ਸ਼ਹਿਨਾਜ਼ ਦੀ ਇਸ ਹਰਕਤ ਨੂੰ ਵੇਖ ਸੱਤਵੇਂ ਅਸਮਾਨ 'ਤੇ ਪਹੁੰਚਿਆ ਲੋਕਾਂ ਦਾ ਪਾਰਾ, ਕਿਹਾ 'ਇੰਨੀ ਕੀ ਤੈਨੂੰ ਚਰਬੀ ਚੜ੍ਹ ਗਈ'

Wednesday, Jun 23, 2021 - 04:00 PM (IST)

ਸ਼ਹਿਨਾਜ਼ ਦੀ ਇਸ ਹਰਕਤ ਨੂੰ ਵੇਖ ਸੱਤਵੇਂ ਅਸਮਾਨ 'ਤੇ ਪਹੁੰਚਿਆ ਲੋਕਾਂ ਦਾ ਪਾਰਾ, ਕਿਹਾ 'ਇੰਨੀ ਕੀ ਤੈਨੂੰ ਚਰਬੀ ਚੜ੍ਹ ਗਈ'

ਚੰਡੀਗੜ੍ਹ (ਬਿਊਰੋ) : ਖ਼ੁਦ ਨੂੰ ਪੰਜਾਬ ਦੀ ਕੈਟਰੀਨਾ ਕੈਫ ਆਖਣ ਵਾਲੀ 'ਬਿੱਗ ਬੌਸ' ਫੇਮ ਅਦਾਕਾਰਾ ਸ਼ਹਿਨਾਜ਼ ਗਿੱਲ ਸਾਰਿਆਂ ਦੀ ਲਾਡਲੀ ਹੈ। ਸ਼ਹਿਨਾਜ਼ ਨੂੰ ਲੋਕ ਬਹੁਤ ਪਿਆਰ ਦਿੰਦੇ ਹਨ। ਸ਼ਹਿਨਾਜ਼ ਦੀ ਕਿਊਟਨੈੱਸ ਅਤੇ ਹੌਟਨੈੱਸ 'ਤੇ ਹਰ ਕੋਈ ਫਿਦਾ ਹੈ। ਉਦੋ ਤੋਂ ਹੀ ਉਨ੍ਹਾਂ ਦੇ ਹਰ ਪੋਸਟ ਅਤੇ ਐਕਿਟਵਿਟੀ 'ਤੇ ਪ੍ਰਸ਼ੰਸਕਾਂ ਦੀ ਪੈਨੀ ਨਜ਼ਰ ਹੁੰਦੀ ਹੈ। ਸ਼ਹਿਨਾਜ਼ ਲਈ ਦੀਵਾਨਗੀ ਦਾ ਆਲਮ ਇਹ ਹੈ ਕਿ ਉਹ ਆਏ ਦਿਨ ਕਿਸੇ ਨਾਲ ਕਿਸੇ ਵਜ੍ਹਾ ਕਾਰਨ ਸੋਸ਼ਲ ਮੀਡੀਆ 'ਤੇ ਟ੍ਰੇਂਡ ਕਰਨ ਲੱਗ ਜਾਂਦੀ ਹੈ। ਕਦੀ ਆਪਣੇ ਡਾਂਸ ਵੀਡੀਓ ਕਾਰਨ ਤਾਂ ਕਦੇ ਆਪਣੇ ਹੌਟ ਫੋਟੋਸ਼ੂਟ ਕਾਰਨ ਸ਼ਹਿਨਾਜ਼ ਅਕਸਰ ਫੈਨਜ਼ 'ਚ ਚਰਚਾ ਦਾ ਵਿਸ਼ਾ ਬਣੀ ਰਹਿੰਦੀ ਹੈ ਪਰ ਹਾਲ ਹੀ 'ਚ ਅਦਾਕਾਰਾ ਆਪਣੇ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਿਹਾ ਹੈ। ਇਸੇ ਵੀਡੀਓ ਕਾਰਨ ਉਹ ਲੋਕਾਂ ਦੇ ਨਿਸ਼ਾਨੇ 'ਤੇ ਆ ਗਈ ਹੈ। ਲੋਕ ਸ਼ਹਿਨਾਜ਼ 'ਤੇ ਰੱਜ ਕੇ ਆਪਣਾ ਗੁੱਸਾ ਜ਼ਾਹਿਰ ਕਰ ਰਹੇ ਹਨ।

