‘ਸ਼ਮਸ਼ੇਰਾ’ ਫ਼ਿਲਮ ’ਚ ਲੋਕਾਂ ਨੇ ਲੱਭੀ ਵੱਡੀ ਗਲਤੀ, ਉਡਾਇਆ ਰੱਜ ਕੇ ਮਜ਼ਾਕ
Wednesday, Aug 24, 2022 - 01:29 PM (IST)

ਮੁੰਬਈ (ਬਿਊਰੋ)– ਹਾਲ ਹੀ ’ਚ ਰਿਲੀਜ਼ ਹੋਈ ਰਣਬੀਰ ਕਪੂਰ ਦੀ ਫ਼ਿਲਮ ‘ਸ਼ਮਸ਼ੇਰਾ’ ਬਾਕਸ ਆਫਿਸ ’ਤੇ ਖ਼ਾਸ ਕਮਾਲ ਨਹੀਂ ਦਿਖਾ ਸਕੀ। ਫ਼ਿਲਮ ਦੀ ਪ੍ਰਮੋਸ਼ਨ ਤਾਂ ਜ਼ੋਰਾਂ-ਸ਼ੋਰਾਂ ’ਤੇ ਕੀਤੀ ਗਈ ਸੀ ਪਰ ਫ਼ਿਲਮ ਸਿਨੇਮਾਘਰਾਂ ਤਕ ਦਰਸ਼ਕਾਂ ਨੂੰ ਖਿੱਚਣ ’ਚ ਨਾਕਾਮ ਰਹੀ। ਫ਼ਿਲਮ ’ਚ ਰਣਬੀਰ ਤੋਂ ਇਲਾਵਾ ਵਾਣੀ ਕਪੂਰ ਤੇ ਸੰਜੇ ਦੱਤ ਵੀ ਮੁੱਖ ਭੂਮਿਕਾ ’ਚ ਦਿਖੇ ਸਨ। ਇਹ ਫ਼ਿਲਮ ਮਹੀਨੇ ਭਰ ਦੇ ਅੰਦਰ ਹੀ ਓ. ਟੀ. ਟੀ. ਪਲੇਟਫਾਰਮ ’ਤੇ ਆ ਗਈ। ਹੁਣ ਸੋਸ਼ਲ ਮੀਡੀਆ ’ਤੇ ਫ਼ਿਲਮ ਦਾ ਇਕ ਸੀਨ ਵਾਇਰਲ ਹੋਣ ਲੱਗਾ ਹੈ, ਜਿਸ ਨੂੰ ਲੋਕ ਵੱਡੀ ਗਲਤੀ ਦੱਸ ਰਹੇ ਹਨ। ਇਸ ਫਾਈਟ ਸੀਨ ’ਤੇ ਲੋਕ ਰੱਜ ਕੇ ਆਪਣੀ ਮਜ਼ੇਦਾਰ ਪ੍ਰਤੀਕਿਰਿਆ ਦੇ ਰਹੇ ਹਨ।
ਇਹ ਖ਼ਬਰ ਵੀ ਪੜ੍ਹੋ : ਬਾਬੇ ਕੋਲ ਪਹੁੰਚੇ ਇੰਦਰਜੀਤ ਨਿੱਕੂ, ਰੋਂਦਿਆਂ ਸੁਣਾਏ ਦੁੱਖ, ਦੇਖੋ ਵੀਡੀਓ
ਅਸਲ ’ਚ ਫ਼ਿਲਮ ਦੇ ਇਕ ਫਾਈਟ ਸੀਨ ’ਚ ਵਾਣੀ ਦੀ ਗੋਦ ’ਚ ਨਵਜੰਮਾ ਬੱਚੇ ਨੂੰ ਦਿਖਾਇਆ ਗਿਆ ਹੈ। ਲੋਕਾਂ ਦਾ ਮੰਨਣਾ ਹੈ ਕਿ ਇਸ ਸੀਨ ’ਚ ਵਾਣੀ ਦੇ ਹੱਥ ’ਚ ਬੱਚਾ ਨਹੀਂ, ਸਿਰਫ ਕੱਪੜਾ ਹੈ। ਇਸ ਦੇ ਨਾਲ ਹੀ ਲੋਕ ਡਾਇਰੈਕਟਰ ਦਾ ਵੀ ਮਜ਼ਾਕ ਬਣਾ ਰਹੇ ਹਨ। ਉਹ ਕਹਿ ਰਹੇ ਹਨ ਕਿ ਡਾਇਰੈਕਟਰ ਕੋਲ ਇੰਨਾ ਪੈਸਾ ਵੀ ਨਹੀਂ ਸੀ ਕਿ ਉਹ ਬੱਚੇ ਨੂੰ ਦਿਖਾਉਣ ਲਈ ਇਕ ਗੁੱਡੀ ਹੀ ਖਰੀਦ ਲੈਂਦਾ। ਇਕ ਟਵਿਟਰ ਯੂਜ਼ਰ ਨੇ ਇਸ ਸੀਨ ਨੂੰ ਸਾਂਝਾ ਕਰਦਿਆਂ ਲਿਖਿਆ, ‘‘ਚਲੋ ਮੰਨ ਲੈਂਦੇ ਹਾਂ ਕਿ ਉਹ ਇਕ ਬੱਚਾ ਹੈ।’’
Let's just assume that there is a baby 👶#Shamshera #IseewhatIcant pic.twitter.com/4bS0KbV6dY
— Guman Singh Rathore (@GumaanSingh) August 20, 2022
ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਲੋਕਾਂ ਦੀ ਇਸ ’ਤੇ ਮਜ਼ੇਦਾਰ ਪ੍ਰਤੀਕਿਰਿਆ ਵੀ ਸਾਹਮਣੇ ਆ ਰਹੀ ਹੈ। ਇਕ ਯੂਜ਼ਰ ਨੇ ਕੁਮੈਂਟ ਕਰਦਿਆਂ ਲਿਖਿਆ, ‘‘ਬਾਲੀਵੁੱਡ ਵਾਲਿਆਂ ਨੂੰ ਪਤਾ ਨਹੀਂ ਕੀ ਹੋ ਗਿਆ ਹੈ। ਮਿਹਨਤ ਹੀ ਨਹੀਂ ਕਰਨੀ।’’ ਦੂਜੇ ਯੂਜ਼ਰ ਨੇ ਲਿਖਿਆ, ‘‘ਬੱਚਾ ਆਪਣੀ ਜੰਗ ਖ਼ੁਦ ਲੜ ਰਿਹਾ ਹੈ।’’ ਇਕ ਹੋਰ ਯੂਜ਼ਰ ਨੇ ਲਿਖਿਆ, ‘‘ਬੱਚੇ ਦਾ ਬਜਟ ਨਹੀਂ ਸੀ ਇਕ ਗੁੱਡੀ ਹੀ ਖਰੀਦ ਕੇ ਦੇ ਦਿੰਦੇ।’’ ਇਸ ਤਰ੍ਹਾਂ ਨਾਲ ਲੋਕ ‘ਸ਼ਮਸ਼ੇਰਾ’ ਦੇ ਇਸ ਸੀਨ ਦਾ ਮਜ਼ਾਕ ਉਡਾ ਰਹੇ ਹਨ।
— Saurabh Gupta (@NOCwala) August 22, 2022
Lol ! And this was the movie the cast and YRF were defending! I had a headache after watching this movie! Not because of boycott but this movie failed because of the writing! #Shamshera https://t.co/Qn78bfHOXx
— N (@namitha995) August 21, 2022
The baby is fighting his own battle
— Shubham (@atishub) August 21, 2022
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।