ਆਰੀਅਨ ਡਰੱਗਸ ਕੇਸ ''ਤੇ ਸ਼ਤਰੂਘਨ ਦਾ ਬਿਆਨ, ਕਿਹਾ- ''ਸ਼ਾਹਰੁਖ ਦੀ ਵਜ੍ਹਾ ਨਾਲ ਬੱਚਾ ਹੋਇਆ ਟਾਰਗੇਟ''

2021-10-13T14:56:30.023

ਮੁੰਬਈ- ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਸ਼ਾਹਰੁਖ ਖਾਨ ਨੂੰ ਡਰੱਗਸ ਮਾਮਲੇ 'ਚ ਐੱਨ.ਸੀ.ਬੀ. ਨੇ ਗ੍ਰਿਫਤਾਰ ਕੀਤਾ ਹੈ। ਕੋਰਟ ਨੇ ਆਰੀਅਨ ਨੂੰ 14 ਦਿਨ ਦੀ ਨਿਆਇਕ ਹਿਰਾਸਤ 'ਚ ਭੇਜ ਦਿੱਤਾ ਹੈ। ਇਸ ਸਮੇਂ ਆਰੀਅਨ ਆਰਥਰ ਜੇਲ੍ਹ 'ਚ ਹੈ। 13 ਅਕਤੂਬਰ ਨੂੰ ਆਰੀਅਨ ਦੀ ਜ਼ਮਾਨਤ ਪਟੀਸ਼ਨ 'ਤੇ ਸੁਣਵਾਈ ਹੈ। ਹੁਣ ਦੇਖਣਾ ਇਹ ਹੈ ਕਿ ਸ਼ਾਹਰੁਖ ਦੇ ਪੁੱਤਰ ਨੂੰ ਬੇਲ ਮਿਲੇਗੀ ਜਾਂ ਉਸ ਦੀਆਂ ਰਾਤਾਂ ਜੇਲ੍ਹ 'ਚ ਹੀ ਕੱਟਣਗੀਆਂ। ਆਰੀਅਨ ਖਾਨ ਦੀ ਗ੍ਰਿਫਤਾਰੀ 'ਤੇ ਹੁਣ ਤੱਕ ਕਈ ਸਿਤਾਰੇ ਆਪਣੀ ਰਾਏ ਦੇ ਚੁੱਕੇ ਹਨ।
ਉਧਰ ਹੁਣ ਆਪਣੇ ਬਿਆਨਾਂ ਦੇ ਕਾਰਨ ਹਮੇਸ਼ਾ ਹੀ ਚਰਚਾ 'ਚ ਰਹਿਣ ਵਾਲੇ ਅਦਾਕਾਰ ਸ਼ਤਰੂਘਨ ਸਿਨਹਾ ਨੇ ਆਰੀਅਨ ਖਾਨ ਡਰੱਗ ਕੇਸ 'ਤੇ ਗੱਲ ਕੀਤੀ ਹੈ। ਇਕ ਵੈੱਬਸਾਈਟ ਨੂੰ ਦਿੱਤੇ ਇੰਟਰਵਿਊ 'ਚ ਸ਼ਤਰੂਘਨ ਸਿਨਹਾ ਨੇ ਇਸ ਮਾਮਲੇ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਸਿਰਫ ਫਿਲਮ ਇੰਡਸਟਰੀ ਨੂੰ ਡਰਪੋਕ ਦੱਸਿਆ ਸਗੋਂ ਇਹ ਤੱਕ ਕਿਹਾ ਕਿ ਸ਼ਾਹਰੁਖ ਦਾ ਪੁੱਤਰ ਹੋਣ ਦੇ ਨਾਤੇ ਆਰੀਅਨ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ।