PunjabKesari

ਦਰਅਸਲ ਸ਼ਹਿਨਾਜ਼ ਦਾ ਇਕ ਵੀਡੀਓ ਸਾਹਮਣੇ ਆਇਆ ਹੈ, ਜਿਸ 'ਚ ਉਹ ਆਪਣੇ ਕਿਸੇ ਛੂਟ ਲਈ ਟੀਮ ਨਾਲ ਜਾਂਦੀ ਹੋਈ ਨਜ਼ਰ ਆ ਰਹੀ ਹੈ। ਇਸ ਦੌਰਾਨ ਸ਼ਹਿਨਾਜ਼ ਗਿੱਲ ਨੇ ਆਪਣੇ ਇਕ ਟੀਮ ਮੈਂਬਰ ਦਾ ਹੱਥ ਫੜ੍ਹਿਆ ਹੋਇਆ ਸੀ ਤੇ ਉਹ ਅੱਗੇ ਵਧ ਰਹੀ ਸੀ। ਉਦੋਂ ਹੀ ਇਕ ਦੂਜਾ ਸਟਾਫ ਮੈਂਬਰ ਹੱਥ 'ਚ ਚੱਪਲ ਲੈ ਕੇ ਸ਼ਹਿਨਾਜ਼ ਕੋਲ ਆਉਂਦਾ ਹੈ ਤੇ ਆਪਣੇ ਹੱਥਾਂ ਨਾਲ ਸ਼ਹਿਨਾਜ਼ ਦੇ ਪੈਰ 'ਚੋਂ ਸੈਂਡਲ ਉਤਾਰਦਾ ਹੈ ਅਤੇ ਉਸ ਨੂੰ ਸਪਿੱਲਰ ਪਵਾਉਂਦਾ ਹੈ। ਇਸ ਤੋਂ ਬਾਅਦ ਸ਼ਹਿਨਾਜ਼ ਅੱਗੇ ਵਧ ਜਾਂਦੀ ਹੈ ਤੇ ਉਹ ਸਖ਼ਸ਼ ਉਸ ਦੀ ਸੈਂਡਲ ਚੁੱਕਣ ਲਈ ਪਿੱਛੇ ਰਹਿ ਜਾਂਦਾ ਹੈ। ਅਦਾਕਾਰਾ ਦਾ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਿਹਾ ਹੈ ਤੇ ਲੋਕ ਅਦਾਕਾਰਾ ਦੇ ਇਸ ਐਟੀਟਿਊਡ 'ਤੇ ਆਪਣਾ ਗੁੱਸਾ ਜ਼ਾਹਿਰ ਕਰ ਰਹੇ ਹਨ।

 
 
 
 
 
 
 
 
 
 
 
 
 
 
 
 

A post shared by Manav Manglani (@manav.manglani)

ਦੱਸਣਯੋਗ ਹੈ ਕਿ ਸ਼ਹਿਨਾਜ਼ ਸੋਸ਼ਲ ਮੀਡੀਆ 'ਤੇ ਕਾਫ਼ੀ ਸਰਗਰਮ ਰਹਿੰਦੀ ਹੈ। ਆਏ ਦਿਨ ਉਹ ਆਪਣੀਆਂ ਖ਼ੂਬਸੂਰਤ ਤਸਵੀਰਾਂ ਲੋਕਾਂ ਨਾਲ ਸਾਂਝੀਆਂ ਕਰਦੀ ਰਹਿੰਦੀ ਹੈ। ਬੀਤੇ ਕੁਝ ਦਿਨ ਪਹਿਲਾਂ ਸ਼ਹਿਨਾਜ਼ ਨੇ ਆਪਣਾ ਫੋਟੋਸ਼ੂਟ ਸਾਂਝਾ ਕਰਦਿਆਂ ਸ਼ਹਿਨਾਜ਼ ਕੈਪਸ਼ਨ 'ਚ ਲਿਖਿਆ ਸੀ, ''ਫੋਟੋਸ਼ੂਟ ਦੌਰਾਨ ਮੇਰਾ ਧਿਆਨ ਭਟਕਾਉਣ ਤੇ ਖਿੱਝ ਚੜ੍ਹਾਉਣ ਦਾ ਖਿਤਾਬ ਮੇਰੇ ਭਰਾ ਸ਼ਹਿਬਾਜ਼ ਬਦੇਸ਼ਾ ਨੂੰ ਜਾਂਦਾ ਹੈ।''

 
 
 
 
 
 
 
 
 
 
 
 
 
 
 
 

A post shared by Shehnaaz Gill (@shehnaazgill)


ਨੋਟ - ਸ਼ਹਿਨਾਜ਼ ਕੌਰ ਗਿੱਲ ਦੀ ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਪ੍ਰਤੀਕਿਰਿਆ, ਕੁਮੈਂਟ ਬਾਕਸ 'ਚ ਜ਼ਰੂਰ ਦੱਸੋ।


author

sunita

Content Editor

Related News