ਸਪੇਨ ’ਚ ਦੋਸਤਾਂ ਨਾਲ ਛੁੱਟੀਆਂ ਮਨਾ ਰਹੀ ਸ਼ਨਾਇਆ, ਮਸਟਰਡ ਡਰੈੱਸ ’ਚ ਸਟਾਈਲਿਸ਼ ਲੱਗ ਰਹੀ ਸੰਜੇ ਕਪੂਰ ਦੀ ਲਾਡਲੀ

Saturday, Jul 30, 2022 - 05:30 PM (IST)

ਸਪੇਨ ’ਚ ਦੋਸਤਾਂ ਨਾਲ ਛੁੱਟੀਆਂ ਮਨਾ ਰਹੀ ਸ਼ਨਾਇਆ, ਮਸਟਰਡ ਡਰੈੱਸ ’ਚ ਸਟਾਈਲਿਸ਼ ਲੱਗ ਰਹੀ ਸੰਜੇ ਕਪੂਰ ਦੀ ਲਾਡਲੀ

ਮੁੰਬਈ- ਅਦਾਕਾਰ ਸੰਜੇ ਕਪੂਰ ਦੀ ਧੀ ਸ਼ਨਾਇਆ ਕਪੂਰ ਇਨ੍ਹੀਂ ਦਿਨੀਂ ਸਪੇਨ ’ਚ ਦੋਸਤਾਂ ਨਾਲ ਛੁੱਟੀਆਂ ਮਨਾ ਰਹੀ ਹੈ। ਇਸ ਨਾਲ ਸ਼ਨਾਇਆ ਸੋਸ਼ਲ ਮੀਡੀਆ ’ਤੇ ਵੀ ਐਕਟਿਵ  ਰਹਿੰਦੀ ਹੈ। ਸ਼ਨਾਇਆ ਪ੍ਰਸ਼ੰਸਕਾਂ ਨਾਲ ਛੁੱਟੀਆਂ ਦੀਆਂ ਤਸਵੀਰਾਂ ਅਤੇ ਵੀਡੀਓ ਸਾਂਝੀਆਂ ਕਰਦੀ ਰਹਿੰਦੀ ਹੈ। ਹਾਲ ਹੀ ’ਚ  ਸ਼ਨਾਇਆ ਨੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਜੋ ਪ੍ਰਸ਼ੰਸਕਾਂ ਵੱਲੋਂ ਪਸੰਦ ਕੀਤੀਆਂ ਜਾ ਰਹੀਆਂ ਹਨ।

PunjabKesari

ਤਸਵੀਰਾਂ ’ਚ ਸ਼ਨਾਇਆ ਮਸਟਰਡ ਕਲਰ ਦੀ ਡਰੈੱਸ ’ਚ ਨਜ਼ਰ ਆ ਰਹੀ ਹੈ। ਸ਼ਨਾਇਆ ਨੇ ਲਾਈਟ ਮੇਕਅੱਪ ਕੀਤਾ ਹੋਇਆ ਹੈ ਅਤੇ ਵਾਲਾਂ ਨੂੰ ਖੁੱਲ੍ਹੇ ਛੱਡਿਆ ਹੋਇਆ ਹੈ। ਇਸ ਲੁੱਕ ’ਚ ਸ਼ਨਾਇਆ ਬੇਹੱਦ ਖ਼ੂਬਸੂਰਤ ਲੱਗ ਰਹੀ ਹੈ।

PunjabKesari

ਇਹ ਵੀ ਪੜ੍ਹੋ: ਬਾਂਕੇ ਬਿਹਾਰੀ ਦੇ ਦਰਸ਼ਨ ਲਈ ਮਥੁਰਾ-ਵ੍ਰਿੰਦਾਵਨ ਪਹੁੰਚੀ ਸ਼ਿਲਪਾ ਸ਼ੈੱਟੀ, ਦੇਖੋ ਤਸਵੀਰਾਂ

ਤਸਵੀਰਾਂ ਸ਼ਨਾਇਆ ਦੋਸਤਾਂ ਨਾਲ ਮਸਤੀ ਕਰਦੀ ਨਜ਼ਰ ਆ ਰਹੀ ਹੈ। ਇਕ ਤਸਵੀਰ ’ਚ ਸ਼ਨਾਇਆ ਭੋਜਨ ਦਾ ਆਨੰਦ ਲੈ ਰਹੀ ਹੈ। ਸ਼ਨਾਇਆ ਆਪਣੇ ਦੋਸਤਾਂ ਨਾਲ ਤਸਵੀਰਾਂ ਖਿੱਚਦੀ ਅਤੇ ਸੈਲਫ਼ੀ ਲੈਂਦੀ ਨਜ਼ਰ ਆ ਰਹੀ ਹੈ। ਇਨ੍ਹਾਂ ਤਸਵੀਰਾਂ ਨੂੰ ਪ੍ਰਸ਼ੰਸਕ ਕਾਫ਼ੀ ਪਸੰਦ ਕਰ ਰਹੇ ਹਨ।

PunjabKesari

ਇਹ ਵੀ ਪੜ੍ਹੋ: ਪਹਿਲਾਂ ਤੋਂ ਵੀ ਖੂਬਸੂਰਤ ਹੋਵੇਗਾ 'ਬਿੱਗ ਬੌਸ 16' ਦਾ ਘਰ, ਅੰਦਰ ਦੀਆਂ ਤਸਵੀਰਾਂ ਆਈਆਂ ਸਾਹਮਣੇ

ਸ਼ਨਾਇਆ ਦੇ ਫ਼ਿਲਮਾਂ ’ਚ ਕੰਮ ਦੀ ਗੱਲ ਕਰੀਏ ਤਾਂ ਸ਼ਨਾਇਆ ਬਹੁਤ ਜਲਦ ਧਰਮਾ ਪ੍ਰੋਡਕਸ਼ਨ ਦੀ ਫ਼ਿਲਮ Bedhadak ’ਚ ਡੈਬਿਊ ਕਰਨ ਜਾ ਰਹੀ ਹੈ। ਕਰਨ ਜੌਹਰ ਨੇ ਖ਼ੁਦ ਇਸ ਫ਼ਿਲਮ ਦਾ ਐਲਾਨ ਕੀਤਾ ਸੀ।

PunjabKesari

ਇਸ ਫ਼ਿਲਮ ’ਚ ਸ਼ਨਾਇਆ ਨਾਲ ਲਕਸ਼ੈ ਲਾਲਵਾਨੀ ਅਤੇ ਗੁਰਫ਼ਤੇਹ ਪੀਰਜ਼ਾਦਾ ਨਜ਼ਰ ਆਉਣਗੇ।
 


author

Shivani Bassan

Content Editor

Related News