹਨ।

 


author

Aarti dhillon

Content Editor

Related News