ਇੰਟਰਵਿਊ ਦੌਰਾਨ ਜਦੋਂ ਸ਼ਤਰੂਘਨ ਸਿਨਹਾ ਤੋਂ ਪੁੱਛਿਆ ਗਿਆ ਕਿ ਸ਼ਾਹਰੁਖ ਨੂੰ ਧਰਮ ਦੇ ਆਧਾਰ 'ਤੇ ਟਾਰਗੇਟ ਕੀਤਾ ਜਾ ਰਿਹਾ ਹੈ। ਇਸ 'ਤੇ ਉਨ੍ਹਾਂ ਨੇ ਕਿਹਾ ਕਿ-'ਅਸੀਂ ਇਹ ਨਹੀਂ ਕਹਿ ਸਕਦੇ ਕਿ ਉਨ੍ਹਾਂ ਦਾ ਧਰਮ ਉਨ੍ਹਾਂ ਦੇ ਰਸਤੇ 'ਚ ਆ ਰਿਹਾ ਹੈ ਪਰ ਕੁਝ ਲੋਕਾਂ ਨੇ ਇਸ ਵਿਸ਼ੇ ਦੀ ਵਰਤੋਂ ਕਰਨੀ ਸ਼ੁਰੂ ਕਰ ਦਿੱਤੀ ਹੈ ਜੋ ਕਿ ਸਹੀ ਨਹੀਂ ਹੈ ਜੋ ਵੀ ਭਾਰਤ 'ਚ ਹੈ ਉਹ ਭਾਰਤ ਦਾ ਪੁੱਤਰ ਹੈ ਅਤੇ ਸੰਵਿਧਾਨ ਦੇ ਅੰਦਰ ਹਰ ਕੋਈ ਇਕ ਸਮਾਨ ਹੈ'।
ਆਪਣੀ ਗੱਲ ਜਾਰੀ ਰੱਖਦੇ ਹੋਏ ਉਨ੍ਹਾਂ ਨੇ ਕਿਹਾ ਕਿ-'ਆਰੀਅਨ ਨੂੰ ਟਾਰਗੇਟ ਕਰਨ ਦੀ ਵਜ੍ਹਾ ਸ਼ਾਹਰੁਖ ਖਾਨ ਹੀ ਹੈ, ਮੁਨਮੁਨ ਧਮੇਚਾ ਅਤੇ ਅਰਬਾਜ਼ ਮਰਚੈਟ ਵਰਗੇ ਨਾਂ ਵੀ ਹਨ ਪਰ ਕੋਈ ਉਨ੍ਹਾਂ ਦੇ ਬਾਰੇ 'ਚ ਗੱਲ ਨਹੀਂ ਕਰ ਰਿਹਾ ਹੈ। ਜਦੋਂ ਆਖਿਰੀ ਵਾਰ ਅਜਿਹਾ ਕੁਝ ਹੋਇਆ ਸੀ ਤਾਂ ਫੋਕਸ ਦੀਪਿਕਾ ਪਾਦੁਕੋਣ 'ਤੇ ਸੀ ਜਦੋਂ ਕਿ ਹੋਰ ਵੀ ਲੋਕਾਂ ਦੇ ਨਾਂ ਸਾਹਮਣੇ ਆਏ ਸਨ ਪਰ ਫੋਕਸ ਸਿਰਫ ਦੀਪਿਕਾ 'ਤੇ ਕੀਤਾ ਜਾ ਰਿਹਾ ਸੀ।
ਅਸੀਂ ਜਾਣਦੇ ਹਾਂ ਕਿ ਆਰੀਅਨ ਤੋਂ ਕੋਈ ਡਰੱਗਸ ਬਰਾਮਦ ਨਹੀਂ ਹੋਈ ਅਤੇ ਨਾ ਹੀ ਕੋਈ ਇਤਰਾਜ਼ਯੋਗ ਸਮੱਗਰੀ ਮਿਲੀ ਹੈ। ਪਰ ਤੁਹਾਨੂੰ ਕੋਈ ਡਰੱਗਸ ਮਿਲਦਾ ਵੀ ਹੈ ਤਾਂ ਇਸ ਦੀ ਸਜ਼ਾ ਇਕ ਸਾਲ ਹੁੰਦੀ ਹੈ ਪਰ ਇਸ ਮਾਮਲੇ 'ਚ ਅਜਿਹਾ ਨਹੀਂ ਹੁੰਦਾ ਹੈ।
ਜ਼ਿਕਰਯੋਗ ਹੈ ਕਿ ਆਰੀਅਨ ਖਾਨ ਦੀ ਗ੍ਰਿਫਤਾਰੀ ਹੋਣ ਤੋਂ ਬਾਅਦ ਕਈ ਬਾਲੀਵੁੱਡ ਸਿਤਾਰੇ ਸ਼ਾਹਰੁਖ ਖਾਨ ਦੀ ਸਪੋਰਟ 'ਚ ਆਏ। ਪੂਜਾ ਭੱਟ ਸੁਚਿਤਰਾ ਕ੍ਰਿਸ਼ਨਾਮੂਰਤੀ ਕਈ ਸਿਤਾਰਿਆਂ ਨੇ ਸ਼ਾਹਰੁਖ ਦੀ ਸਪੋਰਟ 'ਚ ਸੋਸ਼ਲ ਮੀਡੀਆ 'ਤੇ ਪੋਸਟ ਸ਼ੇਅਰ ਕੀਤੀ ਹੈ।


Aarti dhillon

Content Editor

Related News